ਭਾਰਤ-ਬ੍ਰਿਟੇਨ 'ਚ ਹੋਣ ਵਾਲੇ ਮੁਕਤ ਵਪਾਰ ਸਮਝੌਤੇ 'ਚ ਅੜਿੱਕਾ ਬਣ ਸਕਦੀ ਹੈ ਰਿਸ਼ੀ ਸੁਨਕ ਦੀ ਪਤਨੀ, ਜਾਣੋ ਕਿਉਂ

08/30/2023 12:10:47 PM

ਇੰਟਰਨੈਸ਼ਨਲ ਡੈਸਕ - ਭਾਰਤ ਇਸ ਸਾਲ ਜੀ-20 ਦੇਸ਼ਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਸੰਮੇਲਨ ਵਿੱਚ ਭਾਰਤੀ ਮੂਲ ਦੇ ਰਿਸ਼ੀ ਸੁਨਕ ਪਹਿਲੀ ਵਾਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਜੋਂ ਭਾਰਤ ਦਾ ਦੌਰਾ ਕਰਨਗੇ। ਇਸ ਸੰਮੇਲਨ ਦੌਰਾਨ ਉਮੀਦ ਕੀਤੀ ਜਾ ਰਹੀ ਸੀ ਕਿ ਦੋਵਾਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਚਰਚਾ 'ਚ ਆਏ 'ਮੁਕਤ ਵਪਾਰ ਸਮਝੌਤੇ' (ਐੱਫ.ਟੀ.ਏ.) ਨੂੰ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ। ਸੰਮੇਲਨ ਤੋਂ ਪਹਿਲਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ।

ਇਹ ਵੀ ਪੜ੍ਹੋ : ਰੱਖੜੀ ਮੌਕੇ ਮੋਦੀ ਸਰਕਾਰ ਦਾ ਵੱਡਾ ਤੋਹਫ਼ਾ, 200 ਰੁਪਏ ਸਸਤਾ ਹੋਇਆ LPG ਸਲੰਡਰ

ਇਕ ਰਿਪੋਰਟ ਮੁਤਾਬਕ ਰਿਸ਼ੀ ਸੁਨਕ ਨੂੰ ਭਾਰਤ ਨਾਲ ਪ੍ਰਸਤਾਵਿਤ 'ਮੁਕਤ ਵਪਾਰ ਸਮਝੌਤੇ' (ਐੱਫ.ਟੀ.ਏ.) ਨੂੰ ਲੈ ਕੇ ਪਤਨੀ ਅਕਸ਼ਿਤਾ ਮੂਰਤੀ ਦੇ ਅੰਦਾਜ਼ਨ 500 ਮਿਲੀਅਨ ਪੌਂਡ ਮੁੱਲ ਦੇ ਇਨਫੋਸਿਸ ਦੇ ਸ਼ੇਅਰਾਂ ਨਾਲ ਜੁੜੇ ਕੁਝ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਿਸ਼ੀ ਸੁਨਕ ਦੀ ਪਤਨੀ ਅਕਸ਼ਿਤਾ ਮੂਰਤੀ ਬ੍ਰਿਟੇਨ ਦੀਆਂ ਸਭ ਤੋਂ ਅਮੀਰ ਔਰਤਾਂ ਦੀ ਸੂਚੀ ਵਿੱਚ ਸ਼ਾਮਲ ਹੈ। ਉਹ ਭਾਰਤ ਦੇ ਉੱਘੇ ਉਦਯੋਗਪਤੀ ਅਤੇ ਇਨਫੋਸਿਸ ਕੰਪਨੀ ਦੇ ਸੰਸਥਾਪਕ ਐੱਨ.ਆਰ. ਨਰਾਇਣ ਮੂਰਤੀ ਦੀ ਧੀ ਹੈ। ਸੁਨਕ ਅਤੇ ਅਕਸ਼ਿਤਾ ਮੂਰਤੀ ਦਾ ਵਿਆਹ ਸਾਲ 2009 'ਚ ਹੋਇਆ ਸੀ। 

ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ

ਦੱਸ ਦੇਈਏ ਕਿ ਪੀਐੱਮ ਬਣਨ ਤੋਂ ਬਾਅਦ ਸੁਨਕ ਆਪਣੀ ਪਤਨੀ ਦੀ ਜਾਇਦਾਦ ਨੂੰ ਲੈ ਕੇ ਅਕਸਰ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਰਹਿੰਦੇ ਹਨ। ਉਸ ਦੀ ਇਹ ਦੌਲਤ ਭਾਰਤ ਅਤੇ ਬਰਤਾਨੀਆ ਦਰਮਿਆਨ ਮੁਕਤ ਵਪਾਰ ਸਮਝੌਤੇ ਵਿੱਚ ਰੁਕਾਵਟ ਬਣ ਸਕਦੀ ਹੈ। ਮੁਕਤ ਵਪਾਰ ਸਮਝੌਤੇ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਕਈ ਨਿਯਮ ਅਤੇ ਟੈਕਸ ਪ੍ਰਣਾਲੀਆਂ ਨੂੰ ਸਰਲ ਬਣਾਇਆ ਗਿਆ ਹੈ, ਤਾਂ ਜੋ ਇੱਕ ਦੂਜੇ ਨਾਲ ਵਪਾਰ ਨੂੰ ਅੱਗੇ ਵਧਾਇਆ ਜਾ ਸਕੇ। ਭਾਰਤ ਅਤੇ ਬ੍ਰਿਟੇਨ ਲਗਾਤਾਰ ਮੁਕਤ ਵਪਾਰ ਸਮਝੌਤੇ 'ਤੇ ਗੱਲਬਾਤ ਕਰ ਰਹੇ ਹਨ। ਇਹ ਹੁਣ ਗੱਲਬਾਤ ਦਾ 12ਵਾਂ ਦੌਰ ਹੈ।

ਇਹ ਵੀ ਪੜ੍ਹੋ : ਮਹਿੰਗਾਈ ਤੋਂ ਫ਼ਿਲਹਾਲ ਨਹੀਂ ਮਿਲੇਗੀ ਰਾਹਤ! ਦਾਲਾਂ ਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ ’ਚ ਹੋ ਸਕਦੈ ਹੋਰ ਵਾਧਾ

ਤੁਹਾਨੂੰ ਦੱਸ ਦੇਈਏ ਕਿ ਸੁਨਕ ਅਗਲੇ ਮਹੀਨੇ G20 ਨੇਤਾਵਾਂ ਦੇ ਸੰਮੇਲਨ ਲਈ ਯੂਕੇ ਦੇ ਪ੍ਰਧਾਨ ਮੰਤਰੀ ਵਜੋਂ ਆਪਣੀ ਪਹਿਲੀ ਭਾਰਤ ਫੇਰੀ ਦੀ ਤਿਆਰੀ ਕਰ ਰਹੇ ਹਨ। ਪ੍ਰਧਾਨ ਮੰਤਰੀ ਰਿਸ਼ੀ ਸੁਨਕ ਇਨਫੋਸਿਸ 'ਚ ਅਕਸ਼ਿਤਾ ਮੂਰਤੀ ਦੀ ਹਿੱਸੇਦਾਰੀ ਕਾਰਨ ਹਿੱਤਾਂ ਦੇ ਟਕਰਾਅ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਕਮੇਟੀ ਵਿੱਚ ਸਾਰੀਆਂ ਪਾਰਟੀਆਂ ਦੀ ਮੈਂਬਰਸ਼ਿਪ ਹੈ ਅਤੇ ਇਸ ਦੀ ਪ੍ਰਧਾਨਗੀ ਲੇਬਰ ਪਾਰਟੀ ਦੇ ਡੈਰੇਨ ਜੌਨ ਕਰਦੇ ਹਨ। ਕਮੇਟੀ ਦਾ ਕਹਿਣਾ ਹੈ ਕਿ ਇਸ ਸਮਝੌਤੇ ਨਾਲ ਇੰਫੋਸਿਸ ਨੂੰ ਕਾਫੀ ਫਾਇਦਾ ਹੋਣ ਵਾਲਾ ਹੈ। ਕਮੇਟੀ ਨੇ ਸੁਨਕ ਨੂੰ ਇਸ ਵਪਾਰਕ ਸਮਝੌਤੇ ਦੀ ਗੱਲਬਾਤ ਤੋਂ ਆਪਣੇ ਆਪ ਨੂੰ ਵੱਖ ਕਰਨ ਦੀ ਸਲਾਹ ਵੀ ਦਿੱਤੀ ਹੈ।

ਇਹ ਵੀ ਪੜ੍ਹੋ : ਪਰਾਲੀ ਤੋਂ ਈਂਧਨ ਬਣਾਉਣ ਵਾਲਾ ਦੇਸ਼ ਦਾ ਸਭ ਤੋਂ ਵੱਡਾ ਉਤਪਾਦਕ ਬਣਿਆ 'ਰਿਲਾਇੰਸ', ਲਗਾਏਗਾ 100 ਹੋਰ ਪਲਾਂਟ

ਇਸ ਹਫ਼ਤੇ ਦੇ ਸ਼ੁਰੂ ਵਿੱਚ ਬ੍ਰਿਟੇਨ ਦੀ ਸੰਸਦੀ ਨਿਗਰਾਨ ਸੰਸਥਾ ਨੇ ਆਪਣੀ ਜਾਂਚ ਦੀ ਇਕ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਵਿੱਚ ਉਹਨਾਂ ਨੇ ਕਿਹਾ ਕਿ ਸੁਨਕ ਅਣਜਾਣੇ ਵਿੱਚ ਕੰਪਨੀ ਕੋਰੂ ਕਿਡਜ਼ ਵਿੱਚ ਆਪਣੀ ਪਤਨੀ ਦੇ ਸ਼ੇਅਰਾਂ ਦੀ ਸਹੀ ਘੋਸ਼ਣਾ ਕਰਨ ਵਿੱਚ ਅਸਫਲ ਰਿਹਾ ਸੀ, ਜਿਸ ਨੂੰ ਸਰਕਾਰ ਦੀ ਬਜਟ ਨੀਤੀ ਤੋਂ ਲਾਭ ਮਿਲਣਾ ਸੀ। ਭਾਰਤੀ ਮੂਲ ਦੇ ਬ੍ਰਿਟਿਸ਼ ਨੇਤਾ ਸੁਨਕ ਨੇ ਭੰਬਲਭੂਸੇ ਕਾਰਨ ਅਣਜਾਣੇ ਵਿੱਚ ਹੋਈ ਉਲੰਘਣਾ ਲਈ ਮੁਆਫ਼ੀ ਮੰਗੀ ਅਤੇ ਮਾਮਲਾ ਬੰਦ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਖੰਡ ਐਕਸਪੋਰਟ ਨੂੰ ਲੈ ਕੇ ਭਾਰਤ ਲੈ ਸਕਦੈ ਵੱਡਾ ਫ਼ੈਸਲਾ, 5 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀ ਮਹਿੰਗਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur