ਸਾਊਦੀ ਕਿੰਗ ਦੇ ਬੌਡੀਗਾਰਡ ਦੀ ਗੋਲੀ ਮਾਰ ਕੇ ਹੱਤਿਆ

09/29/2019 5:20:06 PM

ਰਿਆਦ (ਏਜੰਸੀ)— ਸਾਊਦੀ ਅਰਬ ਦੇ ਕਿੰਗ ਸਲਮਾਨ ਬਿਨ ਅਬਦੁੱਲਅਜ਼ੀਜ਼ ਦੇ ਇਕ ਨਿੱਜੀ ਬੌਡੀਗਾਰਡ ਨੂੰ ਸ਼ਨੀਵਾਰ ਰਾਤ ਇਕ ਬੰਦੂਕਧਾਰੀ ਨੇ ਢੇਰ ਕਰ ਦਿੱਤਾ। ਇਹ ਘਟਨਾ ਸਾਊਦੀ ਅਰਬ ਦੇ ਜੇਦਾਹ ਵਿਚ ਵਾਪਰੀ। ਸੂਤਰਾਂ ਮੁਤਾਬਕ ਸਟੇਟ ਬ੍ਰਾਡਕਾਸਟਰ ਨੇ ਘਟਨਾ ਦੇ ਪਿੱਛੇ ਦਾ ਕਾਰਨ ਨਿੱਜੀ ਵਿਵਾਦ ਦੱਸਿਆ ਹੈ। ਬੌਡੀਗਾਰਡ ਨੂੰ ਗੋਲੀ ਮਾਰਨ ਵਾਲਾ ਸ਼ਖਸ ਉਸ ਦਾ ਦੋਸਤ ਸੀ। ਇਕ ਪ੍ਰਾਈਵੇਟ ਘਰ ਵਿਚ ਘਟਨਾ ਨੂੰ ਅੰਜਾਮ ਦਿੱਤਾ ਗਿਆ।  ਮ੍ਰਿ

ਤਕ ਬੌਡੀਗਾਰਡ ਦਾ ਨਾਮ ਮੇਜਰ ਜਨਰਲ ਅਬਦੁੱਲ ਅਜ਼ੀਜ਼ ਅਲ ਫਾਗਮ ਹੈ। ਅਬਦੁੱਲ ਇਕ ਦੋਸਤ ਦੇ ਘਰ ਗਿਆ ਸੀ। ਇਕ ਸਥਾਨਕ ਏਜੰਸੀ ਮੁਤਾਬਕ ਪੁਲਸ ਨੇ ਕਿਹਾ ਹੈ ਕਿ ਅਬਦੁੱਲ ਦੀ ਬਹਿਸ ਦੋਸਤ ਮਮਦੌਹ ਬਿਨ ਮਸ਼ਾਲ ਅਲ ਅਲੀ ਨਾਲ ਹੋ ਗਈ ਸੀ, ਜਿਸ ਮਗਰੋਂ ਉਸ ਨੇ ਅਬਦੁੱਲ  'ਤੇ ਗੋਲੀ ਚਲਾ ਦਿੱਤੀ। ਘਟਨਾ ਦੇ ਬਾਅਦ ਦੋਸ਼ੀ ਨੇ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਪੁਲਸ ਨੇ ਘਟਨਾਸਥਲ ਨੂੰ ਚਾਰੇ ਪਾਸਿਓਂ ਘੇਰ ਲਿਆ ਸੀ।  

ਗੋਲੀਬਾਰੀ ਵਿਚ ਇਕ ਸਾਊਦੀ, ਇਕ ਫਿਲੀਪੀਨੋ ਅਤੇ ਸੁਰੱਖਿਆ ਬਲ ਦੇ 5 ਲੋਕ ਜ਼ਖਮੀ ਹੋ ਗਏ। ਅਬਦੁੱਲ ਨੂੰ ਗੋਲੀ ਲੱਗਣ ਮਗਰੋਂ ਹਸਤਪਤਾਲ ਵਿਚ ਭਰਤੀ ਕਰਵਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਸਥਾਨਕ ਮੀਡੀਆ ਮੁਤਾਬਕ ਅਬਦੁੱਲ ਕਿੰਗ ਅਬਦੁੱਲਾ ਦੀ ਸੁਰੱਖਿਆ ਵਿਚ ਵੀ ਤਾਇਨਾਤ ਰਿਹਾ ਸੀ। ਸੋਸ਼ਲ ਮੀਡੀਆ 'ਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਇਸ ਘਟਨਾ 'ਤੇ ਸੋਗ ਪ੍ਰਗਟ ਕੀਤਾ ਹੈ।

Vandana

This news is Content Editor Vandana