ਭਾਰਤੀਆਂ ਨੂੰ ਏਜੰਟਾਂ ਦੀ ਲੁੱਟ ਅਤੇ ਪ੍ਰੇਸ਼ਾਨੀਆਂ ਤੋਂ ਬਚਾਉਣ ਲਈ ਰੋਮ ਅੰਬੈਸੀ ਦਾ ਵਿਸ਼ੇਸ਼ ਉਪਰਾਲਾ

11/19/2017 1:48:51 PM

ਮਿਲਾਨ, (ਸਾਬੀ ਚੀਨੀਆ)— ਇਟਲੀ 'ਚ ਵੱਸਦੇ ਭਾਰਤੀਆਂ ਦੀਆਂ ਜਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਰੋਮ ਅੰਬੈਸੀ ਵਲੋਂ ਵਿਸ਼ੇਸ਼ ਅਤੇ ਉਸਾਰੀ ਸੋਚ ਵਾਲੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਇੱਥੋਂ ਦੇ ਸ਼ਹਿਰ ਤੈਰਾਚੀਨਾ ਨੇੜੇ ਪੈਦੇ ਕਸਬਾ ਬੋਰਗੋ ਹੇਰਮਾਦਾ ਚੋ ਸ੍ਰੀ ਦੁਰਗਾ ਸ਼ਕਤੀ ਮਾਤਾ ਮੰਦਿਰ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ 10 ਦਸੰਬਰ ਨੂੰ ਇਕ
ਪਾਸਪੋਰਟ ਕੈਂਪ ਲਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਸ ਇਲਾਕੇ 'ਚ ਬਹੁਤ ਸਾਰੇ ਭਾਰਤੀ ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਨੂੰ ਪਾਸਪੋਰਟ ਰੀਨਿਊ ਕਰਵਾਉਣ ਤੇ ਅੰਬੈਸੀ ਨਾਲ ਸਬੰਧਤ ਕੰਮ ਕਰਵਾਉਣ ਲਈ ਰੋਮ ਤੱਕ ਗੇੜੇ ਲਾਉਣੇ ਪੈਂਦੇ ਹਨ। ਇਸ ਨਾਲ ਪੈਸੇ ਤੇ ਸਮੇਂ ਦੀ ਬਰਬਾਦੀ ਵੀ ਹੁੰਦੀ ਹੈ। ਇਸ ਖੱਜਲ-ਖੁਆਰੀ ਅਤੇ ਏਜੰਟਾਂ ਵਲੋਂ ਕੀਤੀ ਜਾਦੀ ਲੁੱਟ ਨੂੰ ਧਿਆਨ 'ਚ ਰੱਖਦਿਆਂ ਐਬੰਸੀ ਵਲੋਂ ਵਿਸ਼ੇਸ਼ ਕੈਂਪ ਲਗਾ ਕੇ ਪਾਸਪੋਰਟ ਬਣਾਉਣ ਦਾ ਉਪਰਾਲਾ ਕੀਤਾ ਜਾ ਰਿਹਾ। ਇਸ ਕੈਂਪ 'ਚ ਪਾਸਪੋਰਟ ਰੀਨਿਊ ਕਰਨ ਦੇ ਨਾਲ-ਨਾਲ ਜਿੰਨ੍ਹਾਂ ਦੇ ਪਾਸਪੋਰਟ 'ਤੇ 1.ਸੀ.ਆਈ. ਕਾਰਡ ਬਣ ਚੁੱਕੇ ਹਨ, ਉਹ ਵੀ ਜਾਰੀ ਕੀਤੇ ਜਾਣਗੇ। ਅੰਬੈਸੀ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਇਲਾਕੇ 'ਚ ਰਹਿੰਦੇ ਭਾਰਤੀਆਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅੰਬੈਸੀ ਦੇ ਅਜਿਹੇ ਫੈਸਲਿਆਂ ਨਾਲ ਲੋਕਾਂ ਦੀਆਂ ਮੁਸ਼ਕਲਾਂ ਅਤੇ ਪ੍ਰੇਸ਼ਾਨੀਆ ਘੱਟ ਹੋਣਗੀਆਂ।