ਰੂਸ ਨੇ ਪੂਰਬੀ ਖੇਤਰ ''ਚ ਕੀਤੀ ਭਾਰੀ ਗੋਲਾਬਾਰੀ, ਯੂਕ੍ਰੇਨ ਨੇ ਮਹੱਤਵਪੂਰਨ ਪੁਲ ''ਤੇ ਕੀਤਾ ਹਮਲਾ

08/14/2022 1:41:13 AM

ਕੀਵ-ਰੂਸ ਦੀ ਫੌਜ ਨੇ ਲੜਾਈ 'ਚ ਅੱਗੇ ਵਧਣ ਦਾ ਦਾਅਵਾ ਕਰਦੇ ਹੋਏ ਰਾਤ ਭਰ ਯੂਕ੍ਰੇਨ ਦੇ ਰਿਹਾਇਸ਼ੀ ਇਲਾਕਿਆਂ 'ਤੇ ਗੋਲਾਬਾਰੀ ਕੀਤੀ ਜਦਕਿ ਯੂਕ੍ਰੇਨ ਦੀ ਫੌਜ ਨੇ ਰੂਸੀ ਕਬਜ਼ੇ ਵਾਲੇ ਇਕ ਦੱਖਣੀ ਖੇਤਰ ਨੂੰ ਵਾਪਸ ਲੈਣ ਦੀ ਕੋਸ਼ਿਸ਼ ਤਹਿਤ ਖੇਰਸਾਨ ਖੇਤਰ 'ਚ ਇਕ ਨਦੀ 'ਤੇ ਬਣੇ ਪੁਲ 'ਤੇ ਹਮਲਾ ਕੀਤਾ। ਮੇਅਰ ਦਫਤਰ ਮੁਤਾਬਕ, ਸ਼ੁੱਕਰਵਾਰ ਰਾਤ ਕ੍ਰਾਮਤੋਸਰਕ ਸ਼ਹਿਰ ਰੂਸ ਦੇ ਇਕ ਰਾਕੇਟ ਹਮਲੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ : ਚੀਨ ਸੰਯੁਕਤ ਅਭਿਆਸ ਲਈ ਥਾਈਲੈਂਡ 'ਚ ਭੇਜ ਰਿਹੈ ਲੜਾਕੂ ਜਹਾਜ਼

ਦੇਸ਼ ਦੇ ਯੁੱਧ ਪ੍ਰਭਾਵਿਤ ਖੇਤਰ 'ਚ ਕ੍ਰਾਮਤੋਸਰਕ ਯੂਕ੍ਰੇਨੀ ਫੌਜ ਦਾ ਮੁੱਖ ਦਫਤਰ ਹੈ। ਰੂਸੀ ਰੱਖਿਆ ਮੰਤਰਾਲਾ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਉਸ ਦੇ ਬਲਾਂ ਨੇ ਸੂਬਾਈ ਰਾਜਧਾਨੀ ਡੋਨੇਟਸਕ ਸ਼ਹਿਰ ਦੇ ਬਾਹਰੀ ਇਲਾਕੇ 'ਚ ਪਿਸਕੀ ਨਾਮਕ ਪਿੰਡ 'ਤੇ ਕਬਜ਼ਾ ਕਰ ਲਿਆ। ਉਥੇ, ਯੂਕ੍ਰੇਨ ਦੀ ਫੌਜ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਦੇ ਬਲਾਂ ਨੇ ਅਵਦੀਵਕਾ ਅਤੇ ਬਖਮੁਟ ਵੱਲ ਅੱਗੇ ਵਧਣ ਲਈ ਰੂਸ ਦੀ ਫੌਜ ਵੱਲੋਂ ਰਾਤ ਭਰ ਕੀਤੀ ਗਈ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਮਾਲਦੀਪ ਜਾ ਰਹੀ 'ਗੋ ਫਸਟ' ਫਲਾਈਟ ਦੀ ਕੋਇੰਬਟੂਰ 'ਚ ਐਮਰਜੈਂਸੀ ਲੈਂਡਿੰਗ, ਵਾਲ-ਵਾਲ ਬਚੇ 92 ਯਾਤਰੀ

ਰੂਸੀ ਰੱਖਿਆ ਮੰਤਰਾਲਾ ਦੇ ਬੁਲਾਰੇ ਇਗੋਰ ਕੋਨਾਸ਼ੇਨਕੋਵ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਡੋਨੇਟਸਕ ਸ਼ਹਿਰ ਤੋਂ 120 ਕਿਲੋਮੀਟਰ ਉੱਤਰ 'ਚ ਕ੍ਰਾਮਤੋਸਰਕ ਨੇੜੇ ਰੂਸ ਨੇ ਅਮਰੀਕਾ ਵੱਲੋਂ ਭੇਜੇ ਗਏ ਕਈ ਰਾਕੇਟ ਲਾਂਚਰ ਅਤੇ ਗੋਲਾ-ਬਾਰੂਦ ਨੂੰ ਤਬਾਹ ਕਰ ਦਿੱਤਾ। ਯੂਕ੍ਰੇਨ ਦੇ ਅਧਿਕਾਰੀਆਂ ਨੇ ਕਿਸੇ ਫੌਜੀ ਨੁਕਸਾਨ ਦੀ ਪੁਸ਼ਟੀ ਨਹੀਂ ਕੀਤੀ ਪਰ ਕਿਹਾ ਕਿ ਸ਼ੁੱਕਰਵਾਰ ਨੂੰ ਕ੍ਰਾਮਤੋਸਰਕ 'ਤੇ ਰੂਸ ਵੱਲੋਂ ਦਾਗੀਆਂ ਗਈਆਂ ਮਿਜ਼ਾਈਲਾਂ 'ਚੋਂ 20 ਰਿਹਾਇਸ਼ੀ ਇਮਾਰਤਾਂ ਤਬਾਹ ਹੋ ਗਈਆਂ ਹਨ।

ਇਹ ਵੀ ਪੜ੍ਹੋ : ਚੇਨਈ ਏਅਰਪੋਰਟ 'ਤੇ ਬੈਂਕਾਕ ਤੋਂ ਆਏ ਯਾਤਰੀ ਦੇ ਬੈਗ 'ਚੋਂ ਮਿਲੇ ਦੁਰਲੱਭ ਪ੍ਰਜਾਤੀ ਦੇ ਸੱਪ, ਬਾਂਦਰ ਤੇ ਕਛੂਏ, ਗ੍ਰਿਫਤਾਰ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 

Karan Kumar

This news is Content Editor Karan Kumar