ਰੂਸ ਨੇ ਯੂਕ੍ਰੇਨ ਦੇ ਦੋ ਹਜ਼ਾਰ ਤੋਂ ਜ਼ਿਆਦਾ ਬੁਨਿਆਦੀ ਫੌਜੀ ਢਾਂਚੇ ਕੀਤੇ ਤਬਾਹ

03/06/2022 2:27:00 AM

ਮਾਸਕੋ-ਰੂਸ ਦੀ ਫੌਜ ਨੇ ਯੂਕ੍ਰੇਨ 'ਤੇ ਹਮਲਾ ਕਰਨ ਤੋਂ ਬਾਅਦ ਉਥੋਂ ਦੇ 2,037 ਬੁਨਿਆਦੀ ਫੌਜੀ ਢਾਂਚੇ ਤਬਾਹ ਕਰ ਦਿੱਤੇ ਹਨ। ਰੂਸੀ ਰੱਖਿਆ ਮੰਤਰਾਲਾ ਦੇ ਬੁਲਾਰੇ ਇਗੋਰ ਕੋਨਾਸ਼ੇਨਕੋਵ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ 'ਚ ਯੂਕ੍ਰੇਨੀ ਹਥਿਆਰਬੰਦ ਬਲਾਂ ਦੇ 71 ਕਮਾਂਡ ਪੋਸਟ ਅਤੇ ਸੰਚਾਰ ਕੇਂਦਰ, 98 ਐਂਟੀ-ਏਅਰਕ੍ਰਾਫਟ ਮਿਜ਼ਾਈਲ ਸਿਸਟਮ ਅਤੇ 61 ਰਾਡਾਰ ਸਟੇਸ਼ਨ ਸ਼ਾਮਲ ਹਨ।

ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ ਨੂੰ ਲੈ ਕੇ PM ਮੋਦੀ ਦੀ ਉੱਚ ਪੱਧਰੀ ਬੈਠਕ, ਆਪ੍ਰੇਸ਼ਨ ਗੰਗਾ ਨੂੰ ਲੈ ਕੇ ਕਹੀ ਇਹ ਗੱਲ

ਇਸ ਤੋਂ ਇਲਾਵਾ, ਜ਼ਮੀਨ 'ਤੇ 66 ਅਤੇ ਹਵਾ 'ਚ 16 ਜਹਾਜ਼ਾਂ ਨੂੰ ਤਬਾਹ ਕਰ ਦਿੱਤਾ ਗਿਆ, 708 ਟੈਂਕ ਅਤੇ ਹੋਰ ਬਖਤਰਬੰਦ ਲੜਾਕੂ ਜਹਾਜ਼ਾਂ ਨੂੰ ਨੁਕਸਾਨ ਪਹੁੰਚਾਇਆ ਗਿਆ, 74 ਮਲਟੀਪਲ ਰਾਕੇਟ ਲਾਂਚਰ, 261 ਫੀਲਡ ਆਰਟਿਲਟਰੀ ਅਤੇ ਮੋਟਰਰ, ਫੌਜ ਦੀ ਵਿਸ਼ੇਸ਼ ਇਕਾਈ ਦੇ 505 ਵਾਹਨ ਅਤੇ ਨਾਲ ਹੀ 56 ਮਨੁੱਖੀ ਰਾਹਤ ਜਹਾਜ਼ਾਂ ਨੂੰ ਵੀ ਤਬਾਹ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰੂਸ ਨੇ ਯੂਕ੍ਰੇਨ 'ਚ ਗੋਲਾ-ਬਾਰੂਦ ਦੇ ਇਕ ਡਿਪੋ ਨੂੰ ਤਬਾਹ ਕਰਨ ਲਈ ਲੰਬੀ ਦੂਰੀ ਤੋਂ ਮਾਰ ਕਰਨ ਵਾਲੇ ਸਟੀਕ ਹਥਿਆਰਾਂ ਦੀ ਵਰਤੋਂ ਕੀਤੀ।

ਇਹ ਵੀ ਪੜ੍ਹੋ : ਪੁਤਿਨ ਨੇ ਯੂਕ੍ਰੇਨ ਨੂੰ 'ਨੋ-ਫਲਾਇੰਗ ਜ਼ੋਨ' ਐਲਾਨਣ ਦੇ ਵਿਰੁੱਧ ਦਿੱਤੀ ਚਿਤਾਵਨੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 

Karan Kumar

This news is Content Editor Karan Kumar