ਵਿਸਕੌਨਸਿਨ ਦੇ ਮਾਲ ‘ਚ ਹੋਈ ਗੋਲੀਬਾਰੀ, ਰੂਸੀ ਦੂਤਘਰ ਨੇ ਮੰਗੀ ਜਾਣਕਾਰੀ

11/21/2020 1:57:36 PM

ਵਿਸਕੌਨਸਿਨ- ਸ਼ੁੱਕਰਵਾਰ ਨੂੰ ਅਮਰੀਕਾ ਦੇ ਵਿਸਕੌਨਸਿਨ ਸੂਬੇ ਦੇ ਵਾਵੋਤਸਾ ਦੇ ਇਕ ਮਾਲ ਵਿਚ ਇਕ ਅਣਪਛਾਤੇ ਹਮਲਾਵਰ ਵਲੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ, ਜਿਸ ‘ਚ ਤਕਰੀਬਨ 8 ਲੋਕ ਜ਼ਖਮੀ ਹੋਏ ਹਨ। ਹੁਣ ਇਸ ਦੀ ਜਾਣਕਾਰੀ ਰੂਸੀ ਦੂਤਘਰ ਵਲੋਂ ਮੰਗੀ ਗਈ ਹੈ ਕਿ ਉਸ ਗੋਲਾਬਾਰੀ ‘ਚ ਕੋਈ ਰੂਸੀ ਨਾਗਰਿਕ ਸ਼ਾਮਲ ਸੀ ਜਾਂ ਨਹੀਂ।

ਰੂਸੀ ਦੂਤਘਰ ਨੇ ਇਹ ਜਾਣਕਾਰੀ ਅਮਰੀਕਾ ਦੇ ਵਿਦੇਸ਼ ਵਿਭਾਗ ਤੋਂ ਮੰਗੀ ਹੈ। ਇਸ ਤੋਂ ਪਹਿਲਾ ਹੀ ਅਮਰੀਕਾ ਦੀ ਪੁਲਸ ਨੇ ਪ੍ਰੈੱਸ ਬਿਆਨ ਜਾਰੀ ਕਰਕੇ ਦੱਸਿਆ ਸੀ ਕਿ ਵਿਸਕੌਨਸਿਨ ਦੇ ਮੇਅਫਾਇਰ ਮਾਲ ‘ਚ ਹੋਈ ਗੋਲੀਬਾਰੀ 8 ਲੋਕ ਜ਼ਖ਼ਮੀ ਹੋਏ ਹਨ।

ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਹੋਈ ਅਤੇ ਚਸ਼ਮਦੀਦਾਂ ਅਨੁਸਾਰ ਹਮਲਾਵਰ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹੀ ਮੌਕੇ ਤੋਂ ਫਰਾਰ ਹੋ ਗਿਆ। ਕਿਹਾ ਜਾ ਰਿਹਾ ਹੈ ਕਿ ਹਮਲਾਵਾਰ ਦੀ ਉਮਰ 20 ਤੋਂ 39 ਸਾਲ ਦੇ ਵਿਚਕਾਰ ਲੱਗ ਰਹੀ ਸੀ। ਦੱਸ ਦਈਏ ਕਿ ਜ਼ਖਮੀ ਹੋਣ ਵਾਲਿਆਂ ‘ਚ ਇਕ ਨਾਬਾਲਗ ਵੀ ਸ਼ਾਮਲ ਹੈ।
ਦੱਸਣਯੋਗ ਹੈ ਕਿ ਰੂਸੀ ਦੂਤਘਰ ਨੇ ਟਵੀਟ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ ਹੇ ਕਿ ਉਨ੍ਹਾਂ ਅਮਰੀਕਾ ਦੇ ਵਿਦੇਸ਼ੀ ਵਿਭਾਗ ਤੋਂ ਜਾਣਕਾਰੀ ਮੰਗੀ ਹੈ ਕਿ ਗੋਲੀਬਾਰੀ ‘ਚ ਕਿਤੇ ਕੋਈ ਰੂਸੀ ਨਾਗਰਿਕ ਸ਼ਾਮਲ ਤਾਂ ਨਹੀਂ ਸੀ।
 

Lalita Mam

This news is Content Editor Lalita Mam