ਸਾਊਦੀ ਅਰਬ ਅਤੇ ਕੈਨੇਡਾ ਮੁੜ ਕੂਟਨੀਤਕ ਸਬੰਧ ਕਰਨਗੇ ਬਹਾਲ

05/25/2023 4:11:40 PM

ਰਿਆਦ (ਵਾਰਤਾ)- ਸਾਊਦੀ ਅਰਬ ਅਤੇ ਕੈਨੇਡਾ ਆਪਣੇ ਕੂਟਨੀਤਕ ਸਬੰਧਾਂ ਨੂੰ ਮੁੜ ਬਹਾਲ ਕਰਨ ਜਾ ਰਹੇ ਹਨ। ਇਸ ਸਬੰਧ ਵਿੱਚ ਸਾਊਦੀ ਅਰਬ ਦੇ ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, “ਕੈਨੇਡਾ ਨਾਲ ਪਹਿਲਾਂ ਵਾਂਗ ਕੂਟਨੀਤਕ ਸਬੰਧ ਬਹਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਬੁੱਧਵਾਰ ਨੂੰ, ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਕਿਹਾ ਕਿ ਦੋਵੇਂ ਦੇਸ਼ "ਨਵੇਂ ਰਾਜਦੂਤ ਨਿਯੁਕਤ" ਕਰਨਗੇ ਅਤੇ ਕੈਨੇਡਾ ਦੇ ਵਿਦੇਸ਼ ਮੰਤਰਾਲਾ ਦੇ ਇੱਕ ਬਿਆਨ ਵਿੱਚ ਜੀਨ-ਫਿਲਿਪ ਲਿੰਟੋ ਨੂੰ ਰਾਜ ਵਿੱਚ ਓਟਾਵਾ ਦੇ ਨਵੇਂ ਰਾਜਦੂਤ ਵਜੋਂ ਨਾਮਜ਼ਦ ਕੀਤਾ ਜਾਵੇਗਾ।

ਸਾਊਦੀ ਅਰਬ ਨੇ ਰਾਜਦੂਤ ਲਈ ਆਪਣੀ ਚੋਣ ਦਾ ਕੋਈ ਜ਼ਿਕਰ ਨਹੀਂ ਕੀਤਾ। ਕੈਨੇਡਾ ਦੇ ਵਿਦੇਸ਼ ਮੰਤਰਾਲਾ ਵੱਲੋਂ ਇਹ ਫੈਸਲਾ ਪਿਛਲੇ ਸਾਲ ਬੈਂਕਾਕ ਵਿੱਚ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ (ਏ.ਪੀ.ਈ.ਸੀ.) ਫੋਰਮ ਸੰਮੇਲਨ ਦੌਰਾਨ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਲਿਆ ਗਿਆ ਹੈ। ਸਾਲ 2018 ਵਿੱਚ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਹੋਏ ਵਿਵਾਦ ਦੇ ਬਾਅਦ ਸਾਊਦੀ ਅਰਬ ਨੇ ਕੈਨੇਡੀਅਨ ਰਾਜਦੂਤ ਨੂੰ ਕੱਢ ਦਿੱਤਾ ਸੀ ਅਤੇ ਉਸ ਦੇ ਨਾਲ ਵਪਾਰ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ।

cherry

This news is Content Editor cherry