ਸੀਰੀਆ ''ਚ ਰੂਸੀ ਹਵਾਈ ਹਮਲਿਆਂ ''ਚ 27 ਲੋਕਾਂ ਦੀ ਮੌਤ

07/22/2019 9:57:41 PM

ਨੋਮਾਨ - ਉੱਤਰ-ਪੱਛਮੀ ਸੀਰੀਆ 'ਚ ਵਿਧ੍ਰੋਹੀਆਂ ਦੇ ਕਬਜ਼ੇ ਵਾਲੇ ਇਕ ਕਸਬੇ ਦੇ ਬਾਜ਼ਾਰ 'ਚ ਮੰਗਲਵਾਰ ਨੂੰ ਰੂਸੀ ਹਵਾਈ ਹਮਲਿਆਂ 'ਚ 27 ਲੋਕਾਂ ਦੀ ਮੌਤ ਹੋ ਗਈ ਅਤੇ 46 ਤੋਂ ਜ਼ਿਆਦਾ ਲੋਕ ਜ਼ਖਮੀ ਹਨ। ਜੰਗ 'ਤੇ ਨਜ਼ਰ ਰੱਖਣ ਵਾਲੀ ਬ੍ਰਿਟੇਨ ਸਥਿਤ ਸੰਸਥਾ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਇਹ ਜਾਣਕਾਰੀ ਦਿੱਤੀ ਹੈ।



ਹਾਲਾਂਕਿ ਮਾਸਕੋ ਨੇ ਹਮਲਿਆਂ ਲਈ ਖੁਦ ਨੂੰ ਜ਼ਿੰਮੇਵਾਰ ਮੰਨਣ ਤੋਂ ਇਨਕਾਰ ਕਰਦੇ ਹੋਏ ਇਨਾਂ ਖਬਰਾਂ ਨੂੰ ਫਰਜ਼ੀ ਕਰਾਰ ਦਿੱਤਾ। ਰੂਸੀ ਵਿਦੇਸ਼ ਮੰਤਰਾਲੇ ਨੇ ਬਿਆਨ 'ਚ ਕਿਹਾ ਕਿ ਰੂਸੀ ਹਵਾਈ ਫੌਜ ਇਸ ਇਲਾਕੇ 'ਚ ਕਿਸੇ ਵੀ ਮਿਸ਼ਨ ਵੀ ਸ਼ਾਮਲ ਨਹੀਂ ਹੈ। ਇਸ ਤੋਂ ਪਹਿਲਾਂ ਸੰਸਥਾ ਨੇ ਦੱਸਿਆ ਕਿ ਮਾਅਰਾ ਅਲ ਨੋਮਾਨ ਕਸਬੇ 'ਚ ਸੋਮਵਾਰ ਨੂੰ ਹੋਏ ਇਸ ਹਮਲੇ 'ਚ 25 ਨਾਗਰਿਕਾਂ ਦੀ ਮੌਤ ਹੋ ਗਈ ਅਤੇ ਦੋ ਮ੍ਰਿਤਕਾਂ ਦੀ ਪਛਾਣ ਕੀਤੀ ਜਾਣੀ ਬਾਕੀ ਹੈ।

ਹਮਲੇ ਇਦਲਿਬ ਸੂਬੇ ਦੇ ਨੇੜੇ ਹੋਏ, ਜਿੱਥੇ ਹੁਣ ਵੀ ਵਿਧ੍ਰੋਹੀਆਂ ਦੀ ਮੌਜੂਦਗੀ ਹੈ। ਇਦਲਿਬ ਵਿਧ੍ਰੋਹੀਆਂ ਦਾ ਆਖਰੀ ਮੁੱਖ ਗੜ੍ਹ ਹੈ। ਸਰਕਾਰੀ ਸੁਰੱਖਿਆ ਬਲਾਂ ਵਿਧ੍ਰੋਹੀਆਂ ਨੂੰ ਖਦੇੜਣ ਲਈ ਅਭਿਆਨ ਚਲਾ ਰਹੇ ਹਨ। ਸੁਰੱਖਿਆ ਬਲਾਂ ਨੇ ਅਪ੍ਰੈਲ 'ਚ ਹਮਲੇ ਸ਼ੁਰੂ ਕੀਤੇ ਸਨ ਜਿਸ 'ਚ ਹੁਣ ਤੱਕ ਦੋ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਤਿੰਨ ਲੱਖ ਤੋਂ ਜ਼ਿਆਦਾ ਲੋਕ ਬੇਘਰ ਹੋਏ ਹਨ।

Khushdeep Jassi

This news is Content Editor Khushdeep Jassi