ਅਮਰੀਕੀ ਗਠਬੰਧਨ ਦੇ ਹਮਲੇ 'ਚ ਸੀਰੀਆ ਸਰਕਾਰ ਸਮਰਥਕ 12 ਲੜਾਕੇ ਮਰੇ

05/24/2018 9:09:30 PM

ਬੇਰੂਤ— ਅਮਰੀਕੀ ਅਗਵਾਈ ਵਾਲੇ ਗਠਬੰਧਨ ਵਲੋਂ ਸੀਰੀਆ ਦੇ ਫੌਜੀ ਟਿਕਾਣਿਆ 'ਤੇ ਰਾਤ ਦੌਰਾਨ ਕੀਤੇ ਗਏ ਹਵਾਈ ਹਮਲਿਆਂ 'ਚ ਸਰਕਾਰ ਸਮਰਥਕ ਘੱਟ ਤੋਂ ਘੱਟ 12 ਲੜਾਕੇ ਮਾਰੇ ਗਏ। ਸੀਰੀਆ ਦੇ ਸਰਕਾਰੀ ਮੀਡੀਆ ਨੇ ਹਮਲੇ ਦੀ ਖਬਰ ਦਿੱਤੀ ਹੈ ਪਰ ਕਿਹਾ ਕਿ ਇਸ ਨਾਲ ਸਿਰਫ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਜਦਕਿ ਪੈਂਟਾਗਨ ਨੇ ਕਿਹਾ ਕਿ ਉਸ ਦੇ ਕੋਲ ਇਨ੍ਹਾਂ ਖਬਰਾਂ ਦੀ ਪੁਸ਼ਟੀ ਕਰਨ ਲਈ ਕੋਈ ਸੂਚਨਾ ਨਹੀਂ ਹੈ।
ਬ੍ਰਿਟੇਨ ਦੀ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਜ਼ ਨੇ ਕਿਹਾ ਕਿ ਛਾਪੇਮਾਰੀ 'ਚ ਫੌਜ ਦੇ ਅਲਬੂ ਕਮਲ ਦੇ ਦੱਖਣ 'ਚ ਸਥਿਤ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਸ਼ਹਿਰ ਇਰਾਕ ਦੇ ਨਾਲ ਸੀਰੀਆ ਦੀ ਲੱਗਦੀ ਸਰਹੱਦ 'ਤੇ ਸਥਿਤ ਹੈ। ਆਬਜ਼ਰਵੇਟਰੀ ਦੇ ਮੁਖੀ ਰਾਮੀ ਆਬਦੇਲ ਰਹਿਮਾਨ ਨੇ ਕਿਹਾ ਕਿ ਹਮਲੇ 'ਚ ਘੱਟ ਤੋਂ ਘੱਟ ਤਿੰਨ ਵਾਹਨ ਨੁਕਸਾਨੇ ਗਏ। ਉਨ੍ਹਾਂ ਨੇ ਕਿਹਾ ਕਿ ਘਟਨਾ 'ਚ ਸਰਕਾਰ ਸਮਰਖਕ ਮਾਰੇ ਗਏ 12 ਲੜਾਕੇ ਸੀਰੀਆ ਦੇ ਨਹੀਂ ਸਨ ਪਰ ਉਨ੍ਹਾਂ ਨੇ ਮਾਰੇ ਗਏ ਲੋਕਾਂ ਦੀ ਪਛਾਣ ਦਾ ਬਿਓਰਾ ਨਹੀਂ ਦਿੱਤਾ।
ਫੌਜ ਦੇ ਸੂਤਰ ਨੇ ਕਿਹਾ ਕਿ ਸਰਕਾਰੀ ਸੰਵਾਦ ਕਮੇਟੀ ਸਨਾ ਦੇ ਹਵਾਲੇ ਤੋਂ ਕਿਹਾ ਕਿ ਅਲਬੂ ਕਮਲ ਤੇ ਮੇਮੇਹ ਦੇ ਵਿਚਾਲੇ ਸਾਡੇ ਕੁਝ ਫੌਜੀ ਟਿਕਾਣਿਆਂ ਨੂੰ ਵੀਰਵਾਰ ਸਵੇਰੇ ਅਮਰੀਕੀ ਗਠਬੰਧਨ ਦੇ ਲੜਾਕੂ ਜਹਾਜ਼ਾਂ ਨੇ ਨਿਸ਼ਾਨਾ ਬਣਾਇਆ।