ਰੂਸੀ ਲੜਾਕੂ ਜਹਾਜ਼ ਸਾਡੇ ਹਵਾਈ ਬਫਰ ਖੇਤਰ 'ਚ ਹੋਏ ਦਾਖਲ : ਦੱਖਣੀ ਕੋਰੀਆ

08/23/2022 11:46:24 PM

ਸਿਓਲ-ਦੱਖਣੀ ਕੋਰੀਆ ਨੇ ਮੰਗਲਵਾਰ ਨੂੰ ਕਿਹਾ ਕਿ ਰੂਸੀ ਲੜਾਕੂ ਜਹਾਜ਼ ਅਣ-ਐਲਾਨੇ ਰੂਪ ਨਾਲ ਉਸ ਦੇ ਹਵਾਈ ਬਫਰ ਖੇਤਰ 'ਚ ਦਾਖਲ ਹੋ ਗਏ, ਜਿਸ ਦੇ ਜਵਾਬ 'ਚ ਉਸ ਨੇ ਅਨਿਸ਼ਚਿਤ ਰਣਨੀਤਕ (ਟੈਕਨੀਕਲ) ਕਾਰਵਾਈ ਕੀਤੀ। 'ਟੈਕਨੀਕਲ ਕਾਰਵਾਈ' ਦੀ ਵਰਤੋਂ ਆਮ ਤੌਰ 'ਤੇ ਅਣਅਧਿਕਾਰਤ ਵਿਦੇਸ਼ੀ ਜਹਾਜ਼ਾਂ ਨੂੰ ਖਦੇੜਨ ਲਈ ਲੜਾਕੂ ਜਹਾਜ਼ ਭੇਜਣ ਲਈ ਕੀਤੀ ਜਾਂਦੀ ਹੈ। ਦੱਖਣੀ ਕੋਰੀਆ ਦੇ 'ਜੁਆਇੰਟ ਚੀਫ ਆਫ ਸਟਾਫ' ਨੇ ਇਕ ਬਿਆਨ 'ਚ ਕਿਹਾ ਕਿ ਇਸ ਕਦਮ ਦਾ ਉਦੇਸ਼ ਉਸ ਦੇ ਹਵਾਈ ਰੱਖਿਆ ਪੱਛਾਣ ਖੇਤਰ 'ਚ ਆਕਸਮਿਕ ਸੰਘਰਸ਼ ਨੂੰ ਰੋਕਣਾ ਸੀ ਪਰ ਉਨ੍ਹਾਂ ਨੇ ਇਸ ਦਾ ਜ਼ਿਆਦਾ ਵੇਰਵਾ ਨਹੀਂ ਦਿੱਤਾ।

ਇਹ ਵੀ ਪੜ੍ਹੋ : ਬ੍ਰਿਟੇਨ ਦੀ ਖੁਫ਼ੀਆ ਏਜੰਸੀਆਂ 'ਤੇ ਬ੍ਰਿਟਿਸ਼ ਸਿੱਖ ਦੋਸ਼ੀ ਦੀ ਸੂਚਨਾ ਭਾਰਤ ਨੂੰ ਦੇਣ ਦਾ ਦੋਸ਼

ਦੱਖਣੀ ਕੋਰੀਆਈ ਫੌਜ ਨੇ ਰੂਸੀ ਮੀਡੀਆ ਰਿਪੋਰਟ ਦੀ ਪੁਸ਼ਟੀ ਨਹੀਂ ਕੀਤੀ ਕਿ ਉਸ ਨੇ ਕੋਰੀਆਈ ਪ੍ਰਾਇਦੀਪ ਅਤੇ ਜਾਪਾਨ ਦਰਮਿਆਨ ਸਮੁੰਦਰ ਦੇ ਉੱਤੇ ਉਡਾਣ ਭਰਨ ਵਾਲੇ ਦੋ ਰੂਸੀ ਟੀ.ਯੂ.-95 ਬੰਬਾਂ ਨੂੰ ਖਦੇੜਨ ਲਈ ਐੱਫ-16 ਲੜਾਕੂ ਜਹਾਜ਼ਾਂ ਨੂੰ ਭੇਜਿਆ। ਰੂਸੀ ਬੰਬਾਰਾਂ ਦੇ ਨਾਲ ਇਕ ਸੁਖੋਈ ਐੱਸ.ਯੂ.-30 ਲੜਾਕੂ ਜਹਾਜ਼ ਵੀ ਉੱਡ ਰਿਹਾ ਸੀ। ਦੱਖਣੀ ਕੋਰੀਆ ਅਤੇ ਅਮਰੀਕਾ ਵੱਲੋਂ ਉੱਤਰੀ ਕੋਰੀਆ ਦੇ ਪ੍ਰਮਾਣੂ ਖਤਰੇ ਦੇ ਜਵਾਬ 'ਚ ਸਾਲਾਂ ਬਾਅਦ ਆਪਣਾ ਸਭ ਤੋਂ ਵੱਡਾ ਸੰਯੁਕਤ ਫੌਜੀ ਅਭਿਆਸ ਸ਼ੁਰੂ ਕਰਨ ਦੇ ਇਕ ਦਿਨ ਬਾਅਦ ਇਹ ਘਟਨਾ ਵਾਪਰੀ।

ਇਹ ਵੀ ਪੜ੍ਹੋ : ਬਿਨਾਂ ਕਿਸੇ ਚਰਚਾ, ਸਹਿਮਤੀ ਜਾਂ ਨੋਟਿਸ ਦੇ ਕੀਤਾ ਗਿਆ NDTV ਦੇ 29 ਫੀਸਦੀ ਹਿੱਸੇ ਨੂੰ ਐਕੁਆਇਰ

'ਉਲਚੀ ਫ੍ਰੀਡਮ ਸ਼ੀਲਡ ਅਭਿਆਸ' ਇਕ ਸਤੰਬਰ ਤੋਂ ਜਾਰੀ ਹੈ ਜਿਸ 'ਚ ਜਹਾਜ਼, ਜੰਗੀ ਜਹਾਜ਼ ਅਤੇ ਟੈਂਕ ਸਮੇਤ ਹਜ਼ਾਰਾਂ ਫੌਜੀ ਸ਼ਾਮਲ ਹਨ। ਹਾਲ ਦੇ ਸਾਲਾਂ 'ਚ ਰੂਸੀ ਤੇ ਚੀਨੀ ਲੜਾਕੂ ਜਹਾਜ਼ਾਂ ਨੇ ਅਕਸਰ ਦੱਖਣੀ ਕੋਰੀਆ ਦੇ ਹਵਾਈ ਰੱਖਿਆ ਪਛਾਣ ਖੇਤਰਾਂ 'ਚ ਦਾਖਲ ਹੋਏ ਕਿਉਂਕਿ ਉਹ ਅਮਰੀਕਾ ਦੇ ਨਾਲ ਆਪਣੀ ਤਿੱਖੇ ਮੁਕਾਬਲੇ ਦੌਰਾਨ ਤਾਕਤ ਦਾ ਪ੍ਰਦਰਸ਼ਨ ਕਰਦੇ ਹਨ।

ਇਹ ਵੀ ਪੜ੍ਹੋ : ਬ੍ਰਿਟੇਨ 'ਚ ਉੱਚ ਸਿੱਖਿਆ ਲੈਣਾ ਹੋਇਆ ਆਸਾਨ, ਝਾਰਖੰਡ ਤੇ ਬ੍ਰਿਟੇਨ ਸਰਕਾਰ ਦਰਮਿਆਨ ਹੋਇਆ MOU

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 

Karan Kumar

This news is Content Editor Karan Kumar