ਯੂਕ੍ਰੇਨ ਦੇ ਫੌਜੀ ਅੱਡੇ 'ਤੇ ਰੂਸ ਦੀ ਏਅਰ ਸਟ੍ਰਾਈਕ, 35 ਦੀ ਮੌਤ ਤੇ 100 ਤੋਂ ਜ਼ਿਆਦਾ ਜ਼ਖਮੀ

03/13/2022 6:26:45 PM

ਇੰਟਰਨੈਸ਼ਨਲ ਡੈਸਕ-ਰੂਸੀ ਮਿਜ਼ਾਈਲਾਂ ਨੇ ਐਤਵਾਰ ਨੂੰ ਨਾਟੋ ਮੈਂਬਰ ਪੋਲੈਂਡ ਨਾਲ ਲੱਗਦੀ ਯੂਕ੍ਰੇਨ ਦੀ ਪੱਛਮੀ ਸਰਹੱਦ ਦੇ ਕਰੀਬ ਇਕ ਫੌਜੀ ਸਿਖਲਾਈ ਕੇਂਦਰ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ 'ਚ 35 ਲੋਕਾਂ ਦੇ ਮਾਰੇ ਜਾਨ ਜਦਕਿ 100 ਤੋਂ ਜ਼ਿਆਦ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਅਧਿਕਾਰੀਆਂ ਮੁਤਾਬਕ ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦ ਮਾਸਕੋ ਨੇ ਰੂਸੀ ਹਮਲਾਵਰ ਨਾਲ ਨਜਿੱਠਣ 'ਚ ਯੂਕ੍ਰੇਨ ਦੀ ਮਦਦ ਲਈ ਉਥੇ ਭੇਜੇ ਜਾਣ ਵਾਲੇ ਵਿਦੇਸ਼ੀ ਹਥਿਆਰਾਂ ਦੀ ਖੇਪ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਸੀ।

ਇਹ ਵੀ ਪੜ੍ਹੋ : ਜ਼ੇਲੇਂਸਕੀ ਇਜ਼ਰਾਈਲ 'ਚ ਪੁਤਿਨ ਨਾਲ ਗੱਲਬਾਤ ਲਈ ਤਿਆਰ

ਲਵੀਵ ਦੇ ਗਵਰਨਰ ਨੇ ਦੱਸਿਆ ਕਿ ਰੂਸ ਨੇ ਪੋਲੈਂਡ ਦੇ ਨਜ਼ਦੀਕੀ ਸਰਹੱਦੀ ਖੇਤਰ ਤੋਂ ਲਗਭਗ 25 ਕਿਲੋਮੀਟਰ ਦੀ ਦੂਰੀ 'ਤੇ ਯਵੋਰੀਵ 'ਚ ਸਥਿਤ ਫੌਜੀ ਸਿਖਲਾਈ ਕੇਂਦਰ 'ਤੇ 30 ਤੋਂ ਜ਼ਿਆਦਾ ਕਰੂਜ਼ ਮਿਜ਼ਾਈਲਾਂ ਦਾਗੀਆਂ। ਯੂਕ੍ਰੇਨ ਨੂੰ ਫੌਜੀ ਮਦਦ ਪਹੁੰਚਾਉਣ ਲਈ ਪੋਲੈਂਡ ਪੱਛਮੀ ਦੇਸ਼ਾਂ ਲਈ ਇਕ ਮੁੱਖ ਮਾਰਗ ਹੈ। ਯਵੋਰੀਵ 'ਚ ਸਿਖਲਾਈ ਕੇਂਦਰ 'ਤੇ ਹੋਏ ਹਮਲੇ ਨੂੰ 18 ਦਿਨ ਤੋਂ ਜਾਰੀ ਰੂਸੀ ਮੁਹਿੰਮ ਦੌਰਾਨ ਪੱਛਮ ਵੱਲੋਂ ਕੀਤੇ ਗਏ ਸਭ ਤੋਂ ਪ੍ਰਮੁੱਖ ਹਮਲੇ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸਾਊਦੀ ਅਰਬ 'ਚ ਇਕ ਹੀ ਦਿਨ 'ਚ 81 ਲੋਕਾਂ ਨੂੰ ਦਿੱਤੀ ਗਈ ਫਾਂਸੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar