ਜਰਮਨੀ ''ਚੋਂ ਇਲਾਜ ਕਰਵਾ ਕੇ ਰੂਸ ਪਰਤਿਆ ਪੁਤਿਨ ਦਾ ਆਲੋਚਕ ਹਵਾਈ ਅੱਡੇ ਤੋਂ ਗ੍ਰਿਫ਼ਤਾਰ

01/18/2021 9:39:29 AM

ਮਾਸਕੋ- ਰੂਸ ਵਿਚ ਵਿਰੋਧੀ ਧਿਰ ਦੇ ਸਭ ਤੋਂ ਵੱਡੇ ਨੇਤਾ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵੱਡੇ ਆਲੋਚਕ ਐਲੈਕਸੇਈ ਨਵਲਨੀ ਨੂੰ ਐਤਵਾਰ ਨੂੰ ਰੂਸ ਵਾਪਸ ਜਾਂਦੇ ਹੀ ਮਾਸਕੋ ਏਅਰਪੋਰਟ ਤੋਂ ਪੁਲਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ । ਦੱਸ ਦਈਏ ਕਿ ਨਵਲਨੀ ਜਰਮਨੀ ਦੀ ਰਾਜਧਾਨੀ ਬਰਲਿਨ ਤੋਂ ਵਾਪਸ ਆਪਣੇ ਘਰ ਜਾ ਰਹੇ ਸਨ। ਨਵਲਨੀ ਬਰਲਿਨ ਵਿਚ ਪਿਛਲੇ ਮਹੀਨਿਆਂ ਤੋਂ ਆਪਣਾ ਇਲਾਜ ਕਰਵਾ ਰਹੇ ਸਨ। ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ ਪਿਛਲੀਆਂ ਗਰਮੀਆਂ ਵਿਚ ਜ਼ਹਿਰ ਦਿੱਤਾ ਗਿਆ ਸੀ। 


ਰਾਇਟਰਜ਼ ਦੀ ਖ਼ਬਰ ਮੁਤਾਬਕ ਪ੍ਰਸ਼ਾਸਨ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ ਇਕ ਪੁਰਾਣੇ ਮਾਮਲੇ ਵਿਚ ਉਨ੍ਹਾਂ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ। ਨਵਲਨੀ ਦੀ ਬੁਲਾਰਾ ਕੀਰਾ ਪਾਰਮਿਸ਼ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। 

ਇਹ ਵੀ ਪੜ੍ਹੋ- ਕੈਨੇਡਾ ਆਉਣ ਲਈ ਦਿਖਾਉਣੀ ਪਵੇਗੀ ਕੋਰੋਨਾ ਦੀ ਨੈਗੇਟਿਵ ਰਿਪੋਰਟ


ਦੱਸਿਆ ਜਾ ਰਿਹਾ ਹੈ ਕਿ ਬਰਲਿਨ ਤੋਂ ਆ ਰਹੇ ਨਵਲਨੀ ਦਾ ਜਹਾਜ਼ ਪਹਿਲਾਂ ਮਾਸਕੋ ਦੇ ਮੁੱਖ ਹਵਾਈ ਅੱਡੇ 'ਤੇ ਉਤਰਨ ਵਾਲਾ ਸੀ ਪਰ ਆਖਰੀ ਸਮੇਂ ਵਿਚ ਅਧਿਕਾਰੀਆਂ ਨੇ ਉਸ ਨੂੰ ਰਾਜਧਾਨੀ ਦੇ ਹੀ ਇਕ ਹੋਰ ਹਵਾਈ ਅੱਡੇ 'ਤੇ ਉਤਾਰਨ ਦੇ ਹੁਕਮ ਦਿੱਤੇ, ਜਿਸ ਦੇ ਬਾਅਦ ਜਹਾਜ਼ ਤੋਂ ਉਤਰਨ ਦੇ ਥੋੜ੍ਹੀ ਦੇਰ ਬਾਅਦ ਹੀ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। 
ਮੰਨਿਆ ਜਾ ਰਿਹਾ ਹੈ ਕਿ ਨਵਲਨੀ ਨੂੰ ਕਥਿਤ ਤੌਰ 'ਤੇ ਜੇਲ੍ਹ ਦੀ ਸਜ਼ਾ ਦੀਆਂ ਸ਼ਰਤਾਂ ਦੇ ਉਲੰਘਣ ਦੇ ਮਾਮਲੇ ਵਿਚ ਸਾਢੇ 3 ਸਾਲਾਂ ਦੀ ਸਜ਼ਾ ਹੋ ਸਕਦੀ ਹੈ। ਇਸ ਕਦਮ ਨਾਲ ਰੂਸ ਦੇ ਰਾਸ਼ਟਰਪਤੀ ਪੁਤਿਨ ਖ਼ਿਲਾਫ਼ ਆਲਚੋਨਾ ਦੀ ਲਹਿਰ ਉੱਠਣ ਦੀ ਸੰਭਾਵਨਾ ਹੈ। ਇਹ ਮਾਮਲਾ ਦੁਨੀਆ ਦੇ ਦੂਜੇ ਦੇਸ਼ਾਂ ਦਾ ਵੀ ਧਿਆਨ ਖਿੱਚਣ ਵਾਲਾ ਹੈ। 

►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ

Lalita Mam

This news is Content Editor Lalita Mam