ਪੁਤਿਨ ਨੇ ਨਵੀਂ ਕੈਬਨਿਟ ਦਾ ਕੀਤਾ ਗਠਨ, 9 ਉਪ-ਪ੍ਰਧਾਨ ਮੰਤਰੀਆਂ ਨੂੰ ਦਿੱਤੀ ਥਾਂ

01/22/2020 8:32:50 PM

ਮਾਸਕੋ- ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਦੇ ਰੂਪ ਵਿਚ ਮਿਖਾਈਲ ਮਿਸ਼ੁਸਤੀਨ ਦੀ ਨਿਯੁਕਤੀ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੀ ਨਵੀਂ ਕੈਬਨਿਟ ਦਾ ਗਠਨ ਕੀਤਾ ਹੈ। ਇਸ ਵਿਚ ਉਪ-ਪ੍ਰਧਾਨ ਮੰਤਰੀਆਂ ਦੀ ਗਿਣਤੀ 10 ਤੋਂ ਘਟਾ ਕੇ 9 ਕਰ ਦਿੱਤੀ ਗਈ ਹੈ, ਜਿਸ ਵਿਚ 5 ਨਵੇਂ ਚਿਹਰੇ ਹਨ।

ਰਾਸ਼ਟਰਪਤੀ ਭਵਨ ਦੀ ਨੋਟੀਫਿਕੇਸ਼ਨ ਮੁਤਾਬਕ ਨਵੀਂ ਕੈਬਨਿਟ ਵਿਚ ਪੁਤਿਨ ਦੇ ਸਹਿਯੋਗੀ ਆਂਦਰੇ ਬੇਲੋਸੋਵ ਨੂੰ ਸ਼ਾਮਲ ਕਰਦੇ ਹੋਏ ਉਹਨਾਂ ਨੂੰ ਪਹਿਲਾ ਉਪ-ਪ੍ਰਧਾਨ ਮੰਤਰੀ ਬਣਾਇਆ ਗਿਆ ਹੈ। ਜਦਕਿ ਅਜੇ ਤੱਕ ਇਸ ਅਹੁਦੇ ਨੂੰ ਸੰਭਾਲ ਰਹੇ ਐਂਟੋਨ ਸਿਲੁਆਨੋਵ ਨੂੰ ਵਿੱਤ ਮੰਤਰਾਲਾ ਦਾ ਭਾਰ ਸੌਂਪਿਆ ਗਿਆ ਹੈ। ਉਪ-ਪ੍ਰਧਾਨ ਮੰਤਰੀ ਦੇ ਤੌਰ 'ਤੇ ਕੈਬਨਿਟ ਵਿਚ ਸ਼ਾਮਲ ਕੀਤੇ ਗਏ ਦਿਮਿਤਰੀ ਗ੍ਰਿਗੋਰੇਂਕੋ ਨੂੰ ਰੂਸ ਸਰਕਾਰ ਦੇ ਚੀਫ ਆਫ ਸਟਾਫ ਦੀ ਜ਼ਿੰਮੇਦਾਰੀ ਸੌਂਪੀ ਗਈ ਹੈ। ਜਿਹਨਾਂ ਮੰਤਰੀਆਂ ਦੇ ਵਿਭਾਗਾਂ ਵਿਚ ਕੋਈ ਫੇਰਬਦਲ ਨਹੀਂ ਕੀਤਾ ਗਿਆ, ਉਹਨਾਂ ਵਿਚ ਵਿਦੇਸ਼ ਮੰਤਰੀ ਸਰਗੇਈ ਲਾਵਰੋਵ, ਰੱਖਿਆ ਮੰਤਰੀ ਸਰਗੇਈ ਸ਼ੋਈਗੂ ਤੇ ਗ੍ਰਹਿ ਮੰਤਰੀ ਵਲਾਦੀਮੀਰ ਕੋਲੋਕੋਲਤਸੇਵ ਸ਼ਾਮਲ ਹਨ।

9 ਨਵੇਂ ਉਪ-ਪ੍ਰਧਾਨ ਮੰਤਰੀਆਂ ਵਿਚ ਦਮਿਤਰੀ ਗ੍ਰਿਗੋਰੇਂਕੋ, ਮਾਸਕੋ ਵਿਚ ਸ਼ਹਿਰੀ ਵਿਕਾਸ ਤੇ ਨਿਰਮਾਣ ਦੇ ਲਈ ਸਾਬਕਾ ਮੇਅਰ ਮਾਰਾਤ ਖੁਸਨੁਲਿਨ, ਫੈਡਰਲ ਸਰਵਿਸ ਫਾਰ ਸਟੇਟ ਰਜਿਸਟਰੇਸ਼ਨ ਦੀ ਸਾਬਕਾ ਮੁਖੀ ਵਿਕਟੋਰੀਆ ਅਬ੍ਰਾਮਸ਼ੇਂਕੋ, ਗੈਜਪ੍ਰੋਮ ਮੀਡੀਆ ਬੋਰਡ ਦੇ ਸਾਬਕਾ ਮੁਖੀ ਦਮਿਤਰੀ ਚੇਰਨੀਸ਼ੇਂਕੋ ਤੇ ਫੈਡਰਲ ਟੈਕਸ ਸਰਵਿਸ ਦੇ ਸਾਬਕਾ ਉਪ ਮੁਖੀ ਐਲੇਕਸੀ ਓਵਰਚੁਕ ਵੀ ਸ਼ਾਮਲ ਹਨ। ਦਮਿਤਰੀ ਗ੍ਰਿਗੋਸ਼ੇਂਕੋ ਚੀਫ ਆਫ ਸਟਾਫ ਆਫ ਦ ਗਵਰਨਮੈਂਟ ਦਾ ਅਹੁਦਾ ਵੀ ਸੰਭਾਲਣਗੇ।

ਐਲੇਕਜ਼ੈਂਡਰ ਨੇਵਾਕ ਨੂੰ ਬਣਾਇਆ ਗਿਆ ਊਰਜਾ ਮੰਤਰੀ
ਇਕ ਹੋਰ ਹੁਕਮ ਮੁਤਾਬਕ ਸਰਗੇਈ ਲਾਵਰੋਵ ਰੂਸ ਦੇ ਵਿਦੇਸ਼ ਮੰਤਰੀ ਦੇ ਅਹੁਦੇ 'ਤੇ ਕਾਇਮ ਹਨ। ਆਪਣੇ ਅਹੁਦੇ 'ਤੇ ਕਾਇਮ ਰਹਿਣ ਵਾਲੀ ਸਾਬਕਾ ਕੈਬਨਿਟ ਦੇ ਮੈਂਬਰਾਂ ਵਿਚ ਰੱਖਿਆ ਮੰਤਰੀ ਸਰਗੇਈ ਸ਼ੋਈਗੂ, ਅੰਦਰੂਨੀ ਮਾਮਲਿਆਂ ਦੇ ਮੰਤਰੀ ਵਲਾਦੀਮੀਰ ਕੋਲੋਕੋਲਤਸੇਵ, ਊਰਜਾ ਮੰਤਰੀ ਐਲੇਕਜ਼ੈਂਡਰ ਨੋਵਾਕ, ਵਪਾਰ ਤੇ ਉਦਯੋਗ ਮੰਤਰੀ ਡੈਨਿਸ ਮਾਨਟੁਰੋਵ ਹਨ। ਪਰਮ ਕ੍ਰਾਈਡ ਦੇ ਗਵਰਨਰ ਮੈਕਸਿਮ ਰੇਸ਼ੇਤਨਿਕੋਵ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਉਹਨਾਂ ਨੂੰ ਆਰਥਿਕ ਵਿਕਾਸ ਮੰਤਰੀ ਬਣਾ ਦਿੱਤਾ ਗਿਆ ਹੈ। ਐਂਟੋਨ ਸਿਲੁਆਨੋਵ ਪਹਿਲੇ ਉਪ-ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਵਿੱਤ ਮੰਤਰੀ ਬਣ ਗਏ ਹਨ।

Baljit Singh

This news is Content Editor Baljit Singh