ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨਾਲ ਕੀਤੀ ਮੁਲਾਕਾਤ, ਕੋਵਿਡ ਸਮੇਤ ਕਈ ਮੁੱਦਿਆ 'ਤੇ ਚਰਚਾ

05/04/2021 10:10:18 AM

ਲੰਡਨ/ਵਾਸ਼ਿੰਗਟਨ (ਭਾਸ਼ਾ): ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅਮਰੀਕਾ ਦੇ ਆਪਣੇ ਹਮਰੁਤਬਾ ਐਂਟਨੀ ਬਲਿੰਕਨ ਨਾਲ ਆਹਮੋ-ਸਾਹਮਣੇ ਦੀ ਮੁਲਾਕਾਤ ਕਰਕੇ ਬ੍ਰਿਟੇਨ ਦਾ ਆਪਣਾ ਚਾਰ ਦਿਨੀਂ ਦੌਰਾ ਸ਼ੁਰੂ ਕੀਤਾ। ਜੈਸ਼ੰਕਰ ਨੇ ਕੋਵਿਡ-19 ਨਾਲ ਨਜਿੱਠਣ ਵਿਚ ਭਾਰਤ ਦਾ ਸਹਿਯੋਗ ਕਰਨ ਲਈ ਬਲਿੰਕਨ ਦਾ ਧੰਨਵਾਦ ਕੀਤਾ। ਜੈਸ਼ੰਕਰ ਨੇ ਟਵੀਟ ਕੀਤਾ ਕਿ ਮੰਗਲਵਾਰ ਤੋਂ ਸ਼ੁਰ ਹੋ ਰਹੇ ਜੀ7 ਦੇਸ਼ਾਂ ਦੇ ਵਿਦੇਸ਼ ਅਤੇ ਵਿਕਾਸ ਮੰਤਰੀਆਂ ਦੇ ਸਿਖਰ ਸੰਮੇਲਨ ਤੋਂ ਪਹਿਲਾਂ ਉਹਨਾਂ ਨੇ ਅਤੇ ਬਲਿੰਕਨ ਨੇ ਹਿੰਦ-ਪ੍ਰਸ਼ਾਂਤ ਖੇਤਰ, ਜਲਵਾਯੂ ਤਬਦੀਲੀ, ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਅਤੇ ਮਿਆਂਮਾਰ ਸੰਬੰਧੀ ਮਾਮਲਿਆਂ 'ਤੇ ਚਰਚਾ ਕੀਤੀ।

ਭਾਰਤ ਨੂੰ ਕੋਵਿਡ-19 ਚੁਣੌਤੀ ਤੋਂ ਨਜਿੱਠਣ ਵਿਚ ਅਮਰੀਕ ਤੋਂ ਮਿਲ ਰਹੀ ਮਦਦ, ਖਾਸ ਕਰ ਕੇ ਆਕਸੀਜਨ ਅਤੇ ਰੇਮਡੇਸਿਵਿਰ ਦਵਾਈ ਦੀ ਸਪਲਾਈ 'ਤੇ ਵਾਰਤਾ ਦੌਰਾਨ ਧਿਆਨ ਕੇਂਦਰਿਤ ਕੀਤਾ ਗਿਆ। ਜੈਸ਼ੰਕਰ ਨੇ ਟਵੀਟ ਕੀਤਾ,''ਆਪਣੇ ਪੁਰਾਣੇ ਦੋਸਤ ਵਿਦੇਸ਼ ਮੰਤਰੀ ਬਲਿੰਕਨ ਨਾਲ ਮੁਲਾਕਾਤ ਕਰਕੇ ਚੰਗਾ ਲੱਗਾ। ਉਹਨਾਂ ਨਾਲ ਗਲੋਬਲ ਕੋਵਿਡ-19 ਚੁਣੌਤੀ 'ਤੇ ਵਿਸਥਾਰ ਨਾਲ ਵਾਰਤਾ ਹੋਈ ਅਤੇ ਟੀਕਿਆਂ ਦੀ ਉਤਪਾਦਨ ਸਮਰੱਥਾ ਵਧਾਉਣ ਅਤੇ ਵਿਸ਼ਵਾਸਯੋਗ ਸਪਲਾਈ ਲੜੀਆਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ।'' ਉਹਨਾਂ ਨੇ ਕਿਹਾ ਕਿ ਮੈਂ ਇਸ ਮੁਸ਼ਕਲ ਸਮੇਂ ਵਿਚ ਖਾਸ ਕਰ ਕੇ ਆਕਸੀਜਨ ਅਤੇ ਰੇਮਡਿਸਿਵਿਰ ਦੇ ਮਾਮਲੇ ਵਿਚ ਭਾਰਤ ਨੂੰ ਅਮਰੀਕਾ ਤੋਂ ਮਿਲ ਰਹੇ ਮਜ਼ਬੂਤ ਸਹਿਯੋਗ ਦੀ ਤਾਰੀਫ਼ ਕੀਤੀ।'' 

ਪੜ੍ਹੋ ਇਹ ਅਹਿਮ ਖਬਰ- ਭਾਰਤ ਤੋਂ ਆਸਟ੍ਰੇਲੀਆ ਜਾਣ ਵਾਲੇ ਯਾਤਰੀਆਂ 'ਤੇ ਪਾਬੰਦੀ ਸ਼ੁਰੂ, ਫ਼ੈਸਲੇ 'ਤੇ ਮਚਿਆ ਹੰਗਾਮਾ

ਇਸ ਦੌਰਾਨ ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਾਇਸ ਨੇ ਵਾਸ਼ਿੰਗਟਨ ਵਿਚ ਜਾਰੀ ਇਕ ਬਿਆਨ ਵਿਚ ਦੱਸਿਆ ਕਿ ਦੋਹਾਂ ਨੇਤਾਵਾਂ ਨੇ ਭਾਰਤ ਲਈ ਅਮਰੀਕੀ ਮਦਦ ਸਮੇਤ ਕੋਵਿਡ-19 ਨਾਲ ਨਜਿੱਠਣ ਲਈ ਹਾਲ ਹੀ ਵਿਚ ਕੀਤੀਆਂ ਕੋਸ਼ਿਸ਼ਾਂ ਦੀ ਸਮੀਖਿਆ ਕੀਤੀ ਅਤੇ ਇਸ ਗਲੋਬਲ ਮਹਾਮਾਰੀ ਦੌਰਾਨ ਹਰ ਦੇਸ਼ ਦੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ। ਪ੍ਰਾਇਸ ਨੇ ਕਿਹਾ ਕਿ ਜੈਸ਼ੰਕਰ ਅਤੇ ਬਲਿੰਕਨ ਨੇ ਕੋਵਿਡ-19 ਚੁਣੌਤੀ ਨਾਲ ਨਜਿੱਠਣ ਅਤੇ ਹਿੰਦ-ਪ੍ਰਸ਼ਾਂਤ ਵਿਚ ਮੋਹਰੀ ਹਿੱਸੇਦਾਰ ਦੇ ਤੌਰ 'ਤੇ ਭਾਰਤ ਦੀ ਮਹੱਤਵਪੂਰਨ ਭੂਮਿਕਾ ਦੀ ਮੁੜ ਪੁਸ਼ਟੀ ਕੀਤੀ। ਪ੍ਰਾਇਸ ਨੇ ਕਿਹਾ,''ਉਹਨਾਂ ਨੇ ਜੀ-7 ਦੇ ਮਹਿਮਾਨ ਦੇਸ਼ ਦੇ ਤੌਰ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਸਮੇਤ ਬਹੁਪੱਖੀ ਮੰਚਾਂ 'ਤੇ ਸਹਿਯੋਗ ਵਧਾਉਣ  ਦੇ ਢੰਗਾਂ 'ਤੇ ਚਰਚਾ ਕੀਤੀ।'' ਉਹਨਾਂ ਨੇ ਕਿਹਾ ਕਿ ਦੋਹਾਂ ਨੇਤਾਵਾਂ ਨੇ ਵਿਭਿੰਨ ਦੋ-ਪੱਖੀ ਅਤੇ ਗਲੋਬਲ ਮਾਮਲਿਆਂ 'ਤੇ ਅਮਰੀਕਾ ਅਤੇ ਭਾਰਤ ਵਿਚਾਲੇ ਸਹਿਯੋਗ ਜਾਰੀ ਰੱਖਣ ਦੀ ਇੱਛਾ ਜ਼ਾਹਰ ਕੀਤੀ। 

ਇਸ ਤੋਂ ਪਹਿਲਾਂ ਜੈਸ਼ੰਕਰ ਨੇ ਇਸ ਨੂੰ ਬਹੁਤ ਚੰਗੀ ਬੈਠਕ ਕਰਾਰ ਦਿੱਤਾ ਸੀ। ਉਹ ਲੰਡਨ ਵਿਚ ਬਲਿੰਕਨ ਨਾਲ ਪੱਤਰਕਾਰਾਂ ਦੇ ਸਾਹਮਣੇ ਆਏ ਅਤੇ ਕਿਹਾ,''ਅਸੀਂ ਸਭ ਤੋਂ ਪਹਿਲਾਂ ਕੋਵਿਡ-19 ਹਾਲਾਤ ਨਾਲ ਨਜਿੱਠਣ ਵਿਚ ਅਮਰੀਕਾ ਤੋਂ ਮਿਲ ਰਹੇ ਮਜ਼ਬੂਤ ਸਹਿਯੋਗ 'ਤੇ ਗੱਲ ਕੀਤੀ। ਅਸੀਂ ਇਸ ਸਹਿਯੋਗ ਦੀ ਬਹੁਤ ਤਾਰੀਫ਼ ਕਰਦੇ ਹਾਂ।'' ਉਹਨਾਂ ਨੇ ਕਿਹਾ,''ਅਸੀਂ ਟੀਕਾਕਰਨ ਸਮਰੱਥਾਵਾਂ ਨੂੰ ਵਿਸਥਾਰ ਦੇਣ ਵਿਚ ਗਲੋਬਲ ਪੱਧਰ 'ਤੇ ਗਠਜੋੜ ਦੇ ਢੰਗਾਂ 'ਤੇ ਚਰਚਾ ਕੀਤੀ।'' ਬਲਿੰਕਨ ਨੇ ਸੰਖੇਪ ਟਿੱਪਣੀ ਕਰਦਿਆਂ ਕੋਵਿਡ-19 ਸੰਕਟ ਦੌਰਾਨ ਅਮਰੀਕਾ ਲਈ ਭਾਰਤ ਦੇ ਸਹਿਯੋਗ ਦਾ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਸਾਨੂੰ ਚੰਗੀ ਯਾਦ ਹੈ ਕਿ ਕੋਵਿਡ-19 ਦੇ ਸ਼ੁਰੂਆਤੀ ਦਿਨਾਂ ਵਿਚ ਭਾਰਤ ਕਿੰਨੀ ਮਜ਼ਬੂਤੀ ਨਾਲ ਸਾਡੀ ਮਦਦ ਲਈ ਅੱਗੇ ਆਇਆ ਸੀ। ਬਲਿੰਕਨ ਨੇ ਅੱਗੇ ਕਿਹਾ ਕਿ ਅਸੀਂ ਕੋਵਿਡ-19 ਨਾਲ ਮਿਲ ਕੇ ਲੜ ਰਹੇ ਹਾਂ ਅਤੇ ਹਰ ਸੰਭਵ ਮਦਦ ਕਰਨ ਲਈ ਤਿਆਰ ਹਾਂ।

ਨੋਟ- ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨਾਲ ਕੀਤੀ ਮੁਲਾਕਾਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana