ਮਾਡਲਾਂ, DJ ਤੇ 366 ਕਰੋੜ ਦਾ ਹੋਟਲ, ਮਾਲਦੀਵ ''ਚ ਸਾਊਦੀ ਦੇ ਪ੍ਰਿੰਸ ਦੀ ''ਰੰਗੀਨ'' ਪਾਰਟੀ

10/13/2020 12:28:22 AM

ਰਿਆਦ - ਜਮਾਲ ਖਸ਼ੋਗੀ ਦੀ ਹੱਤਿਆ ਹੋਵੇ ਜਾਂ ਸ਼ਾਹੀ ਪਰਿਵਾਰ ਦੇ ਮੈਂਬਰਾਂ ਖਿਲਾਫ ਐਕਸ਼ਨ, ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਕਸਰ ਵਿਵਾਦਾਂ ਬਣੇ ਰਹਿੰਦੇ ਹਨ। ਹੁਣ ਉਨ੍ਹਾਂ ਦੀ ਰੰਗੀਨ ਜ਼ਿੰਦਗੀ ਨੂੰ ਲੈ ਕੇ ਇਕ ਕਿਤਾਬ ਵਿਚ ਵੱਡਾ ਖੁਲਾਸਾ ਹੋਇਆ ਹੈ। ਇਸ ਨਵੀਂ ਕਿਤਾਬ ਵਿਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਿੰਸ ਸਲਮਾਨ ਨੇ ਮਾਲਦੀਵ ਦੇ ਇਕ ਆਈਲੈਂਡ 'ਤੇ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ ਵਿਚ ਕਈ ਦੇਸ਼ਾਂ ਦੇ ਟਾਪ ਮਾਡਲਸ ਅਤੇ ਸਭ ਤੋਂ ਮਹਿੰਗੇ ਡੀ. ਜੇ. ਨੂੰ ਬੁਲਾਇਆ ਗਿਆ ਸੀ। ਪ੍ਰਿੰਸ ਨੇ ਆਪਣੀ ਪਾਰਟੀ ਲਈ ਪੂਰੇ ਟਾਪੂ ਨੂੰ ਹੀ ਬੁੱਕ ਕਰ ਲਿਆ ਸੀ।

ਇਸ ਕਿਤਾਬ ਵਿਚ ਕੀਤਾ ਗਿਆ ਦਾਅਵਾ
ਬਲੱਡ ਐਂਡ ਆਇਲ - ਮੁਹੰਮਦ ਬਿਨ ਸਲਮਾਨ ਰੂਦਲੇਸ ਕਵੇਸਟ ਫਾਰ ਗਲੋਬਲ ਪਾਵਰ ਕਿਤਾਬ ਵਿਚ ਦਾਅਵਾ ਕੀਤਾ ਗਿਆ ਹੈ ਇਹ ਪਾਰਟੀ 2015 ਦੀਆਂ ਗਰਮੀਆਂ ਵਿਚ ਆਯੋਜਿਤ ਕੀਤੀ ਗਈ ਸੀ। ਇਸ ਵਿਚ ਖਾੜ੍ਹੀ ਦੇਸ਼ਾਂ ਤੋਂ ਪ੍ਰਿੰਸ ਦੇ ਕਰੀਬੀ ਕੁਝ ਦਰਜਨ ਮਹਿਮਾਨ ਵੀ ਸ਼ਾਮਲ ਹੋਏ ਸਨ। ਇਨ੍ਹਾਂ ਮਹਿਮਾਨਾਂ ਨੂੰ ਖੁਸ਼ ਕਰਨ ਲਈ ਬ੍ਰਾਜ਼ੀਲ, ਰੂਸ ਅਤੇ ਦੁਨੀਆ ਦੇ ਹੋਰ ਹਿੱਸਿਆਂ ਤੋਂ 150 ਮਾਡਲਾਂ ਨੂੰ ਬੁਲਾਇਆ ਗਿਆ ਸੀ। ਇਸ ਟਾਪੂ 'ਤੇ ਐਂਟਰੀ ਦੌਰਾਨ ਸਾਰੀਆਂ ਮਾਡਲਾਂ ਦੀ ਸੈਕਸੂਅਲੀ ਟ੍ਰਾਂਸਮਿਟੇਡ ਡਿਜ਼ੀਜ (ਐੱਸ. ਟੀ. ਡੀ.) ਦੀ ਜਾਂਚ ਕੀਤੀ ਗਈ ਸੀ।

ਕਈ ਮਸ਼ਹੂਰ ਰੈਪਰ ਅਤੇ ਡੀ. ਜੇ. ਹੋਏ ਸ਼ਾਮਲ
ਕਿਤਾਬ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਾਰਟੀ ਦੀ ਰੌਣਕ ਵਧਾਉਣ ਲਈ ਮਿਆਮੀ ਦੇ ਇਕ ਨਾਮੀ ਰੈਪਰ ਅਤੇ ਕੋਰੀਆਈ ਪਾਪ ਸਟਾਰ ਵੀ ਸ਼ਾਮਲ ਹੋਏ ਸਨ। ਪ੍ਰਿੰਸ ਸਲਮਾਨ ਖੁਦ ਹੀ ਆਪਣੇ ਮਨਪਸੰਦ ਗਾਣੇ ਵਜਾਉਂਦੇ ਸਨ। ਮਹਿਮਾਨ ਰਾਤ ਭਰ ਪਾਰਟੀ ਕਰਦੇ ਸਨ ਅਤੇ ਦਿਨ ਭਰ ਸੌਂਦੇ ਸਨ। ਪ੍ਰਿੰਸ ਨੇ 50 ਕਰੋੜ ਡਾਲਰ ਵਿਚ ਇਕ 5 ਸਟਾਰ ਯਾਚ ਬੁੱਕ ਕੀਤੀ ਸੀ। ਇਸ ਵਿਚ 2 ਹੈਲੀਪੈੱਡ ਅਤੇ ਸਿਨੇਮਾ ਹਾਲ ਅਤੇ ਪਾਣੀ ਦੇ ਅੰਦਰ ਤੋਂ ਸਮੁੰਦਰ ਵਿਚ ਦੇਖਣ ਦੀ ਸੁਵਿਧਾ ਮੌਜੂਦ ਸੀ।

ਇਕ ਮਹੀਨੇ ਲਈ ਬੁੱਕ ਕੀਤਾ ਸੀ ਪੂਰਾ ਟਾਪੂ
ਦੱਸਿਆ ਜਾ ਰਿਹਾ ਹੈ ਪ੍ਰਿੰਸ ਸਲਮਾਨ ਨੇ ਕਰੀਬ 1 ਮਹੀਨੇ ਤੱਕ ਇਥੇ ਪਾਰਟੀ ਕਰਨ ਦੀ ਯੋਜਨਾ ਬਣਾਈ ਸੀ ਪਰ ਸਥਾਨਕ ਅਖਬਾਰਾਂ ਵਿਚ ਇਸ ਦਾ ਖੁਲਾਸਾ ਹੋਣ ਜਾਣ ਤੋਂ ਬਾਅਦ ਉਨ੍ਹਾਂ ਨੂੰ ਵਿਦੇਸ਼ੀ ਮਾਡਲਾਂ ਦੇ ਨਾਲ ਉਥੇ ਜਾਣਾ ਪਿਆ। ਪ੍ਰਿੰਸ ਨੇ ਪੂਰੇ ਟਾਪੂ, 300 ਕਰਮਚਾਰੀਆਂ, 48 ਪ੍ਰਾਈਵੇਟ ਵਿਲਾ ਅਤੇ ਬਰਫਬਾਰੀ ਕਰਨ ਵਾਲੀ ਮਸ਼ੀਨ ਨੂੰ ਕਿਰਾਏ 'ਤੇ ਲਿਆ ਸੀ। ਮਹਿਮਾਨਾਂ ਦੀ ਨਿੱਜਤਾ ਦਾ ਧਿਆਨ ਰੱਖਣ ਲਈ ਇਸ ਪਾਰਟੀ ਵਿਚ ਫੋਨ ਨੂੰ ਬੈਨ ਕੀਤਾ ਗਿਆ ਸੀ।

ਪ੍ਰਿੰਸ ਨੇ 50 ਕਰੋੜ ਡਾਲਰ ਵਿਚ 5 ਸਟਾਰ ਯਾਕ ਕੀਤਾ ਬੁੱਕ
ਸਾਰੇ ਮਹਿਮਾਨਾਂ ਨੂੰ ਸਿਰਫ ਨੋਕੀਆ 3310 ਫੋਨ ਲਿਆਉਣ ਦੀ ਇਜਾਜ਼ਤ ਸੀ। ਵਾਲ ਸਟ੍ਰੀਟ ਜਨਰਲ ਦੇ ਪੱਤਰਕਾਰ ਰਹੇ ਲੇਖਕਾਂ ਨੇ ਦੱਸਿਆ ਕਿ ਇਨ੍ਹਾਂ 150 ਡਾਲਰਾਂ ਦਾ ਐੱਸ. ਟੀ. ਡੀ. ਟੈਸਟ ਕਰਨ ਤੋਂ ਬਾਅਦ ਉਨ੍ਹਾਂ ਨੂੰ ਵਿਲਾ ਦੇ ਅੰਦਰ ਲਿਜਾਇਆ ਗਿਆ। ਇਸ ਤੋਂ ਬਾਅਦ ਮੁਹੰਮਦ ਸਲਮਾਨ ਆਪਣੇ ਦੋਸਤਾਂ ਦੇ ਨਾਲ ਸੀ-ਪਲੇਨ ਰਾਹੀਂ ਉਥੇ ਪਹੁੰਚੇ। ਸਲਮਾਨ ਨੇ ਕਥਿਤ ਰੂਪ ਨਾਲ ਡੀ. ਜੇ. ਅਫਰੋਜ਼ੈਕ ਅਤੇ ਪਿੱਟਬੁਲ ਨੂੰ ਵੀ ਹਾਇਰ ਕੀਤਾ ਸੀ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਿੰਸ ਸਲਮਾਨ ਖੁਦ ਵੀ ਸਟੇਜ 'ਤੇ ਪਹੁੰਚ ਗਏ ਸਨ।

Khushdeep Jassi

This news is Content Editor Khushdeep Jassi