ਰੋਮ ਨੇ ਲਿਆ ਸੁੱਖ ਦਾ ਸਾਹ, 8 ਹਫਤਿਆਂ ਦੇ ਲਾਕਡਾਊਨ ''ਚ ਐਤਵਾਰ ਨੂੰ ਸਭ ਤੋਂ ਘੱਟ ਮੌਤਾਂ ਦਰਜ

05/04/2020 8:59:18 AM

ਰੋਮ- ਇਟਲੀ ਵਿਚ ਕੋਰੋਨਾ ਵਾਇਰਸ ਨਾਲ ਹੋਣ ਵਾਲੀ ਮੌਤਾਂ ਦੀ ਗਿਣਤੀ ਘਟਣ ਕਾਰਨ ਰੋਮ ਦੀ ਸਰਕਾਰ ਨੇ ਰਾਹਤ ਦਾ ਸਾਹ ਲਿਆ ਹੈ। 8 ਹਫਤਿਆਂ ਦੇ ਲਾਕਡਾਊਨ ਦਾ ਫਾਇਦਾ ਹੋਇਆ ਹੈ ਤੇ ਐਤਵਾਰ ਨੂੰ ਸਿਰਫ 174 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਕ ਦਿਨ ਵਿਚ ਹੋਣ ਵਾਲੀਆਂ ਮੌਤਾਂ ਦਾ ਇਹ ਅੰਕੜਾ ਹੁਣ ਤੱਕ ਦੀ ਸਭ ਤੋਂ ਘੱਟ ਗਿਣਤੀ ਹੈ। ਇਸ ਨਾਲ ਕਿਆਸ ਲਗਾਏ ਜਾਣ ਲੱਗੇ ਹਨ ਕਿ ਸੋਮਵਾਰ ਨੂੰ ਲਾਕਡਾਊਨ ਦੀਆਂ ਯੋਜਨਾਵਾਂ ਵਿਚ ਥੋੜ੍ਹੀ ਢਿੱਲ ਮਿਲ ਸਕਦੀ ਹੈ।
 
ਦੱਸ ਦਈਏ ਕਿ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ 10 ਮਾਰਚ ਨੂੰ ਰਾਸ਼ਟਰ ਪੱਧਰੀ ਲਾਕਡਾਊਨ ਲਗਾਇਆ ਗਿਆ ਸੀ। ਯੂਰਪੀ ਦੇਸ਼ਾਂ ਵਿਚ ਸਪੇਨ ਦੇ ਬਾਅਦ ਇਟਲੀ ਵਿਚ ਕੋਰੋਨਾ ਦੇ ਸਭ ਤੋਂ ਵੱਧ ਮਰੀਜ਼ ਹਨ। ਹਾਲਾਂਕਿ ਮੌਤ ਦੇ ਮਾਮਲੇ ਵਿਚ ਉਹ ਸਪੇਨ ਤੋਂ ਅੱਗੇ ਹੈ ਅਤੇ ਅਮਰੀਕਾ ਤੋਂ ਪਿੱਛੇ ਹੈ। ਕੋਰੋਨਾ ਰੋਗੀਆਂ ਦੇ ਮਾਮਲੇ ਵਿਚ ਉਹ ਭਾਵੇਂ ਅਮਰੀਕਾ ਤੇ ਸਪੇਨ ਦੇ ਬਾਅਦ ਤੀਜੇ ਨੰਬਰ 'ਤੇ ਹੈ ਪਰ ਇਸ ਕਾਰਨ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿਚ ਇਹ ਦੂਜੇ ਸਥਾਨ 'ਤੇ ਹੈ।

Lalita Mam

This news is Content Editor Lalita Mam