ਪਾਕਿ ਵਿਚ ਕੀਤੀ ਗਈ ਟ੍ਰਾਂਸਜੈਂਡਰ ਦੀ ਜਨਗਣਨਾ, ਸਾਹਮਣੇ ਆਏ ਹੈਰਾਨ ਕਰ ਦੇਣ ਵਾਲੇ ਅੰਕੜੇ

08/27/2017 4:48:12 PM

ਇਸਲਾਮਾਬਾਦ— ਪਾਕਿਸਤਾਨ ਨੇ ਇਸ ਸਾਲ ਟ੍ਰਾਂਸਜੈਂਡਰ ਸੰਬੰਧੀ ਡਾਟਾ ਜਾਰੀ ਕੀਤਾ ਹੈ। ਇਹ ਡਾਟਾ ਹੈਰਾਨ ਕਰ ਦੇਣ ਵਾਲਾ ਹੈ। ਇਸ ਡਾਟਾ ਮੁਤਾਬਕ ਪੂਰੇ ਪਾਕਿਸਤਾਨ ਵਿਚ ਸਿਰਫ 10,418 ਟ੍ਰਾਂਸਜੈਂਡਰ ਹਨ। ਪਾਕਿਸਤਾਨ ਦੀ 207 ਮਿਲੀਅਨ ਆਬਾਦੀ ਵਿਚ ਟ੍ਰਾਂਸਜੈਂਡਰ ਲੱਗਭਗ 0.27 ਫੀਸਦੀ ਹਨ ਅਤੇ ਪਹਿਲੀ ਵਾਰੀ ਅਜਿਹਾ ਹੋਇਆ ਹੈ, ਜਦੋਂ ਪਾਕਿਸਤਾਨ ਵਿਚ ਟ੍ਰਾਂਸਜੈਂਡਰ ਭਾਈਚਾਰੇ ਦੀ ਗਿਣਤੀ ਕੀਤੀ ਗਈ ਹੈ।
ਡਾਟਾ ਮੁਤਾਬਕ 7,651 ਟ੍ਰਾਂਸਜੈਂਡਰ ਪਾਕਿਸਤਾਨ ਦੇ ਸ਼ਹਿਰਾਂ ਵਿਚ ਰਹਿੰਦੇ ਹਨ, ਜਦਕਿ 2,767 ਪੇਂਡੂ ਖੇਤਰਾਂ ਰਹਿ ਰਹੇ ਹਨ। ਮਰਦਮਸ਼ੁਮਾਰੀ ਮੁਤਾਬਕ 6,709 ਟਾਂਸਜੈਂਡਰ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿਚ, 2,527 ਸਿੰਧ, 913 ਖੈਬਰ ਪਖਤੂਨਖਵਾ, 133 ਇਸਲਾਮਾਬਾਦ ਅਤੇ 109 ਬਲੋਚੀਸਚਾਨ ਵਿਚ ਰਹਿੰਦੇ ਹਨ।
ਆਲ ਪਾਕਿਸਤਾਨ ਸ਼ੀਮੇਲ ਐਸੋਸੀਏਸ਼ਨ ਦੇ ਪ੍ਰਧਾਨ ਅਲਮਾਸ ਬੌਬੀ ਨੇ ਟ੍ਰਾਂਸਜੈਂਡਰ ਦੀ ਗਿਣਤੀ ਕਰਨ 'ਤੇ ਪਾਕਿਸਤਾਨ ਸਰਕਾਰ ਦਾ ਸਵਾਗਤ ਕੀਤਾ ਹੈ। ਅਲਮਾਲ ਬੌਬੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਟ੍ਰਾਂਸਜੈਂਡਰ ਭਾਈਚਾਰੇ ਲਈ ਕਲਿਆਣਕਾਰੀ ਯੋਜਨਾਵਾਂ ਦਾ ਨਿਰਮਾਣ ਕਰਨ।