ਕੋਰੋਨਾ ਦੇ ਟੀਕੇ ਲਈ ਰੂਸ ਦੀ ਜਲਦਬਾਜ਼ੀ ਨੇ ਪੱਛਮ ਵਿਚ ਚਿੰਤਾਵਾਂ ਵਧਾਈਆਂ

08/07/2020 9:26:32 PM

ਮਾਸਕੋ- ਰੂਸ ਦਾ ਦਾਅਵਾ ਹੈ ਕਿ ਉਹ ਕੋਰੋਨਾ ਵਾਇਰਸ ਦੇ ਟੀਕੇ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਬਣਨ ਜਾ ਰਿਹਾ ਹੈ, ਜਿੱਥੇ ਅਕਤੂਬਰ ਦੀ ਸ਼ੁਰੂਆਤ ਵਿਚ ਉਨ੍ਹਾਂ ਟੀਕਿਆਂ ਦੀ ਮਦਦ ਨਾਲ ਸਮੂਹਿਕ ਟੀਕਾਕਰਣ ਕੀਤਾ ਜਾਵੇਗਾ, ਜਿਨ੍ਹਾਂ ਦਾ ਹੁਣ ਤੱਕ ਕਲੀਨਿਕਲ ਪ੍ਰੀਖਣ ਪੂਰਾ ਨਹੀਂ ਹੋਇਆ ਹੈ। 

ਇਸ ਨੂੰ ਲੈ ਕੇ ਦੁਨੀਆ ਭਰ ਦੇ ਵਿਗਿਆਨੀ ਚਿੰਤਤ ਹਨ ਕਿ ਕਿਤੇ ਅੱਵਲ ਆਉਣ ਦੀ ਇਹ ਦੌੜ ਉਲਟੀ ਨਾ ਸਾਬਤ ਹੋ ਜਾਵੇ। ਇਸ ਤੋਂ ਹੁਣ ਤੱਕ ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਸ ਨੂੰ ਇਸ ਕੋਸ਼ਿਸ਼ ਵਿਚ ਸਭ ਤੋਂ ਅੱਗੇ ਕਿਉਂ ਮੰਨਿਆ ਜਾਵੇਗਾ। ਜਾਰਜਟਾਊਨ ਯੂਨੀਵਰਸਿਟੀ ਵਿਚ ਵਿਸ਼ਵ ਸਿਹਤ ਕਾਨੂੰਨ ਮਾਹਿਰ ਲਾਰੈਂਸ ਗੋਸਟਿਨ ਨੇ ਕਿਹਾ ਮੈਨੂੰ ਚਿੰਤਾ ਹੈ ਕਿ ਰੂਸ ਬਹੁਤ ਜਲਦਬਾਜ਼ੀ ਕਰ ਰਿਹਾ ਹੈ ਕਿ ਜਿਸ ਨਾਲ ਕਿ ਟੀਕਾ ਨਾ ਸਿਰਫ ਅਪ੍ਰਭਾਵੀ ਹੋਵੇਗਾ ਜਦਕਿ ਅਸੁਰੱਖਿਅਤ ਵੀ। 

ਉਨ੍ਹਾਂ ਨੇ ਕਿਹਾ ਕਿ ਇਹ ਇਸ ਤਰੀਕੇ ਨਾਲ ਕੰਮ ਨਹੀਂ ਕਰਦਾ ਹੈ।ਸਭ ਤੋਂ ਪਹਿਲਾਂ ਪ੍ਰੀਖਣ ਹੋਣੇ ਚਾਹੀਦੇ ਹਨ। ਉਹ ਸਭ ਤੋਂ ਜ਼ਰੂਰੀ ਹੈ। 

Sanjeev

This news is Content Editor Sanjeev