ਰੂਸ ਦੀ ਹੁਣ ਦੂਜੀ ਕੋਰੋਨਾ ਵੈਕਸੀਨ ਸ਼ੁਰੂਆਤੀ ਟ੍ਰਾਇਲ 'ਚ ਹੋਈ ਪਾਸ

10/02/2020 2:24:40 AM

ਮਾਸਕੋ - ਰੂਸ ਦੀ ਦੂਜੀ ਕੋਰੋਨਾ ਵੈਕਸੀਨ ਨੇ ਆਪਣਾ ਸ਼ੁਰੂਆਤੀ ਟ੍ਰਾਇਲ ਪਾਸ ਕਰ ਲਿਆ ਹੈ। ਰੂਸ ਨੇ ਪਹਿਲਾਂ ਹੀ ਇਕ ਵੈਕਸੀਨ 'ਸਪੁਤਨਿਕ-ਵੀ' ਬਣਾ ਲਈ ਹੈ ਅਤੇ ਇਸ ਨੂੰ ਸਿਵਲ ਸਰਕੁਲੇਸ਼ਨ ਫੇਜ਼ (ਆਮ ਨਾਗਰਿਕਾਂ ਲਈ) ਵਿਚ ਪਹੁੰਚਾਉਣ ਦਾ ਐਲਾਨ ਵੀ ਕਰ ਦਿੱਤਾ ਹੈ। ਸਾਇਬੇਰੀਆ ਸਥਿਤ ਵਾਇਰੋਲਾਜ਼ੀ ਰਿਸਰਚ ਸੈਂਟਰ ਵੈਕਟਰ ਇੰਸਟੀਚਿਊਟ ਨੇ ਦੱਸਿਆ ਕਿ EpiVacCorona ਵੈਕਸੀਨ ਨੇ ਸ਼ੁਰੂਆਤੀ ਪੜਾਅ ਦੇ ਟ੍ਰਾਇਲ ਨੂੰ ਸਫਲਤਾਪੂਰਣ ਪਾਸ ਕਰ ਲਿਆ ਹੈ। ਵੈਕਟਰ ਇੰਸਟੀਚਿਊਟ ਨੇ ਇੰਟਰਫੈਕਸ ਨਿਊਜ਼ ਏਜੰਸੀ ਨੂੰ ਦੱਸਿਆ ਕਿ ਪਹਿਲੇ 2 ਪੜਾਅ ਦੇ ਟ੍ਰਾਇਲ ਵਿਚ EpiVacCorona ਵੈਕਸੀਨ ਦਾ ਪ੍ਰਦਰਸ਼ਨ ਪ੍ਰਭਾਵੀ ਅਤੇ ਸੁਰੱਖਿਅਤ ਰਿਹਾ ਹੈ। ਵੈਕਟਰ ਇੰਸਟੀਚਿਊਟ ਨੇ ਆਖਿਆ ਕਿ ਕਲੀਨਿਕਲ ਟ੍ਰਾਇਲ ਦੇ ਪੂਰੀ ਹੋਣ ਤੋਂ ਬਾਅਦ ਇਮਿਊਨ ਨੂੰ ਟ੍ਰਿਗਰੂਸ ਦੀ ਹੁਣ ਦੂਜੀ ਕੋਰੋਨਾ ਵੈਕਸੀਨ ਸ਼ੁਰੂਆਤੀ ਟ੍ਰਾਇਲ 'ਚ ਹੋਈ ਪਾਸ
ਰ ਕਰਨ ਵਾਲੇ ਪੇਪਟਾਇਡਸ ਦੇ ਆਧਾਰ 'ਤੇ ਹੀ ਇਸ ਵੈਕਸੀਨ ਦੇ ਅਸਰ ਦੇ ਬਾਰੇ ਵਿਚ ਆਖਰੀ ਸਿੱਟਾ ਕੱਢਣਾ ਮੁਮਕਿਨ ਹੋਵੇਗਾ।

ਰੂਸ ਪਹਿਲਾਂ ਵੀ ਬਣਾ ਚੁੱਕਿਆ ਹੈ ਇਕ ਵੈਕਸੀਨ
ਇਸ ਤੋਂ ਪਹਿਲਾਂ ਅਗਸਤ ਵਿਚ ਰੂਸ ਨੇ ਪਹਿਲੀ ਕੋਰੋਨਾ ਵੈਕਸੀਨ ਸਪੁਤਨਿਕ-ਵੀ ਨੂੰ ਬਣਾਉਣ ਦਾ ਦਾਅਵਾ ਕੀਤਾ ਸੀ। ਲੋਕਾਂ ਵਿਚ ਭਰੋਸੇ ਲਈ ਰੂਸ ਨੇ ਇਹ ਵੀ ਜਾਣਕਾਰੀ ਸੀ ਕਿ ਰਾਸ਼ਟਰਪਤੀ ਪੁਤਿਨ ਦੀ ਧੀ ਨੇ ਇਸ ਵੈਕਸੀਨ ਦਾ ਟੀਕਾ ਵੀ ਲਿਆ ਹੈ। ਹਾਲ ਹੀ ਵਿਚ ਰੂਸ ਨੇ ਇਸ ਦੀ ਸਿਵਲ ਸਰਕੁਲੇਸ਼ਨ ਫੇਜ਼ ਵਿਚ ਪਹੁੰਚਣ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ ਰੂਸ ਦੀ ਪਹਿਲੀ ਵੈਕਸੀਨ ਨੂੰ ਲੈ ਕੇ ਪੱਛਮੀ ਦੇਸ਼ਾਂ ਦੇ ਸਾਇੰਸਦਾਨਾਂ ਨੇ ਚਿੰਤਾ ਜਤਾਈ ਸੀ ਕਿ ਗੈਮੇਲਿਆ ਰਿਸਰਚ ਸੈਂਟਰ ਵੱਲੋਂ ਬਣਾਈ ਗਈ ਇਸ ਵੈਕਸੀਨ ਨੂੰ ਕਲੀਨਿਕਲ ਟ੍ਰਾਇਲ ਪੂਰੀ ਕੀਤੇ ਬਿਨਾਂ ਹੀ ਮਾਨਤਾ ਦੇ ਦਿੱਤੀ ਗਈ ਸੀ।

ਜਲਦ ਮਿਲੇਗੀ ਮੰਤਰਾਲੇ ਦੀ ਮਨਜ਼ੂਰੀ
ਉਥੇ ਵੈਕਟਰ ਇੰਸਟੀਚਿਊਟ ਵੱਲੋਂ ਬਣਾਈ ਜਾ ਰਹੀ ਵੈਕਸੀਨ ਦੇ ਬਾਰੇ ਵਿਚ ਰੂਸ ਦੇ ਸਿਹਤ ਮੰਤਰੀ ਨੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਦੱਸਿਆ ਕਿ ਅਗਲੇ 3 ਹਫਤਿਆਂ ਵਿਚ ਮੰਤਰਾਲੇ ਵੱਲੋਂ ਟੀਕੇ ਦੀ ਵੰਡ ਕੀਤੀ ਜਾ ਸਕਦੀ ਹੈ। ਵਾਇਰੋਲਾਜ਼ੀ ਇੰਸਟੀਚਿਊਟ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਤੋਂ ਬਾਅਦ ਸਾਇਬੇਰੀਆ ਵਿਚ 5000 ਵਾਲੰਟੀਅਰਾਂ 'ਤੇ ਇਸ ਦਾ ਪ੍ਰੀਖਣ ਕੀਤਾ ਜਾਵੇਗਾ। ਇਸ ਦੇ ਨਾਲ ਹੀ 150 ਲੋਕਾਂ 'ਤੇ ਅਲੱਗ ਤੋਂ ਟ੍ਰਾਇਲ ਕੀਤਾ ਜਾਵੇਗਾ ਜੋ 60 ਸਾਲ ਤੋਂ ਉਪਰ ਦੇ ਹਨ। EpiVacCorona ਵੈਕਸੀਨ ਨੂੰ 1 ਕਮਪੋਨੈਂਟ ਵਿਚ ਬਣਾਈ ਜਾ ਰਹੀ ਹੈ। ਇਸ ਦੇ ਪਹਿਲੇ ਅਤੇ ਦੂਜੇ ਕਮਪੋਨੈਂਟ ਵਿਚਾਲੇ 21 ਦਿਨ ਦਾ ਫਰਕ ਹੋਵੇਗਾ। ਰੂਸ ਨੂੰ ਉਮੀਦ ਹੈ ਕਿ ਨਵੰਬਰ ਵਿਚ ਵੈਕਸੀਨ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ। ਸ਼ੁਰੂਆਤ ਵਿਚ ਇਸ ਦੇ 10 ਹਜ਼ਾਰ ਡੋਜ਼ ਬਣਾਏ ਜਾਣ ਦੀ ਯੋਜਨਾ ਹੈ।

Khushdeep Jassi

This news is Content Editor Khushdeep Jassi