ਇਤਿਹਾਸ ਗਵਾਹ ਹੈ ਪੰਜਾਬੀਆਂ ਨੇ ਜਿਹੜਾ ਵੀ ਮੋਰਚਾ ਲਾਇਆ ਉਸ ਨੂੰ ਫ਼ਤਿਹ ਕਰਕੇ ਹੀ ਘਰ ਮੁੜੇ : ਸੰਜੀਵ ਲਾਂਬਾ

01/17/2021 5:09:16 PM

ਰੋਮ (ਕੈਂਥ): ਪੰਜਾਬ ਦੇ ਕਿਸਾਨ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਠੰਡ ਦੀਆਂ ਰਾਤਾਂ ਦਿੱਲੀ ਦੀਆਂ ਸੜਕਾਂ ਉਪੱਰ ਰੋਸ ਮੁਜ਼ਾਰੇ ਕਰਕੇ ਕੱਟ ਰਹੇ ਹਨ। ਭਾਰਤ ਦਾ ਹਰ ਇਨਸਾਫ ਪੰਸਦ ਭਾਰਤੀ ਚਾਹੇ ਉਹ ਦੁਨੀਆ ਦੇ ਜਿਸ ਮਰਜ਼ੀ ਕੋਨੇ ਬੈਠਾ ਹੈ ਉੱਥੋ ਹੀ ਕਿਸਾਨ ਅੰਦੋਲਨ ਲਈ ਹਾਅ ਦਾ ਨਾਅਰਾ ਮਾਰ ਰਿਹਾ ਹੈ। ਇਸ ਅੰਦੋਲਨ ਨੂੰ ਕਾਮਯਾਬ ਕਰਨ ਹਿੱਤ ਹੀ ਉੱਘੇ ਸਮਾਜ ਸੇਵਕ ਸੰਜੀਵ ਲਾਂਬਾ (ਡਾਇਰੈਕਟਰ ਪੰਜਾਬ ਸਰਵਿਸ ਜਲੰਧਰ) ਵੱਲੋਂ ਸਿੰਘੂ ਬਾਰਡਰ ਉੱਤੇ 22 ਕੁਇੰਟਲ ਬੇਸਣ ਦੀ ਤਾਜੀ ਮਠਿਆਈ ਦੀ ਸੇਵਾ ਆਪਣੇ ਹੱਥੀਂ ਕੀਤੀ।

ਇਸ ਮੌਕੇ ਸੰਜੀਵ ਲਾਂਬਾ ਭਾਰਤੀ ਯੂਨੀਅਨ ਦੇ ਕਿਸਾਨ ਆਗੂ ਰਾਕੇਸ ਟਿਕੈਟ ਨੂੰ ਵੀ ਮਿਲੇ ਤੇ ਇਸ ਅੰਦੋਲਨ ਦੀ ਕਾਮਯਾਬੀ ਲਈ ਪੂਰਨ ਸਮਰਥਨ ਦਿੰਦੇ ਹੋਏ ਬੋਲੇ ਕਿ ਮੋਦੀ ਸਰਕਾਰ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ ਤਾਂ ਜੋ ਦੇਸ਼ ਦਾ ਅੰਨ ਦਾਤਾ ਜਿਹੜਾ ਦਿੱਲੀ ਦੀਆਂ ਸੜਕਾਂ ਉਪੱਰ ਸ਼ਹੀਦੀ ਜਾਮ ਪੀਣ ਲਈ ਮਜਬੂਰ ਹੈ, ਉਸ ਦਾ ਭੱਵਿਖ ਸੁਰੱਖਿਅਤ ਹੋ ਸਕੇ। ਉਹਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪੰਜਾਬੀਆਂ ਨੇ ਅੱਜ ਤੱਕ ਜਿਹੜਾ ਵੀ ਮੋਰਚਾ ਹੱਕਾਂ ਲਈ ਲਗਾਇਆ ਉਸ ਨੂੰ ਫ਼ਤਿਹ ਕਰਕੇ ਹੀ ਘਰ ਮੁੜੇ ਹਨ। ਇਸ ਵਾਰ ਵੀ ਦਿੱਲੀ ਤੋਂ ਪੰਜਾਬ ਦੇ ਕਿਸਾਨ ਖਾਲੀ ਨਹੀ ਮੁੜ ਸਕਦੇ।

ਪੜ੍ਹੋ ਇਹ ਅਹਿਮ ਖਬਰ- ਕਾਰਜਕਾਲ ਦੇ ਪਹਿਲੇ ਹੀ ਦਿਨ ਬਾਈਡੇਨ ਲੈਣਗੇ ਅਹਿਮ ਫ਼ੈਸਲੇ, ਮੁਸਲਿਮ ਦੇਸ਼ਾਂ ਤੋਂ ਹਟੇਗੀ ਪਾਬੰਦੀ

ਇਸ ਮੌਕੇ ਕਿਸਾਨ ਅੰਦੋਲਨ ਦੇ ਕਿਸਾਨਾਂ ਨੇ ਲਾਂਬਾ ਤੇ ਉਹਨਾਂ ਦੇ ਸਹਿਯੋਗੀਆਂ ਦਾ ਸਹਿਯੋਗ ਦੇਣ ਲਈ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਦਿੱਲੀ ਦਾ ਸਿੰਘੂ ਬਾਰਡਰ ਹੁਣ ਸਿੰਘ ਬਾਰਡਰ ਬਣ ਚੁੱਕਾ ਹੈ।ਇਹ ਕਿਸਾਨ ਮੋਰਚਾ ਹੁਣ ਹਰ ਹਾਲ ਵਿੱਚ ਜਿੱਤਿਆ ਹੀ ਜਾਵੇਗਾ। ਇਸ ਮੌਕੇ ਸੰਜੀਵ ਲਾਂਬਾ ਨਾਲ ਪਵਨ ਲਾਂਬਾ, ਪਰਸ਼ੋਤਮ, ਸੁਰਿੰਦਰ ਮੋਹਨ ਠਾਕੁਰ, ਤਰੁਨ ਕੁਮਾਰ, ਜਗਦੀਸ਼ ਭੱਟ, ਬਾਬਾ ਸੁਖਜੀਤ ਸਿੰਘ ਤੇ ਸੰਨੀ ਕੁਮਾਰ ਆਦਿ ਸ਼ਖ਼ਸੀਅਤਾਂ ਨੇ ਵੀ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੀ ਸੇਵਾ ਕੀਤੀ।

ਪ੍ਰੈੱਸ ਨੂੰ ਇਹ ਜਾਣਕਾਰੀ ਪੰਜਾਬ ਸਰਵਿਸ ਜਲੰਧਰ ਦੇ ਸਟਾਫ਼ ਵੱਲੋਂ ਦਿੱਤੀ ਗਈ।ਜ਼ਿਕਰਯੋਗ ਹੈ ਕਿ ਸੰਜੀਵ ਲਾਂਬਾ ਸਦਾ ਹੀ ਸਮਾਜ ਸੇਵੀ ਕਾਰਜਾਂ ਵਿੱਚ ਮੋਹਰੀ ਰਹਿੰਦੇ ਹਨ ਤੇ ਇਟਲੀ ਦੇ ਭਾਰਤੀ ਭਾਈਚਾਰੇ ਨਾਲ ਡੂੰਘੀ ਸਾਂਝ ਰੱਖਦੇ ਹਨ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana