ਲੀਬੀਆ 'ਚ ਵਾਪਰਿਆ ਸੜਕ ਹਾਦਸਾ, 23 ਮਰੇ

02/14/2018 5:31:48 PM

ਬੇਂਝਗਾਵੀ (ਵਾਰਤਾ)— ਲੀਬੀਆ ਦੇ ਬਾਨੀ ਵਾਲਿਦ ਸ਼ਹਿਰ ਵਿਚ ਬੁੱਧਵਾਰ ਨੂੰ ਇਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ 23 ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਮੌਤ ਹੋ ਗਈ ਅਤੇ 100 ਹੋਰ ਜ਼ਖਮੀ ਹੋ ਗਏ। ਸਥਾਨਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਵਾਹਨ ਵਿਚ 300 ਤੋਂ ਵਧ ਪ੍ਰਵਾਸੀ ਸਵਾਰ ਸਨ।
ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਸੋਮਾਲੀਆ ਅਤੇ ਇਰੀਟ੍ਰੀਆ ਦੇ ਪ੍ਰਵਾਸੀ ਸਨ, ਜੋ ਕਿ ਇਕ ਟਰੱਕ 'ਚ ਸਵਾਰ ਹੋ ਕੇ ਜਾ ਰਹੇ ਸਨ। ਇਸ ਹਾਦਸੇ ਬਾਰੇ ਤੁਰੰਤ ਹੋਰ ਜਾਣਕਾਰੀ ਨਹੀਂ ਮਿਲ ਸਕੀ ਹੈ। 
ਤ੍ਰਿਪੋਲੀ ਦੇ ਦੱਖਣ 'ਚ ਸਥਿਤ ਸ਼ਹਿਰ ਬਾਨੀ ਵਾਲਿਦ, ਤਸਕਰਾਂ ਦਾ ਇਕ ਕੇਂਦਰ ਹੈ, ਜੋ ਲੀਬੀਆ ਦੇ ਦੱਖਣੀ ਉੱਪ-ਸਹਾਰਨ ਗੁਆਂਢ ਤੋਂ ਪ੍ਰਵਾਸ ਕਰਨ ਵਾਲੇ ਸਮੁੰਦਰੀ ਕਿਨਾਰੇ ਤੱਕ ਪਹੁੰਚਾਉਂਦੇ ਹਨ, ਜਿੱਥੋਂ ਕਿ ਉਹ ਕਿਸ਼ਤੀ ਰਾਹੀ ਇਟਲੀ ਭੇਜੇ ਜਾਂਦੇ ਹਨ।