ਬਾਈਕ ਸਵਾਰਾਂ ਨਾਲ ਵਾਪਰਿਆ ਅਜਿਹਾ ਹਾਦਸਾ ਕਿ ਦੇਖਣ ਵਾਲਿਆਂ ਦੇ ਨਿਕਲ ਗਏ ਤ੍ਰਾਹ (ਵੀਡੀਓ)

07/29/2017 1:35:00 PM

ਸਿੰਗਾਪੁਰ— ਸੜਕ 'ਤੇ ਜਾਂਦੇ ਹੋਏ ਕਈ ਵਾਰ ਲੋਕ ਆਪਣਾ ਧਿਆਨ ਹੋਰ ਗੱਲਾਂ 'ਚ ਪਾ ਲੈਂਦੇ ਹਨ, ਜਿਸ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਸਿੰਗਾਪੁਰ 'ਚ ਵੀ ਹੋਇਆ। ਇੱਥੇ ਦੋ ਨੌਜਵਾਨ ਇਕ ਬਾਈਕ 'ਤੇ ਜਾ ਰਿਹਾ ਸੀ ਅਤੇ ਰੁਕੀ ਹੋਈ ਕਾਰ ਨੂੰ ਚੱਲਦੀ ਹੋਈ ਕਾਰ ਸਮਝ ਲਿਆ। ਤੇਜ਼ ਰਫਤਾਰ 'ਚ ਜਿਵੇਂ ਹੀ ਇਹ ਕਾਰ ਨੂੰ ਕਰਾਸ ਕਰਨ ਲੱਗਾ ਤਾਂ ਬਾਈਕ ਦੇ ਪਿੱਛੇ ਬੈਠਾ ਵਿਅਕਤੀ ਹਵਾ 'ਚ ਘੁੰਮਦਾ ਹੋਇਆ ਸੜਕ 'ਤੇ ਜਾ ਡਿੱਗਾ ਅਤੇ ਬਾਈਕ ਚਲਾਉਣ ਵਾਲਾ ਕਾਰ 'ਚ ਜਾ ਡਿੱਗਾ।

ਇਸ ਘਟਨਾ ਦੀ 39 ਸਕਿੰਟਾਂ ਦੀ ਵੀਡੀਓ ਸਾਹਮਣੇ ਆਈ ਹੈ। ਬਾਈਕ 'ਤੇ 21 ਸਾਲਾ ਅਤੇ 24 ਸਾਲਾ ਵਿਅਕਤੀ ਸਵਾਰ ਸਨ। ਜਦ ਇਨ੍ਹਾਂ ਦੀ ਕਾਰ ਨਾਲ ਟੱਕਰ ਵੱਜੀ ਤਾਂ ਇਕ ਵਿਅਕਤੀ ਕਾਰ ਦੀ ਡਿੱਗੀ 'ਚ ਜਾ ਡਿੱਗਾ ਅਤੇ ਦੂਜਾ 20 ਮੀਟਰ ਉੱਪਰ ਤਕ ਹਵਾ 'ਚ ਬਾਜ਼ੀਆਂ ਖਾ ਕੇ ਡਿੱਗਿਆ।

ਲੋਕਾਂ ਨੇ ਦੱਸਿਆ ਕਿ ਇਹ ਵਿਅਕਤੀ ਕਈ ਗੱਡੀਆਂ ਨੂੰ ਓਵਰਟੇਕ ਕਰਦਾ ਹੋਇਆ ਜਾ ਰਿਹਾ ਸੀ ਅਤੇ ਲੈਂਨਜ਼ ਬਦਲ ਰਿਹਾ ਸੀ। ਇਸ ਨੂੰ ਇਹ ਵੀ ਧਿਆਨ ਨਾ ਰਿਹਾ ਕਿ ਸੜਕ 'ਤੇ ਕਾਰ ਖੜੀ ਹੈ ਜਾਂ ਚੱਲ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਕਾਰ ਖਰਾਬ ਹੋਣ ਕਾਰਨ ਸੜਕ 'ਤੇ ਖੜ੍ਹੀ ਸੀ। ਇਨ੍ਹਾਂ ਦੋਹਾਂ ਦੇ ਗੰਭੀਰ ਸੱਟਣ ਲੱਗੀਆਂ ਹਨ ਅਤੇ ਮੈਡੀਕਲ ਸਹਾਇਤਾ ਦਿੱਤੀ ਗਈ ਹੈ।