ਫਿਲੀਪੀਨਜ਼ ਦੇ ਰਾਸ਼ਟਰਪਤੀ ਨੇ ਅਮਰੀਕਾ ਨੂੰ ਦਿੱਤੀ ਧਮਕੀ, ਜਾਣੋ ਪੂਰਾ ਮਾਮਲਾ

12/28/2020 6:25:35 PM

ਮਨੀਲਾ (ਬਿਊਰੋ): ਆਪਣੀ ਗਲਤ ਬਿਆਨਬਾਜ਼ੀ ਲਈ ਬਦਨਾਮ ਫਿਲੀਪੀਨਜ਼ ਦੇ ਰਾਸ਼ਟਰਪਤੀ ਰੋਡਰੀਗੇ ਦੁਤਰੇਤੇ ਨੇ ਹੁਣ ਅਮਰੀਕਾ ਨੂੰ ਧਮਕੀ ਦਿੱਤੀ ਹੈ। ਧਮਕੀ ਮੁਤਾਬਕ, ਜੇਕਰ ਫਿਲੀਪੀਨਜ਼ ਨੂੰ ਕੋਰੋਨਾਵਾਇਰਸ ਵੈਕਸੀਨ ਨਹੀਂ ਦਿੱਤੀ ਗਈ ਤਾਂ ਉਹ ਮਿਲਟਰੀ ਸਮਝੌਤਾ ਰੱਦ ਕਰ ਦੇਣਗੇ। ਸ਼ਨੀਵਾਰ ਨੂੰ ਦੁਤਰੇਤੇ ਨੇ ਕਿਹਾ ਕਿ ਜੇਕਰ ਅਮਰੀਕਾ ਨੇ ਨਵੇਂ ਕੋਰੋਨਾਵਾਇਰਰਸ ਨਾਲ ਨਜਿੱਠਣ ਲਈ ਵੈਕਸੀਨ ਨਾ ਦਿੱਤੀ ਤਾਂ ਉਹ ਵਿਜ਼ਿਟਿੰਗ ਫੋਰਸ ਐਗਰੀਮੈਂਟ ਮਤਲਬ ਯਾਤਰਾ ਸੰਬੰਧੀ ਸਮਝੌਤੇ ਨੂੰ ਵੀ ਰੱਦ ਕਰਨ ਦੀ ਯੋਜਨਾ 'ਤੇ ਵਿਚਾਰ ਕਰ ਸਕਦੇ ਹਨ।

ਰਾਸ਼ਟਰਪਤੀ ਦੁਤਰੇਤੇ ਨੇ ਕਿਹਾ ਕਿ ਅਮਰੀਕਾ ਦੇ ਨਾਲ ਮਿਲਟਰੀ ਸਮਝੌਤਾ ਬਿਲਕੁੱਲ ਰੱਦ ਹੋਣ ਦੇ ਕੰਢੇ ਹੈ। ਜੇਕਰ ਉਹਨਾਂ ਨੇ ਇਜਾਜ਼ਤ ਨਾ ਦਿੱਤੀ ਤਾਂ ਅਮਰੀਕੀ ਸੈਨਾ ਨੂੰ ਉਹਨਾਂ ਦੇ ਦੇਸ਼ ਨੂੰ ਛੱਡਣਾ ਹੋਵੇਗਾ। ਇਸ ਤੋਂ ਪਹਿਲਾਂ ਇਸੇ ਸਾਲ ਦੁਤਰੇਤੇ ਨੇ ਅਮਰੀਕਾ ਦੇ ਨਾਲ ਮਿਲਟਰੀ ਸਮਝੌਤੇ ਨੂੰ ਰੱਦ ਕਰਨ ਦਾ ਆਦੇਸ਼ ਦਿੱਤਾ ਸੀ ਪਰ ਬਾਅਦ ਵਿਚ ਉਸ ਨੂੰ 6 ਮਹੀਨੇ ਦੇ ਲਈ ਮੁਅੱਤਲ ਕਰ ਦਿੱਤਾ ਗਿਆ। ਇਸ ਸਮਝੌਤੇ ਦੇ ਤਹਿਤ ਅਮਰੀਕੀ ਸੈਨਿਕ ਫਿਲੀਪੀਨਜ਼ ਦੀ ਜ਼ਮੀਨ 'ਤੇ ਮਿਲਟਰੀ ਅਭਿਆਸ ਕਰ ਸਕਦੇ ਹਨ।

ਪੜ੍ਹੋ ਇਹ ਅਹਿਮ ਖਬਰ- ਏਸ਼ੀਆ ਟੁਡੇ : ਓਪੇਰਾ ਹਾਊਸ 'ਚ ਨਵੇਂ ਸਾਲ ਦਾ ਜਸ਼ਨ ਸੀਮਤ, ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਨਹੀਂ

ਦੁਤਰੇਤੇ ਨੇ ਕਿਹਾ,''ਜੇਕਰ ਅਮਰੀਕਾ ਘੱਟੋ-ਘੱਟੋ 2 ਕਰੋੜ ਵੈਕਸੀਨ ਦੇਣ ਵਿਚ ਅਸਫਲ ਰਹਿੰਦਾ ਹੈ ਤਾਂ ਉਹਨਾਂ ਦੇ ਲਈ ਚੰਗਾ ਹੋਵੇਗਾ ਕਿ ਉਹ ਇੱਥੋਂ ਚਲੇ ਜਾਣ। ਵੈਕਸੀਨ ਨਹੀਂ ਤਾਂ ਇੱਥੇ ਰੁੱਕਣ ਦੀ ਵੀ ਲੋੜ ਨਹੀਂ।'' ਉਹਨਾਂ ਨੇ ਕਿਹਾ ਕਿ ਜੇਕਰ ਅਮਰੀਕਾ ਫਿਲੀਪੀਨਜ਼ ਨੂੰ ਕੋਰੋਨਾ ਵੈਕਸੀਨ ਦੇਣੀ ਚਾਹੁੰਦਾ ਹੈ ਤਾਂ ਉਹ ਫਾਲਤੂ ਸ਼ੋਰ ਨਾ ਕਰੇ ਸਗੋਂ ਵੈਕਸੀਨ ਮੁਹੱਈਆ ਕਰਾਏ। ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਆਪਣੇ ਲੋਕਾਂ ਨੂੰ ਕੋਰੋਨਾਵਾਇਰਸ ਵੈਕਸੀਨ ਮੁਹੱਈਆ ਕਰਾਉਣ ਲਈ ਯੁੱਧ ਪੱਧਰ 'ਤੇ ਲੱਗਾ ਹੋਇਆ ਹੈ।ਉਸ ਨੂੰ ਸਾਡੀ ਵੀ ਮਦਦ ਕਰਨੀ ਚਾਹੀਦੀ ਹੈ।

Vandana

This news is Content Editor Vandana