ਸਾਊਦੀ ਅਰਬ ਦੇ ਇਤਿਹਾਸ 'ਚ ਪਹਿਲੀ ਵਾਰ ਗਾਇਕਾ ਨੇ ਦਿੱਤੀ ਸੰਗੀਤਕ ਪੇਸ਼ਕਾਰੀ

12/10/2017 3:51:24 PM

ਰਿਆਧ (ਏਜੰਸੀ)— ਸਾਊਦੀ ਅਰਬ ਜਿਹੇ ਦੇਸ਼ 'ਚ ਜਿੱਥੇ ਔਰਤਾਂ ਬੁਰਕਾ ਪਹਿਨ ਕੇ ਰੱਖਦੀਆਂ ਹਨ, ਉੱਥੇ ਹੀ ਦੇਸ਼ ਦੇ ਇਤਿਹਾਸ 'ਚ ਕੁਝ ਅਜਿਹਾ ਦੇਖਣ ਨੂੰ ਮਿਲਿਆ, ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਜੀ ਹਾਂ, ਸਾਊਦੀ ਅਰਬ ਨੇ ਇਕ ਔਰਤ ਗਾਇਕਾ ਨੂੰ ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਕਿਸੇ ਜਨਤਕ ਸਮਾਰੋਹ 'ਚ ਇਕੱਲਿਆਂ ਗਾਉਣ ਦੀ ਇਜਾਜ਼ਤ ਦਿੱਤੀ ਹੈ। ਲੇਬਨਾਨ ਦੀ ਗਾਇਕਾ ਹੀਬਾ ਤਵਾਜੀ ਨੇ ਰਿਆਧ ਦੇ ਕਿੰਗ ਫਹਦ ਕਲਚਰਲ ਸੈਂਟਰ ਵਿਚ ਹੋਏ ਸਮਾਰੋਹ 'ਚ ਹਿੱਸਾ ਲਿਆ ਅਤੇ ਸਟੇਜ 'ਤੇ ਖੜ੍ਹੇ ਹੋ ਕੇ ਗਾਇਆ। ਇਕ ਨਿਊਜ਼ ਚੈਨਲ ਮੁਤਾਬਕ ਹੀਬਾ ਦੇ ਗਾਣੇ ਦਾ ਹਜ਼ਾਰਾਂ ਦਰਸ਼ਕਾਂ ਨੇ ਮਜ਼ਾ ਲਿਆ ਅਤੇ ਸਮਾਗਮ 'ਚ ਕੁਝ ਔਰਤਾਂ ਨੇ ਵੀ ਹਿੱਸਾ ਲਿਆ। 
ਓਧਰ ਹੀਬਾ ਨੇ ਕਿਹਾ ਕਿ ਉਹ ਸਾਊਦੀ ਅਰਬ ਪਹਿਲੀ ਵਾਰ ਆਈ ਹੈ ਅਤੇ ਇੱਥੇ ਉਸ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ। ਹੀਬਾ ਨੇ ਕਿਹਾ ਕਿ ਸਾਊਦੀ ਅਰਬ 'ਚ ਸਟੇਜ 'ਤੇ ਪੇਸ਼ਕਾਰੀ ਦੇਣ ਵਾਲੀ ਪਹਿਲੀ ਔਰਤ ਬਣ ਕੇ ਉਹ ਖੁਦ ਨੂੰ ਸਨਮਾਨਤ ਮਹਿਸੂਸ ਕਰ ਰਹੀ ਹੈ। ਸਾਰੀਆਂ ਔਰਤਾਂ ਉਨ੍ਹਾਂ ਦੇ ਇਸ ਕੰਮ ਲਈ ਸ਼ਲਾਘਾ ਕਰਨੀ ਚਾਹੀਦੀ ਹੈ ਕਿ ਪਹਿਲੀ ਵਾਰ ਕਿਸੀ ਔਰਤ ਨੂੰ ਸਾਊਦੀ ਅਰਬ ਵਿਚ ਸਮਾਗਮ 'ਚ ਗਾਉਣ ਦਾ ਮੌਕਾ ਦਿੱਤਾ ਗਿਆ। 
ਇੱਥੇ ਦੱਸ ਦੇਈਏ ਕਿ ਸਾਊਦੀ ਅਰਬ ਵਿਚ ਸਮਾਗਮ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ। ਹਾਲ ਹੀ 'ਚ ਸਾਊਦੀ ਸਰਕਾਰ ਨੇ ਸੰਗੀਤਕਾਰ ਨੂੰ ਲਾਈਵ ਪੇਸ਼ਕਾਰੀ ਦੀ ਇਜਾਜ਼ਤ ਦਿੱਤੀ। ਇਹ ਇਜਾਜ਼ਤ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵਲੋਂ ਸ਼ੁਰੂ ਕੀਤੇ ਗਏ ਸੁਧਾਰ ਤੋਂ ਬਾਅਦ ਦਿੱਤੀ ਗਈ ਹੈ। ਬਸ ਇੰਨਾ ਹੀ ਨਹੀਂ ਸਾਊਦੀ ਅਰਬ ਸਰਕਾਰ ਦੇਸ਼ ਦੀ ਅਰਥਵਿਵਸਥਾ 'ਚ ਵਿਭਿੰਨਤਾ ਲਿਆਉਣ ਲਈ ਸੈਰ-ਸਪਾਟਾ ਅਤੇ ਮਨੋਰੰਜਨ ਜਗਤ ਵਿਚ ਬਦਲਾਅ ਲਿਆ ਰਿਹਾ ਹੈ।