ਮਿਸਰ ''ਚ ਵਾਪਰਿਆ ਸੜਕ ਹਾਦਸਾ, ਅੱਠ ਬੱਚਿਆਂ ਦੀ ਮੌਤ

05/01/2022 9:50:55 AM

ਕਾਹਿਰਾ (ਵਾਰਤਾ): ਮਿਸਰ ਦੇ ਬੇਹੇਰਾ ਦੇ ਨੀਲ ਡੈਲਟਾ ਸੂਬੇ ਵਿਚ ਇਕ ਤਿੰਨ ਪਹੀਆ ਵਾਹਨ ਪਲਟਣ ਕਾਰਨ ਘੱਟੋ-ਘੱਟ ਅੱਠ ਬੱਚਿਆਂ ਦੀ ਮੌਤ ਹੋ ਗਈ। ਪਬਲਿਕ ਪ੍ਰੋਸੀਕਿਊਸ਼ਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਰਾਜਧਾਨੀ ਕਾਹਿਰਾ ਦੇ ਉੱਤਰ ਵਿਚ ਬੇਹੇਰਾ ਕਸਬੇ ਵਿਚ ਇਕ ਫੈਕਟਰੀ ਵਿਚ ਕੰਮ ਕਰਨ ਵਾਲੇ ਕਰਮਚਾਰੀ ਤਿੰਨ ਪਹੀਆ ਵਾਹਨ 'ਤੇ ਘਰ ਜਾ ਰਹੇ ਸਨ। 

ਪੜ੍ਹੋ ਇਹ ਅਹਿਮ ਖ਼ਬਰ- ਭਾਰਤੀ ਵਿਦਿਆਰਥੀ ਯੂਨੀਵਰਸਿਟੀਆਂ 'ਚ ਪਰਤ ਕੇ ਖੁਸ਼, ਮਾਨਸਿਕ ਸਿਹਤ 'ਚ ਵੀ ਸੁਧਾਰ

ਗੱਡੀ 'ਚ 12 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 8 ਦੀ ਮੌਤ ਹੋ ਗਈ, ਜਦਕਿ ਬਾਕੀ ਚਾਰ ਵਾਲ-ਵਾਲ ਬਚ ਗਏ। ਇਸਤਗਾਸਾ ਪੱਖ ਨੇ ਅਣਇੱਛਤ ਕਤਲੇਆਮ ਅਤੇ ਲਾਇਸੈਂਸ ਤੋਂ ਬਿਨਾਂ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਦੇ ਦੋਸ਼ਾਂ ਤਹਿਤ 19 ਸਾਲਾ ਤਿੰਨ ਪਹੀਆ ਵਾਹਨ ਚਾਲਕ ਨੂੰ ਹਿਰਾਸਤ ਵਿੱਚ ਲਿਆ ਅਤੇ ਪੁੱਛਗਿੱਛ ਕੀਤੀ। ਉਸ 'ਤੇ ਮਨੁੱਖੀ ਤਸਕਰੀ ਅਤੇ ਬਾਲ ਮਜ਼ਦੂਰੀ ਦੀ ਵਰਤੋਂ ਵਿਚ ਸ਼ਾਮਲ ਹੋਣ ਦਾ ਵੀ ਸ਼ੱਕ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana