ਲੰਡਨ ''ਚ ਯੁੱਧ ਸਮਾਰਕ ਦੀ ਭੰਨ੍ਹ-ਤੋੜ ਦੀਆਂ ਅਫਵਾਹਾਂ ਨੂੰ ਪੁਲਸ ਨੇ ਨਕਾਰਿਆ

06/04/2020 8:17:16 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)- ਲੰਡਨ ਪੁਲਸ ਨੇ ਪ੍ਰਦਰਸ਼ਨ ਕਰਦੇ ਲੋਕਾਂ ਵਲੋਂ ਵ੍ਹਾਈਟ ਹਾਲ ਸਥਿਤ ਯੁੱਧ ਯਾਦਗਾਰ ਦੀ ਭੰਨ੍ਹ-ਤੋੜ ਦੀਆਂ ਅਫਵਾਹਾਂ ਨੂੰ ਨਕਾਰਿਆ ਹੈ। 

ਬੀਤੇ ਦਿਨ ਸੈਂਟਰਲ ਲੰਡਨ ਵਿਚ ਹਜ਼ਾਰਾਂ ਲੋਕ ਮਿਨੀਆਪੋਲਿਸ ਵਿਚ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਪੂਰੀ ਦੁਨੀਆ ਵਿਚ ਪੁਲਸ ਦੀ ਬੇਰਹਿਮੀ ਦੇ ਵਿਰੋਧ ਵਿਚ ਇਕੱਠੇ ਹੋਏ ਸਨ ਤੇ ਇਸ ਸੰਬੰਧ ਵਿੱਚ ਹਾਈਡ ਪਾਰਕ ਵਿਚ ਪੁਲਸ ਵਲੋਂ ਸਿਰਫ 13 ਗ੍ਰਿਫਤਾਰੀਆਂ ਅਤੇ ਹਿੰਸਾ ਦੇ ਕੁਝ ਮਾਮਲੇ ਸਾਹਮਣੇ ਆਏ ਸਨ। ਪਰ ਇੱਥੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਤੇਜ਼ੀ ਨਾਲ ਵ੍ਹਾਈਟ ਹਾਲ ਵਿਚ ਸੈਨੋਟੈਫ਼ ਦੀ ਭੰਨ੍ਹ-ਤੋੜ ਦੀਆਂ ਅਫਵਾਹਾਂ ਫੈਲ ਰਹੀਆਂ ਸਨ ਪਰ ਮੈਟਰੋਪੋਲੀਟਨ ਪੁਲਸ ਦੇ ਬੁਲਾਰੇ ਨੇ ਕਿਹਾ ਕਿ "ਸਾਨੂੰ ਕਿਸੇ ਨੁਕਸਾਨ ਬਾਰੇ ਨਹੀਂ ਪਤਾ ਹੈ" ਅਤੇ ਇਸ ਯਾਦਗਾਰ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਇਸ ਨਾਲ ਜੁੜੀ ਜੋ ਤਸਵੀਰ ਸੋਸਲ ਮੀਡੀਆ 'ਤੇ ਦਿਖਾਈ ਜਾ ਰਹੀ ਸੀ, ਉਹ ਅਸਲ ਵਿਚ 2011 ਵਿਚ ਹੋਏ ਇੱਕ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੀ ਸੀ।

Lalita Mam

This news is Content Editor Lalita Mam