ਚੀਨ ਅਤੇ ਰੂਸ ਦੀਆਂ ਕੰਪਨੀਆਂ ''ਤੇ ਪਾਬੰਦੀ ਦਾ ਅਮਰੀਕੀ ਸੰਸਦੀ ਮੈਂਬਰਾਂ ਨੇ ਕੀਤਾ ਸਵਾਗਤ

08/23/2017 2:11:59 PM

ਵਾਸ਼ਿੰਗਟਨ— ਪ੍ਰਮੁੱਖ ਅਮਰੀਕੀ ਸੰਸਦੀ ਮੈਂਬਰਾਂ ਨੇ ਰੂਸੀ ਅਤੇ ਚੀਨੀ ਕੰਪਨੀਆਂ ਅਤੇ ਲੋਕਾਂ 'ਤੇ ਪਾਬੰਦੀ ਲਗਾਉਣ ਦੇ ਟਰੰਪ ਪ੍ਰਸ਼ਾਸਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਹ ਪਾਬੰਦੀ ਉੱਤਰੀ ਕੋਰੀਆ ਦੇ ਮਿਜ਼ਾਈਲ ਅਤੇ ਪਰਮਾਣੂ ਹਥਿਆਰ ਕਾਰਜਕ੍ਰਮ ਨੂੰ ਅੱਗੇ ਵਧਾਉਣ ਵਿਚ ਮਦਦ ਦੇਣ ਦੇ ਕਾਰਨ ਲਗਾਇਆ ਗਿਆ ਹੈ। ਰੂਸ ਅਤੇ ਚੀਨ ਦੀਆਂ ਉਨ੍ਹਾਂ 10 ਕੰਪਨੀਆਂ ਅਤੇ 6 ਲੋਕਾਂ 'ਤੇ ਕੱਲ੍ਹ ਪਾਬੰਦੀ ਲਗਾਈ ਗਈ ਸੀ, ਜੋ ਦੂਰ ਸਥਿਤ ਇਸ ਦੇਸ਼ ਨਾਲ ਕਾਰੋਬਾਰ ਕਰ ਰਹੇ ਹਨ। ਸੈਨੇਟ ਬੈਕਿੰਗ ਉਪ ਕਮੇਟੀ ਕੌਮੀ ਸੁਰੱਖਿਆ ਅਤੇ ਅੰਤਰ ਰਾਸ਼ਟਰੀ ਵਪਾਰ ਅਤੇ ਵਿੱਤ ਦੇ ਰੈਕਿੰਗ ਮੈਂਬਰ ਸੈਨੇਟਰ ਜੋ ਡੋਨੇਲੀ ਨੇ ਕਿਹਾ,''ਮੈਂ ਉੱਤਰੀ ਕੋਰੀਆ ਦੇ ਮਿਜ਼ਾਈਲ ਕਾਰਜਕ੍ਰਮ ਨੂੰ ਅੱਗੇ ਵਧਾਉਣ ਵਿਚ ਮਦਦ ਦੇਣ ਵਾਲਿਆਂ ਵਿਰੁੱਧ ਸਖਤ ਪਾਬੰਦੀਆਂ ਦਾ ਸਮਰਥਨ ਕਰਦਾ ਹਾਂ। ਪ੍ਰਸ਼ਾਂਤ ਖੇਤਰ ਵਿਚ ਉੱਤਰੀ ਕੋਰੀਆ ਤੋਂ ਸਾਨੂੰ ਪ੍ਰਮੁੱਖ ਰਾਸ਼ਟਰੀ ਸੁਰੱਖਿਆ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਸਮੱਸਿਆ 'ਤੇ ਸਾਨੂੰ ਸਾਡੇ ਦੇਸ਼ ਦੇ ਪੂਰੇ ਆਰਥਿਕ ਅਤੇ ਰਾਜਨੀਤਕ ਬਲ ਨੂੰ ਕੇਂਦਰਿਤ ਕਰ ਦੇਣਾ ਚਾਹੀਦਾ ਹੈ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਖੇਤਰ ਦੇ ਹੋਰ ਦੇਸ਼ ਵੀ ਅਜਿਹਾ ਕਰਨ।'' ਕਾਂਗਰਸੀ ਰਾਬਰਟ ਪਿਟੇਨਗਰ ਨੇ ਕਿਹਾ,''ਚੀਨ ਲੰਬੇ ਸਮੇਂ ਤੋਂ ਉੱਤਰੀ ਕੋਰੀਆ ਨੂੰ ਪਰਮਾਣੂ ਵਿਕਾਸ ਕਰਨ, ਸਾਈਬਰ ਯੁੱਧ, ਗਲੋਬਲ ਭੜਕਾਹਟ ਅਤੇ ਮਨੁੱਖੀ ਅਧਿਕਾਰਾਂ ਦੀ ਭਿਆਨਕ ਉਲੰਘਣਾ ਕਰਨ ਲਈ ਵਧਾਵਾ ਦਿੰਦਾ ਰਿਹਾ ਹੈ। ਇਨ੍ਹਾਂ ਮੁੱਦਿਆਂ 'ਤੇ ਰੂਸ ਵੀ ਭਰੋਸੇਮੰਦ ਸਾਝੇਦਾਰ ਨਹੀਂ ਹੈ।'' ਕਾਂਗਰਸੀ ਡਾਨ ਡੋਨੋਵਾਨ ਨੇ ਕਿਹਾ ਕਿ ਉੱਤਰੀ ਕੋਰੀਆ ਨਾਲ ਵਪਾਰ ਕਰਨ ਵਾਲੀਆਂ ਕੰਪਨੀਆਂ ਅਤੇ ਲੋਕਾਂ 'ਤੇ ਰਣਨੀਤਕ ਪਾਬੰਦੀ ਦੀ ਅੱਜ ਜ਼ਰੂਰਤ ਹੈ।