''ਰੂਸ-ਅਮਰੀਕਾ ਸੰਬੰਧਾਂ ''ਚ ਸੁਧਾਰ ਮੁਸ਼ਕਲ''

02/21/2018 6:02:35 PM

ਮਾਸਕੋ (ਭਾਸ਼ਾ)— ਰੂਸ ਅਤੇ ਅਮਰੀਕਾ ਦਰਮਿਆਨ ਵਧਦੇ ਤਣਾਅ ਨੂੰ ਦੇਖਦੇ ਹੋਏ ਰੂਸ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਸੰਬੰਧਾਂ 'ਚ ਸੁਧਾਰ ਲਿਆਉਣਾ ਮੁਸ਼ਕਲ ਹੋਵੇਗਾ। ਚੋਣਾਂ ਵਿਚ ਦਖਲ-ਅੰਦਾਜ਼ੀ, ਸੀਰੀਆ ਅਤੇ ਯੂਕਰੇਨ ਵਿਚ ਸੰਕਟ ਨੂੰ ਲੈ ਕੇ ਦੋਸ਼ਾਂ ਕਾਰਨ ਦੋਹਾਂ ਦੇਸ਼ਾਂ ਦੇ ਸੰਬੰਧ ਖਰਾਬ ਹੋ ਗਏ ਹਨ। ਦੋਹਾਂ ਦੇਸ਼ਾਂ ਦੇ ਸੰਬੰਧ ਲਗਭਗ ਸ਼ੀਤ ਯੁੱਧ ਦੇ ਦਿਨਾਂ ਦੇ ਪੱਧਰ 'ਤੇ ਪਹੁੰਚ ਗਏ ਹਨ।
ਰੂਸ ਦੇ ਉੱਪ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਦੋਸ਼ ਲਾਇਆ ਕਿ ਅਮਰੀਕਾ ਰੂਸ 'ਚ ਅਗਲੇ ਮਹੀਨੇ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਰੂਸ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਸਾਡੇ ਅੰਦਰੂਨੀ ਮਾਮਲਿਆਂ ਵਿਚ ਦਖਲ ਵੱਲ ਕਦਮ ਵਧਾ ਰਿਹਾ ਹੈ ਅਤੇ ਰੂਸ 'ਚ 18 ਮਾਰਚ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਦੋ-ਪੱਖੀ ਸੰਬੰਧਾਂ 'ਚ ਤਣਾਅ ਨੂੰ ਭੜਕਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨਾਲ ਮੌਜੂਦਾ ਸੰਬੰਧਾਂ ਨੂੰ ਅੱਗੇ ਵਧਾਉਣਾ ਕਾਫੀ ਮੁਸ਼ਕਲ ਹੋਵੇਗਾ।