ਧਾਰਮਿਕ ਸ਼ਬਦ ‘ਪਵਿੱਤਰ ਕਾਲੀ ਵੇਈਂ’ ਇਟਲੀ ’ਚ ਰਿਲੀਜ਼

11/27/2019 9:31:46 PM

ਮਿਲਾਨ - ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਨਾਲ ਵਗਦੀ ਇਤਿਹਾਸਕ ਕਾਲੀ ਵੇਈਂ, ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤਿੰਨ ਦਿਨ ਅਲੋਪ ਰਹੇ ਸਨ, ਦੇ ਇਤਿਹਾਸ ਨੂੰ ਬਿਆਨ ਕਰਦਾ ਗਾਇਕ ਬਲਵੀਰ ਸ਼ੇਰਪੁਰੀ ਦੀ ਅਵਾਜ਼ ਵਿਚ ਰਿਕਾਰਡ ਧਾਰਮਿਕ ਸ਼ਬਦ ‘ਪਵਿੱਤਰ ਕਾਲੀ ਵੇਈਂ’ ਦਾ ਪੋਸਟਰ ਗੁਰਦੁਆਰਾ ਸਿੰਘ ਸਭਾ ਕਸਤਲਗੋਬੈਰਤੋ (ਵਿਚੈਸਾ) ਵਿਖੇ ਸੰਗਤਾਂ ਦੇ ਸਨਮੁੱਖ ਪੇਸ਼ ਕੀਤਾ ਗਿਆ।

ਇਸ ਸਬੰਧੀ ਲੇਖਕ ਨਿਰਵੈਲ ਸਿੰਘ ਢਿੱਲੋਂ (ਤਾਸ਼ਪੁਰੀ) ਬਿੰਦਰ ਕੌਲੀਆਂਵਾਲ ਅਤੇ ਲਵਪ੍ਰੀਤ ਧਾਲੀਵਾਲ ਨੇ ਦੱਸਿਆ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਠੀਕ 20 ਵਰ੍ਹੇ ਪਹਿਲਾਂ ਇਸ ਵੇਈਂ ਦੀ ਸਾਫ ਸਫਾਈ ਦੀ ਸੇਵਾ ਆਰੰਭ ਕੀਤੀ ਸੀ, ਜਿਸ ਦੀ 20ਵੀਂ ਵਰ੍ਹੇਗੰਢ ਮੌਕੇ ਬਲਵੀਰ ਸ਼ੇਰਪੁਰੀ ਦੀ ਅਵਾਜ਼ ਵਿਚ ਰਿਕਾਰਡ ਕਰ ਕੇ ਸਰੋਤਿਆਂ ਤੱਕ ਪਹੁੰਚਾਇਆ ਗਿਆ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਦੇ ਅਾਸ਼ੀਰਵਾਦ ਨਾਲ ਜੈ ਮਿਊਜ਼ਿਕ ਕੰਪਨੀ ਅਤੇ ਸਾਬੀ ਚੀਨੀਆ ਦੀ ਸਫਲ ਪੇਸ਼ਕਾਰੀ ਨੂੰ ਸੰਗੀਤਕ ਧੁਨਾਂ ਨਾਲ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਨੇ ਸ਼ਿੰਗਾਰਿਆ ਹੈ।

Khushdeep Jassi

This news is Content Editor Khushdeep Jassi