ਇੰਗਲੈਂਡ ''ਚ ਪੰਜਾਬਣ ਬਣੀ ਗੈਂਗਸਟਰ, ਖਤਰਨਾਕ ਵਾਰਦਾਤਾਂ ਨੂੰ ਦੇ ਚੁੱਕੀ ਹੈ ਅੰਜਾਮ

05/12/2017 7:35:09 PM

ਲੰਡਨ (ਰਾਜਵੀਰ ਸਮਰਾ)— ਪਿਛਲੇ ਦਿਨੀਂ ਇਕ ਪੰਜਾਬਣ ਸਮੇਤ ਪੰਜ ਨੌਜਵਾਨਾਂ ਦੇ ਗਰੋਹ ਨੂੰ ਈਸਟ ਲੰਡਨ ’ਚ ਟੈਕਸੀ ਡਰਾਈਵਰਾਂ ਨੂੰ ਜਾਲ ਵਿਚ ਫਸਾ ਕੇ ਉਨ੍ਹਾਂ ਤੋਂ ਲੁੱਟ-ਖੋਹ ਕਰਨ ਅਤੇ ਹਿੰਸਕ ਹਮਲੇ ਕਰਨ ਦੇ ਮਾਮਲੇ ’ਚ ਤਕਰੀਬਨ 30 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਨੇਅਰਜ਼ਬਰੁਕ ਕਰਾਊਨ ਕੋਰਟ ਵਿਚ ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ ਇਸ ਗਰੋਹ ’ਚ ਗਵਨੀਤ ਜੋਹਲ (18) ਸਮੇਤ ਦੋ ਲੜਕੀਆਂ ਅਤੇ ਤਿੰਨ ਲੜਕੇ ਸ਼ਾਮਿਲ ਸਨ, ਜਿਨ੍ਹਾਂ ਵਲੋਂ ਤਕਰੀਬਨ 22 ਟੈਕਸੀ ਡਰਾਈਵਰਾਂ ਕੋਲੋਂ ਹਿੰਸਕ ਲੁੱਟ-ਖੋਹ ਕੀਤੀ ਗਈ। ਗਿਰੋਹ ’ਚ ਸ਼ਾਮਲ ਲੜਕੀਆਂ ਕਿਸੇ ਟੈਕਸੀ ਡਰਾਈਵਰ ਨੂੰ ਅਜਿਹੀ ਥਾਂ ’ਤੇ ਸੱਦਦੀਆਂ ਜਾ ਲਿਜਾਂਦੀਆਂ ਸਨ, ਜਿਥੇ ਸੁੰਨ ਹੋਵੇ, ਉਥੇ ਗਿਰੋਹ ’ਚ ਸ਼ਾਮਲ ਲੜਕੀਆਂ ਵਲੋਂ ਚਾਕੂ ਦੀ ਨੋਕ ’ਤੇ ਡਰਾਈਵਰ ਕੋਲੋਂ ਨਕਦੀ, ਗਹਿਣੇ ਅਤੇ ਹੋਰ ਸਮਾਨ ਲੁੱਟਿਆ ਜਾਂਦਾ ਸੀ। ਇਹ ਗਰੋਹ ਜਿਸ ’ਚ ਗਵਨੀਤ ਜੌਹਲ (18) ਵਾਸੀ ਓਕਵੁਡ ਗਾਰਡਨਜ, ਸੈਵਨ ਕਿੰਗਜ, ਜੈ ਕੋਆਬੋ (18)ਵਾਸੀ ਕ੍ਰਾਏਜੇਂਟ ਰੋਡ, ਡੇਗਨ ਹੇਮ, ਜੇਡਨ ਐਟਕਿਨਜ (18) ਵਾਸੀ ਐਸਚੂਅਰੀ ਕਲੋਜ਼, ਬਾਰਕਿੰਗ, ਜੈਰੇਮੀ ਮਵੀਸ (19) ਵਾਸੀ ਕਾਇਰੋ ਰੋਡ, ਵਾਲਥੇਮਸਟਾਅ ਅਤੇ ਇਕ (17) ਸਾਲਾ ਲੜਕਾ ਵਾਸੀ ਸੈਵਨ ਕਿੰਗਜ ਸ਼ਾਮਿਲ ਸਨ, ਨੇ ਹੇਵਰਿੰਗ ਅਤੇ ਰੈਡਬਿ੍ਰਜ ਇਲਾਕੇ ਵਿਖੇ ਕੀਤੀਆਂ ਵਾਰਦਾਤਾਂ ਦੌਰਾਨ 2,000 ਪੌਂਡ ਦੇ ਕਰੀਬ ਨਕਦੀ, ਕਈ ਮੋਬਾਈਲ ਫੋਨ, ਸੈੱਟ ਨੈਵ, ਕਾਰਾਂ ਦੀਆਂ ਚਾਬੀਆਂ ਅਤੇ ਇਕ ਪੀੜਤ ਦੇ ਵਿਆਹ ਦੀ ਅੰਗੂਠੀ ਵੀ ਚੋਰੀ ਕੀਤੀ ਸੀ। ਅਦਾਲਤ ਨੇ ਇਸ ਮਾਮਲੇ ’ਚ ਪੰਜ ਗਿਰੋਹ ਮੈਂਬਰਾਂ ਨੂੰ ਹਿੰਸਕ ਲੁੱਟਖੋਹ ਦੀ ਸ਼ਾਜਿਸ਼ ਤਹਿਤ ਲੰਮੀ ਜੇਲ ਦੀ ਸਜ਼ਾ ਸੁਣਾਈ।