ਇਟਲੀ ਦੀਆਂ ਸੰਗਤਾਂ ਨੇ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦਾ ਦਿਹਾੜਾ ਮਨਾਇਆ

05/24/2017 3:33:35 PM

ਮਿਲਾਨ/ਇਟਲੀ (ਸਾਬੀ ਚੀਨੀਆ)—ਸਿੱਖ ਭਾਵੇਂ ਦੁਨੀਆ ਦੇ ਕਿਸੇ ਵੀ ਦੇਸ਼ ਵੱਸਦੇ ਹੋਣ ਪਰ ਆਪਣੇ ਸ਼ਹੀਦਾਂ ਤੇ ਗੁਰੂਆਂ ਦੇ ਦਿਹਾੜਾ ਮਨਾਉਂਦਿਆਂ ਸ਼ਰਧਾ ਦੇ ਫੁੱਲ ਅਰਪਣ ਕਰਨੇ ਕਦੇ ਨਹੀ ਭੁੱਲਦੇ, ਇੱਥੋ ਦੇ ਕਸਬਾ ਲਵੀਨੀਓ 'ਚ ਗੁਰਦੁਆਰਾ ਗੋਬਿੰਦਸਰ ਸਾਹਿਬ ਵਿਖੇ ਕਹਿਣੀ ਤੇ ਕਰਨੀ ਦੇ ਪੂਰੇ ਬ੍ਰਹਮ ਗਿਆਨੀ, ਸ਼ਕਤੀ ਸਪੰਨ, ਮਹਾਨ ਤਪੱਸਵੀ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦਾ ਸ਼ਹੀਦੀ ਦਿਹਾੜਾ ਸੰਗਤਾਂ ਵਲੋਂ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਆਖੰਠ ਪਾਠ ਦੇ ਭੋਗ ਉਪਰੰਤ ਭਾਈ ਦਲਬੀਰ ਸਿੰਘ ਦੁਆਰਾ ਕਥਾ ਕੀਰਤਨ ਵਿਚਾਰਾਂ ਕੀਤੀਆਂ ਗਈਆਂ। ਉਪਰੰਤ ਭਾਈ ਅਜੀਤ ਸਿੰਘ ਥਿੰਦ ਤੇ ਬਲਵਿੰਦਰ ਸਿੰਘ ਭਾਗੋਅਰਾਈਆ ਦੇ ਜੱਥੇ ਵਲੋਂ ਬਾਬਾ ਬੀਰ ਸਿੰਘ ਦਾ ਗੌਰਵਮਈ ਇਤਿਹਾਸ ਵਾਰਾਂ ਰਾਹੀ ਸਰਵਣ ਕਰਵਾਇਆ ਗਿਆ, ਸੰਗਤ ਵਲੋਂ ਬਾਬਾ ਬੀਰ ਸਿੰਘ ਦਾ ਦਿਹਾੜਾ ਹਰ ਸਾਲ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ, ਜਿਸ 'ਚ ਸ਼ਮੂਲੀਅਤ ਲਈ ਸੰਗਤਾਂ ਦੂਰੋਂ ਨੇੜਿਓਂ ਪੁੱਜ ਕੇ ਹਾਜ਼ਰੀਆਂ ਭਰਦੀਆਂ ਹਨ। ਮਹਾਨ ਸਮਾਗਮ ਨੂੰ ਕਰਵਾਉਣ ਲਈ ਬਖਸ਼ੀਸ਼ ਸਿੰਘ, ਮੁਹਿੰਦਰ ਸਿੰਘ, ਨਰਿੰਦਰ ਸਿੰਘ ਢਿੱਲੋਂ, ਹਰਜੀਤ ਸਿੰਘ, ਬਲਜਿੰਦਰ ਸਿੰਘ ਮਨਜਿੰਦਰ ਸਿੰਘ ਤੇ ਬਲਵਿੰਦਰ ਸਿੰਘ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।