ਸਾਊਦੀ ਅਰਬ ਨੇ 3 ਪੱਤਰਕਾਰ ਕੀਤੇ ਰਿਹਾਅ

11/29/2019 10:55:40 AM

ਦੋਹਾ (ਭਾਸ਼ਾ): ਸਾਊਦੀ ਅਰਬ ਨੇ ਅੰਤਰਰਾਸ਼ਟਰੀ ਦਬਾਅ ਅਤੇ ਮੀਡੀਆ ਕਵਰੇਜ ਨੂੰ ਦੇਖਦੇ ਹੋਏ ਹਿਰਾਸਤ ਵਿਚ ਲਏ ਗਏ 3 ਪੱਤਰਕਾਰਾਂ ਨੂੰ ਰਿਹਾਅ ਕਰ ਦਿੱਤਾ ਹੈ। ਸਥਾਨਕ ਮਨੁੱਖੀ ਅਧਿਕਾਰ ਸੰਗਠਨ ਏ.ਐੱਲ.ਕਿਊ.ਐੱਸ.ਟੀ. ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਏ.ਐੱਲ.ਕਿਊ.ਐੱਸ.ਟੀ. ਨੇ ਟਵਿੱਟਰ 'ਤੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ,''ਸਾਊਦੀ ਵਿਚ ਹਾਲ ਹੀ ਵਿਚ ਹੋਈਆਂ ਗ੍ਰਿਫਤਾਰੀਆਂ ਦੀ ਮੀਡੀਆ ਕਵਰੇਜ ਅਤੇ ਅੰਤਰਰਾਸ਼ਟਰੀ ਦਬਾਅ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਲੇਖਕ ਬਦਰ ਅਲ-ਰਸ਼ੀਦ ਅਤੇ ਸੁਲੇਮਾਨ ਅਲ-ਸੈਖਾਨ ਅਲ ਨਸੀਰ ਅਤੇ ਬਲਾਗਰ ਫੌਦ ਅਲ-ਫਰਹਾਨ ਨੂੰ ਰਿਹਾਅ ਕਰ ਦਿੱਤਾ ਹੈ। ਉਨ੍ਹਾਂ ਨੇ ਪ੍ਰਗਟਾਵੇ ਦੀ ਆਜ਼ਾਦੀ ਦੇ ਲਈ ਕੰਮ ਕਰਨ ਵਾਲੇ ਸਾਰੇ ਕੈਦੀਆਂ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ।''

ਏ.ਐੱਲ.ਕਿਊ.ਐੱਸ.ਟੀ. ਨੇ ਸੋਮਵਾਰ ਨੂੰ ਦੱਸਿਆ ਸੀ ਕਿ ਸਾਊਦੀ ਪ੍ਰਸ਼ਾਸਨ ਨੇ 16 ਨਵੰਬਰ ਤੋਂ ਕਈ ਪੱਤਰਕਾਰਾਂ ਨੂੰ ਹਿਰਾਸਤ ਵਿਚ ਲਿਆ ਹੋਇਆ ਹੈ। ਹਿਰਾਸਤ ਵਿਚ ਲਏ ਗਏ ਲੋਕਾਂ ਵਿਚ ਲੇਖਕ ਬਦਰ ਅਲ-ਰਸ਼ੀਦ ਅਤੇ ਸੁਲੇਮਾਨ ਅਲ-ਸੈਖਾਨ ਅਲ-ਨਸੀਰ ਅਤੇ ਬਲਾਗਰ ਫੌਦ ਅਲ-ਫਰਹਾਨ ਸ਼ਾਮਲ ਹਨ। ਏ.ਐੱਲ.ਕਿਊ.ਐੱਸ.ਟੀ. ਮੁਤਾਬਕ ਸਾਊਦੀ ਅਰਬ ਵਿਚ ਹਾਲ ਹੀ ਦੇ ਦਿਨਾਂ ਵਿਚ ਪ੍ਰਗਟਾਵੇ ਦੀ ਆਜ਼ਾਦੀ ਲਈ ਕੰਮ ਕਰਨ ਵਾਲੇ ਕਾਰਕੁੰਨਾਂ 'ਤੇ ਲਗਾਮ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

Vandana

This news is Content Editor Vandana