ਸ. ਜਸਵਿੰਦਰ ਸਿੰਘ ਲਾਟੀ ਬਣੇ ਇਨਸਾਫ ਪਾਰਟੀ ਇਟਲੀ ਦੇ ਪ੍ਰਧਾਨ

01/01/2018 10:42:33 AM

ਰੋਮ(ਕੈਂਥ)— ਇਟਲੀ ਵਿਚ ਉਂਝ ਤਾਂ ਹਰ ਤੀਜਾ ਭਾਰਤੀ ਆਪਣੇ ਆਪ ਨੂੰ ਅਖਬਾਰਾਂ ਵਿਚ ਨਾਮੀ ਸਮਾਜ ਸੇਵਕ ਅਖਵਾਉਂਦਾ ਹੈ। ਜਦ ਗੱਲ ਅਮਲਾ ਦੀ ਆਉਂਦੀ ਹੈ ਤਾਂ ਬਹੁਤੇ ਅਜਿਹੇ ਆਗੂ ਲੱਭਣੇ ਔਖੇ ਹੋ ਜਾਂਦੇ ਹਨ। ਇਟਲੀ ਦਾ ਕੋਈ ਵਿਰਲਾ ਹੀ ਭਾਰਤੀ ਅਜਿਹਾ ਹੈ ਜਿਸ ਦੀ ਸਮਾਜ ਸੇਵੀ ਖੇਤਰ ਵਿਚ ਕਹਿਣੀ ਤੇ ਕਰਣੀ ਇਕ ਹੋਵੇ। ਅਜਿਹੀ ਸਖਸੀਅਤ ਦੇ ਮਾਲਕ ਹਨ ਇਟਲੀ ਦੇ ਉਘੇ ਸ. ਜਸਵਿੰਦਰ ਸਿੰਘ ਲਾਟੀ। ਜੋ ਪਿਛਲੇ ਲੰਮੇ ਸਮੇਂ ਤੋਂ ਭਾਰਤੀ ਭਾਈਚਾਰੇ ਦੀ ਸੇਵਾ ਹੀ ਨਹੀਂ ਕਰ ਰਹੇ, ਸਗੋ ਇਟਲੀ ਵਿਚ ਪੰਜਾਬੀ ਮਾਂ ਖੇਡ ਕਬੱਡੀ ਅਤੇ ਪੰਜਾਬੀ ਵਿਰਸੇ ਨੂੰ ਸੰਭਾਲਣ ਦੀ ਜਿੰਮੇਵਾਰੀ ਬਾਖੂਬੀ ਨਿਭਾ ਰਹੇ ਹਨ। ਸ. ਜਸਵਿੰਦਰ ਸਿੰਘ ਲਾਟੀ ਦੀਆਂ ਨਿਸ਼ਕਾਮ ਸੇਵਾਵਾਂ ਦੀ ਗੂੰਜ ਯੁਰਪ ਦੇ ਨਾਲ-ਨਾਲ ਪੰਜਾਬ ਵਿਚ ਵੀ ਹੈ। ਜਿਸ ਦੀ ਬਦੋਲਤ ਬੈਂਸ ਭਰਾਵਾਂ ਨੇ ਬਹੁਤ ਹੀ ਜ਼ਿਆਦਾ ਸ਼ਲਾਘਾਯੋਗ ਕਰਵਾਈ ਕਰਦਿਆ ਸ. ਜਸਵਿੰਦਰ ਸਿੰਘ ਲਾਟੀ ਨੂੰ ਲੋਕ ਇਨਸਾਫ ਪਾਰਟੀ ਇਟਲੀ ਦਾ ਪ੍ਰਧਾਨ ਥਾਪਿਆ। ਸ. ਜਸਵਿੰਦਰ ਸਿੰਘ ਲਾਟੀ ਦੇ ਪ੍ਰਧਾਨ ਬਣਨ ਨਾਲ ਇਟਲੀ ਤੋਂ ਇਲਾਵਾ ਪੂਰੇ ਯੁਰਪ ਦੇ ਸਮੂਹ ਪਾਰਟੀ ਵਰਕਰਾਂ ਵਿਚ ਖੁਸੀ ਦੀ ਲਹਿਰ ਛਾ ਗਈ ਹੈ। ਯੁਰਪ ਭਰ ਵਿਚ ਵਧਾਈਆਂ ਦੇਣ ਵਾਲਿਆ ਦਾ ਤਾਂਤਾ ਲੱਗਾ ਹੋਇਆ ਹੈ।
ਸ. ਜਸਵਿੰਦਰ ਸਿੰਘ ਲਾਟੀ ਨੇ ਪਾਰਟੀ ਵੱਲੋਂ ਦਿੱਤੀ ਗਈ ਇਸ ਜਿੰਮੇਵਾਰੀ ਲਈ ਪਾਰਟੀ ਦੀ ਹਾਈ ਕਮਾਂਡ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਮਿਲੀ ਸੇਵਾ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਸਰਦਾਰ ਰਜਿੰਦਰ ਸਿੰਘ ਥਿੰਦ, ਮੀਤ ਪ੍ਰਧਾਨ ਕੁਲਦੀਪ ਸਿੰਘ ਪੱਡਾ, ਕਿਰਪਾਲ ਸਿੰਘ ਬਾਜਵਾ ਜਨਰਲ ਸੈਕਟਰੀ, ਦਵਿੰਦਰ ਸਿੰਘ ਮਲ੍ਹੀ ਮੁਖ ਸਲਾਹਕਾਰ, ਜਗਤਾਰ ਸਿੰਘ ਮਾਹਲ ਮੁਖ ਬੁਲਾਰਾ, ਤਜਿੰਦਰ ਪਾਲ ਸਿੰਘ ਖਜਾਨਚੀ ਦਾ ਧੰਨਵਾਦ ਕੀਤਾ।