ਰਿਚਮੰਡ ''ਚ ਦਾਸ ਪ੍ਰਥਾ ਦੀਆਂ ਪ੍ਰਤੀਕ ਸਾਰੀਆਂ ਮੂਰਤੀਆਂ ਹਟਾਉਣ ਦਾ ਹੁਕਮ

07/02/2020 4:03:23 PM

ਰਿਚਮੰਡ : ਅਮਰੀਕਾ ਦੇ ਵਰਜੀਨੀਆ ਸੂਬੇ ਦੇ ਰਿਚਮੰਡ ਸ਼ਹਿਰ ਦੇ ਮੇਅਰ ਨੇ ਸ਼ਹਿਰ ਵਿਚ ਲੱਗੀ ਦਾਸ ਪ੍ਰਥਾ ਦੀਆਂ ਪ੍ਰਤੀਕ ਸਾਰੀਆਂ ਮੂਰਤੀਆਂ ਨੂੰ ਜਲਦੀ ਤੋਂ ਜਲਦੀ ਹਟਾਉਣ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਕਿਹਾ ਹੈ ਕਿ ਕੰਫੈਡਰੇਸੀ ਦੀ ਪੂਰਬੀ ਰਾਜਧਾਨੀ ਨੂੰ ਨਸਲਵਾਦ ਤੋਂ ਉਭਾਰਨ ਦੀ ਪ੍ਰਕਿਰਿਆ ਤੇਜ਼ ਕਰਨ ਲਈ ਆਪਣੀਆਂ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰ ਰਹੇ ਹਨ। 

ਉਨ੍ਹਾਂ ਕਿਹਾ ਕਿ ਪੁਲਸ ਅੱਤਿਆਚਾਰਾਂ ਤੇ ਨਸਲੀ ਅਨਿਆਂ ਨੂੰ ਲੈ ਕੇ ਚੱਲ ਰਹੇ ਪ੍ਰਦਰਸ਼ਨਾਂ ਵਿਚਕਾਰ ਇਹ ਫੈਸਲਾ ਲਿਆ ਗਿਆ। ਬੁੱਧਵਾਰ ਨੂੰ ਲਏ ਇਸ ਫੈਸਲੇ ਤੋਂ ਕੁਝ ਹਫਤੇ ਪਹਿਲਾਂ ਵਰਜੀਨੀਆ ਦੇ ਗਵਰਨਰ ਰਾਲਫ ਨਾਰਥਮ ਨੇ ਰਿਚਮੰਡ ਮਾਨਿਊਮੈਂਟ ਐਵੇਨਿਊ ਨਾਲ ਬਣੀ ਜਨਰਲ ਰਾਬਰਟ ਈ. ਲੀ. ਦੀ ਮੂਰਤੀ ਨੂੰ ਹਟਾਉਣ ਦਾ ਹੁਕਮ ਦਿੱਤਾ ਸੀ। ਇਹ ਦਾਸ ਪ੍ਰਥਾ ਦੀ ਪ੍ਰਤੀਕ ਮੰਨੀ ਜਾਂਦੀ ਸੀ। ਸ਼ਹਿਰ ਵਿਚ ਕਈ ਥਾਵਾਂ ਤੋਂ ਮੂਰਤੀਆਂ ਹਟਾ ਦਿੱਤੀਆਂ ਗਈਆਂ ਹਨ। ਰਿਚਮੰਡ ਦੇ ਮੇਅਰ ਨੇ ਕਿਹਾ ਕਿ ਅਸੀਂ ਤੇਜ਼ੀ ਨਾਲ ਮੂਰਤੀਆਂ ਹਟਾਉਣ ਦਾ ਹੁਕਮ ਇਸ ਲਈ ਦਿੱਤਾ ਹੈ ਕਿਉਂਕਿ ਪ੍ਰਦਰਸ਼ਨਕਾਰੀ ਮੂਰਤੀਆਂ ਹਟਾਉਂਦੇ ਹਨ ਤੇ ਉਨ੍ਹਾਂ ਦੇ ਸੱਟ-ਚੋਟ ਲੱਗਣ ਦਾ ਖਤਰਾ ਰਹਿੰਦਾ ਹੈ। 
 

Lalita Mam

This news is Content Editor Lalita Mam