ਸੜਕ ਬਣਾਉਣ ਲਈ ਵਰਤੇ ਜਾਣਗੇ ਸਿਗਰਟ ਬਟਸ, ਹੋਣਗੇ ਇਹ ਫਾਇਦੇ

08/08/2017 4:29:46 PM

ਲੰਡਨ— ਸ਼ੋਧ ਕਰਤਾਵਾਂ ਨੇ ਪਾਇਆ ਹੈ ਕਿ ਸਿਗਰਟ ਦੇ ਬਟਸ ਜਾਂ ਫਿਲਟਰ ਨੂੰ ਸੜਕਾਂ ਅਤੇ ਰਸਤਿਆਂ ਵਿਚ ਭਰ ਕੇ ਸੁਰੱਖਿਅਤ ਤਰੀਕੇ ਨਾਲ ਨਾ ਸਿਰਫ ਅਪਸ਼ਿਸ਼ਟ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ ਬਲਕਿ ਸ਼ਹਿਰਾਂ ਵਿਚ 'ਹੀਟ ਆਈਲੈਂਡ ਇਫੈਕਟ' ਨੂੰ ਵੀ ਘੱਟ ਕਰਨ ਵਿਚ ਮਦਦ ਮਿਲੇਗੀ।
ਹਰ ਸਾਲ ਦੁਨੀਆ ਵਿਚ ਖਰਬਾਂ ਦੀ ਗਿਣਤੀ ਵਿਚ ਸਿਗਰਟ ਬਟਸ ਦਾ ਉਤਪਾਦਨ ਕੀਤਾ ਜਾਂਦਾ ਹੈ, ਜਿਸ ਵਿਚ ਜ਼ਿਆਦਾਤਰ ਕੂੜੇ ਦੇ ਰੂਪ ਵਿਚ ਵਾਤਾਵਰਣ ਵਿਚ ਜ਼ਹਿਰ ਘੋਲਣ ਲਈ ਸੁੱਟ ਦਿੱਤਾ ਜਾਂਦਾ ਹੈ। ਮੰਨਿਆ ਜਾ ਰਿਹਾ ਹੈ ਕਿ ਸਾਲ 2025 ਤੱਕ ਇਸ ਕੂੜੇ ਦੀ ਮਾਤਰਾ ਵਿਚ 50 ਫੀਸਦੀ ਤੋਂ ਵਧ ਦਾ ਵਾਧਾ ਹੋਵੇਗਾ। ਇਨ੍ਹਾਂ ਸਿਗਰਟ ਬਟਸ ਨੂੰ ਟੁੱਟਣ ਵਿਚ ਕਈ ਸਾਲ ਲੱਗ ਜਾਂਦੇ ਹਨ ਅਤੇ ਉਨ੍ਹਾਂ ਦੇ ਜ਼ਹਿਰੀਲੇ ਰਸਾਇਣਿਕ ਪਦਾਰਥ ਨਦੀਆਂ ਅਤੇ ਮਹਾਸਾਗਰਾਂ ਵਿਚ ਡਿੱਗਦੇ ਹਨ।
ਅਧਿਐਨ ਵਿਚ ਸ਼ੋਧ ਕਰਤਾਵਾਂ ਨੇ ਪਾਇਆ ਕਿ ਡਾਮਰ ਜਾਂ ਬਿਟੁਮਿਨ ਵਿਚ ਸਿਗਰਟ ਬਟਸ ਨੂੰ ਮਿਲਾ ਕੇ ਟ੍ਰੈਫਿਕ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ ਅਤੇ ਨਾਲ ਹੀ ਤਾਪੀ ਚਾਲਕਤਾ (ਥਰਮਲ ਕੰਡਕਟੀਵਿਟੀ) ਨੂੰ ਘੱਟ ਕੀਤਾ ਜਾ ਸਕਦਾ ਹੈ। ਮੈਲਬੌਰਨ ਸਥਿਤ ਆਰ. ਐੱਮ. ਆਈ. ਟੀ. ਯੂਨੀਵਰਸਿਟੀ ਦੇ ਸੀਨੀਅਰ ਲੈਕਚਰਾਰ ਅੱਬਾਸ ਮੋਹਾਜੇਰਾਨੀ ਨੇ ਇਸ ਦਾ ਵਿਕਲਪ ਦਿੱਤਾ ਹੈ।
ਉਨ੍ਹਾਂ ਨੇ ਕਿਹਾ,'' ਮੈਂ ਸਿਗਰਟ ਬਟਸ ਪ੍ਰਦੂਸ਼ਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਕਈ ਸਾਲਾਂ ਤੋਂ ਕੋਈ ਟਿਕਾਊ ਅਤੇ ਅਮਲੀ ਤਰੀਕਾ ਖੋਜਣ ਦੀ ਕੋਸ਼ਿਸ਼ ਕਰ ਰਿਹਾ ਹਾਂ।'' ਸਿਗਰਟ ਫਿਲਟਰ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਜਾਂਦਾ ਹੈ ਕਿ ਇਹ ਸੈਂਕੜਾਂ ਜ਼ਹਿਰੀਲੇ ਰਸਾਇਣਾਂ ਨੂੰ ਕੰਟਰੋਲ ਕਰ ਸਕੇ। ਇਨ੍ਹਾਂ ਰਸਾਇਣਾਂ ਨੂੰ ਕੰਟਰੋਲ ਕਰਨ ਦਾ ਸਿਰਫ ਇਕ ਤਰੀਕਾ ਇਹ ਹੈ ਕਿ ਹਲਕੇ ਐਗਰੀਗੇਟਸ ਬਣਾਉਣ ਲਈ ਪ੍ਰਭਾਵੀ ਤਰੀਕੇ ਨਾਲ ਇਨ੍ਹਾਂ ਦਾ ਇਨਕੈਪਸੁਲੇਸ਼ਨ ਕੀਤਾ ਜਾਵੇ ਜਾਂ ਇੱਟ ਬਣਾਉਣ ਲਈ ਵਰਤਿਆ ਜਾਵੇ।