ਰੂਸ ਦੇ ਇਸ ਆਈਲੈਂਡ ''ਤੇ 2 ਮਹੀਨੇ ਤੱਕ ਨਹੀਂ ਹੁੰਦਾ ਦਿਨ, ਮੁਸ਼ਕਲ ਨਾਲ ਕੱਟਦੇ ਨੇ ਲੋਕ ਜ਼ਿੰਦਗੀ

11/07/2017 9:49:12 AM

ਮਾਸਕੋ(ਬਿਊਰੋ)— ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਹੁਣ ਦੁਨੀਆਭਰ ਦੇ ਕਈ ਦੇਸ਼ਾਂ ਵਿਚ ਕੜਾਕੇ ਦੀ ਠੰਡ ਪੈਣੀ ਸ਼ੁਰੂ ਹੋ ਜਾਵੇਗੀ। ਉਂਝ, ਰੂਸ ਦੇ ਵੋਸਤੋਕ ਆਈਲੈਂਡ ਦਾ ਨਾਮ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਇਥੇ ਅਗਸਤ, 2015 ਵਿਚ ਟੈਂਪਰੇਚਰ-89.3 ਡਿਗਰੀ ਸੈਲਸੀਅਸ ਮਿਣਿਆ ਗਿਆ ਸੀ। ਹਾਲਾਂਕਿ, ਰੂਸ ਦਾ ਵੋਸਤੋਕ ਹੀ ਅਜਿਹਾ ਇਲਾਕਾ ਨਹੀਂ ਹੈ, ਜਿੱਥੇ ਖੂਨ ਜਮਾਂ ਦੇਣ ਵਾਲੀ ਠੰਡ ਪੈਂਦੀ ਹੈ। ਰੂਸ ਵਿਚ ਅਜਿਹੀ ਕਈ ਜਗ੍ਹਾਵਾਂ ਹਨ, ਜਿੱਥੇ ਜਾਣ ਤੋਂ ਪਹਿਲਾਂ ਸੈਲਾਨੀਆਂ ਨੂੰ ਵੀ ਕਈ ਵਾਰ ਸੋਚਣਾ ਪੈ ਜਾਂਦਾ ਹੈ। ਫਿਲਹਾਲ ਅਸੀਂ ਗੱਲ ਕਰ ਰਹੇ ਹਾਂ 'ਡਿਕਸਨ' ਆਈਲੈਂਡ ਦੀ।
ਸਿਟੀ ਵਿਚ 2 ਮਹੀਨੇ ਨਹੀਂ ਹੁੰਦਾ ਦਿਨ
ਕਾਰਾ ਸਮੁੰਦਰ ਕੋਲ ਵੱਸਿਆ ਇਹ ਆਈਲੈਂਡ ਰੂਸ ਦੇ ਖੂਬਸੂਰਤ ਆਈਲੈਂਡਸ ਵਿਚੋਂ ਇਕ ਹੈ। 17ਵੀਂ ਸ਼ਤਾਬਦੀ ਤੱਕ ਇਸ ਨੂੰ 'ਡਾਲਗੀ' ਅਤੇ 'ਕੁਜਕਿਨ' ਨਾਮ ਤੋਂ ਜਾਣਿਆ ਜਾਂਦਾ ਸੀ ਪਰ 1875 ਵਿਚ ਇੱਥੇ ਇਕ ਮਸ਼ਹੂਰ ਸਵੀਡਿਸ਼ ਬਿਜਨੈਸਮੈਨ ਆਸਕੇ ਡਿਕਸਨ ਪੁੱਜੇ। ਡਿਕਸਨ ਨੂੰ ਇਹ ਜਗ੍ਹਾ ਕਾਫ਼ੀ ਪਸੰਦ ਆਈ। ਉਨ੍ਹਾਂ ਨੇ ਹੌਲੀ-ਹੌਲੀ ਪੂਰੇ ਆਈਲੈਂਡ ਦਾ ਕਾਇਆ-ਕਲਪ ਕਰ ਦਿੱਤਾ। ਇਸ ਦੇ ਚਲਦੇ ਡਿਕਸਨ ਦੀ ਮੌਤ ਤੋਂ ਬਾਅਦ ਇਸ ਆਈਲੈਂਡ ਦਾ ਨਾਮ 'ਡਿਕਸਨ' ਰੱਖ ਦਿੱਤਾ ਗਿਆ। ਇਹ ਆਈਲੈਂਡ ਖਣਿਜ ਅਤੇ ਪੈਟਰੋ ਕੈਮੀਕਲਸ ਨਾਲ ਭਰਪੂਰ ਹੈ। ਦੂਜੇ ਵਿਸ਼ਵ ਯੁੱੱਧ ਦੌਰਾਨ ਜਰਮਨ ਸੈਨਿਕਾਂ ਨੇ ਬੰਬਾਰੀ ਕਰ ਕੇ ਅੱਧੇ ਤੋਂ ਜ਼ਿਆਦਾ ਆਈਲੈਂਡ ਨੂੰ ਤਬਾਹ ਕਰ ਦਿੱਤਾ ਸੀ। ਇਸ ਤੋਂ ਬਾਅਦ ਇਸ ਨੂੰ ਫਿਰ ਤੋਂ ਵਸਾਇਆ ਗਿਆ। ਸਿਰਫ 1000 ਦੀ ਆਬਾਦੀ ਵਾਲੇ ਇਸ ਆਈਲੈਂਡ ਵਿਚ ਏਅਰਪੋਰਟ ਵੀ ਹੈ। ਹਾਲਾਂਕਿ ਇੱਥੇ ਠੰਡ ਤਾਂ ਸਾਲ ਭਰ ਪੈਂਦੀ ਹੈ ਪਰ ਨਵੰਬਰ ਅਤੇ ਦਸੰਬਰ ਮਹੀਨੇ ਦਾ ਸਮਾਂ ਸਭ ਤੋਂ ਮੁਸ਼ਕਲ ਭਰਿਆ ਹੁੰਦਾ ਹੈ। ਇਸ ਦੌਰਾਨ ਇੱਥੇ 24 ਘੰਟੇ ਇੰਨੀ ਸੰਘਣੀ ਧੁੰਦ ਪੈਂਦੀ ਹੈ ਕਿ ਘਰਾਂ ਅਤੇ ਸਟਰੀਟ ਲਾਈਟਾਂ ਵੀ 24 ਘੰਟੇ ਆਨ ਹੀ ਰਹਿੰਦੀਆਂ ਹੈ। ਇਸ ਦੌਰਾਨ ਸ਼ਹਿਰ ਦੀਆਂ ਸੜਕਾਂ ਉੱਤੇ ਕਈ ਫੁੱਟ ਦੀ ਬਰਫ ਜੰਮ ਜਾਂਦੀ ਹੈ ਅਤੇ ਜ਼ਿਆਦਾਤਰ ਲੋਕ ਇਸ ਦੌਰਾਨ ਘਰਾਂ 'ਚੋਂ ਬਾਹਰ ਨਹੀਂ ਨਿਕਲਦੇ।