ਮੱਧ ਵਰਗੀ ਚੋਣਾਂ ਤੋਂ ਪਹਿਲਾਂ ਰੂਸੀ ਸਮੂਹ ਕਰ ਰਹੇ ਨੇ ਹੈਕਿੰਗ ਦੀ ਕੋਸ਼ਿਸ਼ : ਮਾਈਕ੍ਰੋਸਾਫਟ

08/21/2018 6:00:32 PM

ਵਾਸ਼ਿੰਗਟਨ (ਭਾਸ਼ਾ)- ਮਾਈਕ੍ਰੋਸਾਫਟ ਨੇ ਮੱਧ ਵਰਗੀ ਚੋਣਾਂ ਤੋਂ ਪਹਿਲਾਂ ਅਮਰੀਕੀ ਰਾਜਨੀਤਕ ਦਲਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਨਵੀਆਂ ਰੂਸੀ ਹੈਕਿੰਗ ਦੀਆਂ ਕੋਸ਼ਿਸ਼ਾਂ ਬਾਰੇ ਪਤਾ ਲਗਾਇਆ ਹੈ। ਇਹ ਜਾਣਕਾਰੀ ਕੰਪਨੀ ਨੇ ਅੱਜ ਮੀਡੀਆ ਨੂੰ ਦਿੱਤੀ। ਕੰਪਨੀ ਨੇ ਕਿਹਾ ਕਿ ਰੂਸੀ ਸਰਕਾਰ ਨਾਲ ਸਬੰਧਿਤ ਇਕ ਹੈਕਿੰਗ ਸਮੂਹ ਨੇ ਫਰਜ਼ੀ ਇੰਟਰਨੈੱਟ ਡੋਮੇਨ ਬਣਾਏ ਜੋ ਦੋ ਅਮਰੀਕੀ ਸੱਤਾਧਾਰੀ ਸੰਗਠਨਾਂ ਨੂੰ ਝਕਾਵੀਂ ਦਿੰਦੇ ਜਾਪੇ। ਇਹ ਦੋ ਸੰਸਥਾਨ ਹਡਸਨ ਇੰਸਟੀਚਿਊਟ ਅਤੇ ਇੰਟਰਨੈਸ਼ਨਲ ਰੀਪਬਲੀਕਨ ਇੰਸਟੀਚਿਊਟ ਹਨ।

ਤਿੰਨ ਹੋਰ ਫਰਜ਼ੀ ਡੋਮੇਨ ਵੀ ਡਿਕਾਈਨ ਕੀਤੇ ਗਏ ਸਨ, ਜਿਨ੍ਹਾਂ ਤੋਂ ਜਾਪਦਾ ਸੀ ਕਿ ਉਹ ਅਮਰੀਕੀ ਸੈਨੇਟ ਨਾਲ ਸਬੰਧਿਤ ਹਨ। ਮਾਈਕ੍ਰੋਸਾਫਟ ਨੇ ਫਰਜ਼ੀ ਸਾਈਟਾਂ ਬਾਰੇ ਹੋਰ ਵੇਰਵੇ ਨਹੀਂ ਦਿੱਤੇ। ਮਾਈਕ੍ਰੋਸਾਫਟ ਦੇ ਇਸ ਖੁਲਾਸੇ ਨਾਲ ਕੁਝ ਹਫਤੇ ਪਹਿਲਾਂ ਹੀ ਸੈਨੇਟਰ ਕਲੇਅਰ ਮੈਕਕੈਸਕਿਲ ਨੇ ਖੁਲਾਸਾ ਕੀਤਾ ਸੀ ਕਿ ਰੂਸੀ ਹੈਕਰਾਂ ਨੇ ਸੈਨੇਟ ਕੰਪਿਊਟਰ ਨੈਟਵਰਕ ਵਿਚ ਘੁਸਪੈਠ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਸੀ। ਕਲੇਅਰ ਫਿਰ ਤੋਂ ਚੋਣ ਮੈਦਾਨ ਵਿਚ ਹਨ। ਮਾਈਕ੍ਰੋਸਾਫਟ ਦੇ ਪ੍ਰਧਾਨ ਅਤੇ ਮੁੱਖ ਕਾਨੂੰਨੀ ਅਧਿਕਾਰੀ ਬ੍ਰੈਡ ਸਮਿਥ ਨੇ ਪਿਛਲੇ ਦਿਨੀਂ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਇਸ ਵਾਰ ਹੈਕਿੰਗ ਦੀ ਕੋਸ਼ਿਸ਼ ਇਕ ਰਾਜਨੀਤਕ ਪਾਰਟੀ ਨੂੰ ਮਦਦ ਕਰਨ ਤੋਂ ਜ਼ਿਆਦਾ ਲੋਕਤੰਤਰ ਨੂੰ ਪ੍ਰਭਾਵਿਤ ਕਰਨ 'ਤੇ ਕੇਂਦਰਿਤ ਹਨ।