ਈਰਾਨ ਨੇ ਸੀਰੀਆ ਖਿਲਾਫ ਅਮਰੀਕੀ ਸਾਜ਼ਿਸ ਦੀ ਕੀਤੀ ਨਿੰਦਾ

01/18/2018 3:54:45 AM

ਤੇਹਿਰਾਨ— ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਮੰਗਲਵਾਰ ਨੂੰ ਕਿਹਾ ਕਿ ਪੂਰਬੀ ਉੱਤਰੀ ਸੀਰੀਆ 'ਚ ਵੱਡੇ ਪੈਮਾਨੇ 'ਤੇ ਕੁਰਦਿਸ਼ ਸਰਹੱਦ ਬਲ ਤਿਆਰ ਕਰਨ ਦੇ ਅਮਰੀਕੀ ਸਰਕਾਰ ਦੇ ਕਦਮ ਦਾ ਟੀਚਾ ਦੇਸ਼ ਦੀ ਖੇਤਰੀ ਏਕਤਾ ਨੂੰ ਨੁਕਸਾਨ ਪਹੁੰਚਾਉਣਾ ਹੈ। ਇਕ ਨਿਊਜ਼ ਏਜੰਸੀ ਮੁਤਾਬਕ ਹਸਨ ਰੂਹਾਨੀ ਨੇ ਸੀਰੀਆਈ ਸੰਸਦ ਦੇ ਪ੍ਰਧਾਨ ਹੰਮੁਦਾ ਸੱਬਾਗ ਨਾਲ ਤੇਹਿਰਾਨ 'ਚ ਇਕ ਬੈਠਕ ਦੌਰਾਨ ਇਹ ਟਿੱਪਣੀ ਕੀਤੀ।
ਰੂਹਾਨੀ ਦੇ ਦਪਤਰ ਵੱਲੋਂ ਜਾਰੀ ਬਿਆਨ ਮੁਤਾਬਕ ਰੂਹਾਨੀ ਨੇ ਕਿਹਾ, 'ਇਹ ਚਾਲ ਜੋ ਹਾਲ ਹੀ 'ਚ ਅਮਰੀਕੀਆਂ ਦੇ ਦਿਮਾਗ 'ਚ ਆਈ ਹੈ, ਉਹ ਅੰਤਰਰਾਸ਼ਟਰੀ ਨਿਯਮਾਂ ਤੇ ਖੇਤਰੀ ਸੁਰੱਖਿਆ ਖਿਲਾਫ ਸਾਜ਼ਿਸ਼ ਹੈ।' ਕੁਰਦ ਅਗਵਾਈ ਵਾਲੀ ਸੀਰੀਅਨ ਡੈਮੋਕਰੇਟਿਕ ਫੋਰਸੇਜ ਅਤੇ ਅਮਰੀਕਾ ਦੀ ਕੋਸ਼ਿਸ਼ 30 ਹਜ਼ਾਰ ਜਵਾਨਾਂ ਦਾ ਇਕ ਬਲ ਬਣਾਉਣ ਦੀ ਹੈ, ਜਿਨ੍ਹਾਂ ਨੂੰ ਸੀਰੀਆ 'ਚ ਸਵੈ-ਸ਼ਮੂਲੀਅਤ ਕੁਰਦਿਸ਼ ਆਟੋਨੋਮਸ ਇਲਾਕੇ ਦੀਆਂ ਸਰਹੱਦਾਂ 'ਤੇ ਤਾਇਨਾਤ ਕੀਤਾ ਜਾਵੇਗਾ। ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕਾ ਕੁਰਦਿਸ਼ ਯੋਜਨਾ ਨੂੰ ਸੀਰੀਆ ਦੇ ਅੰਦਰੂਨੀ ਮਾਮਿਲਆਂ 'ਚ ਸਪੱਸ਼ਟ ਦਖਲਅੰਦਾਜੀ ਕਰਾਰ ਦਿੱਤਾ ਹੈ।