ਸੀਰੀਆ ''ਚ ਬਾਗੀ ਲੜਾਕਿਆਂ ਨੇ ਫੌਜ ''ਤੇ ਕੀਤਾ ਅਚਾਨਕ ਹਮਲਾ, ਮੁੜ ਤੇਜ਼ ਹੋਇਆ ਸੰਘਰਸ਼

03/20/2017 11:36:58 AM

ਦਮਿਸ਼ਕ— ਸੀਰੀਆ ਦੀ ਰਾਜਧਾਨੀ ਦਮਿਸ਼ਕ ''ਚ ਬਾਗੀ ਲੜਾਕਿਆਂ ਵਲੋਂ ਸੀਰੀਆਈ ਫੌਜ ''ਤੇ ਅਚਾਨਕ ਹਮਲੇ ਕੀਤੇ ਗਏ, ਜਿਸ ਕਾਰਨ ਦੇਸ਼ ਦੇ ਪੂਰਬੀ ਹਿੱਸੇ ''ਚ ਜ਼ੋਰਦਾਰ ਝੜਪ ਸ਼ੁਰੂ ਹੋ ਗਈ। ਬਾਗੀ ਲੜਾਕਿਆਂ ਵਲੋਂ ਐਤਵਾਰ ਨੂੰ ਅੱਤਵਾਦੀ ਸੰਗਠਨ ਅਲਕਾਇਦਾ ਦੇ ਸਾਬਕਾ ਸਹਿਯੋਗੀ ਜਬਾਤ ਫਤਿਹ ਅਲ-ਸ਼ਾਮ ਨਾਲ ਮਿਲ ਕੇ ਦੇਸ਼ ਦੇ ਪੂਰਬੀ ਹਿੱਸੇ ''ਚ ਸੀਰੀਆਈ ਫੌਜ ''ਤੇ ਹਮਲਾ ਕੀਤਾ ਗਿਆ। 
ਸੀਰੀਆਈ ਸਰਕਾਰੀ ਮੀਡੀਆ ਨੇ ਦੱਸਿਆ ਕਿ ਮੱਧ ਰਾਤ ਨੂੰ ਬਾਗੀਆਂ ਵਲੋਂ ਖੇਤਰ ''ਤੇ ਘੁਸਪੈਠ ਕਰਨ ਅਤੇ ਅਚਾਨਕ ਹਮਲਾ ਕਰਨ ਤੋਂ ਬਾਅਦ ਫੌਜ ਨੇ ਵੀ ਉਨ੍ਹਾਂ ''ਤੇ ਜ਼ੋਰਦਾਰ ਹਮਲਾ ਕੀਤਾ। ਬਾਗੀ ਲੜਾਕਿਆਂ ਨੇ ਐਤਵਾਰ ਦੀ ਸਵੇਰ ਨੂੰ ਜੋਬਾਰ ਕੋਲ ਦੋ ਸ਼ਕਤੀਸ਼ਾਲੀ ਕਾਰ ਬੰਬ ਧਮਾਕੇ ਵੀ ਕੀਤੇ ਸਨ। ਹਮਲੇ ਦੀ ਜ਼ਿੰਮੇਵਾਰੀ ਤਹਿਰੀਕ-ਅਲ-ਸ਼ਾਮ ਨੇ ਲਈ ਸੀ।
ਹਮਲੇ ਤੋਂ ਬਾਅਦ ਸਰਕਾਰੀ ਫੌਜ ਨੇ ਜੋਬਾਰ ਦੇ ਨੇੜੇ ਕਈ ਹਵਾਈ ਹਮਲੇ ਕੀਤੇ ਹਨ। ਉੱਥੇ ਹੀ ਬਾਗੀਆਂ ਨੇ ਦਮਿਸ਼ਕ ਵਿਚ ਬਾਬ ਟੌਮਾ, ਰੂਕਨ ਅਲ ਦੀਨ ਅਤੇ ਅਬਾਸਿਆਨ ਖੇਤਰ ''ਚ ਗੋਲੀਬਾਰੀ ਕੀਤੀ ਹੈ। ਹਮਲੇ ਤੋਂ ਬਾਅਦ ਰਾਜਧਾਨੀ ਦੇ ਕਈ ਸਕੂਲਾਂ ਨੂੰ ਸੋਮਵਾਰ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਸਥਾਨਕ ਨਾਗਰਿਕ ਗੋਲੀਬਾਰੀ ਅਤੇ ਹਮਲੇ ਕਾਰਨ ਘਰ ਵਿਚ ਹੀ ਰਹਿਣ ਨੂੰ ਮਜ਼ਬੂਰ ਹਨ। 
ਦੱਸਣ ਯੋਗ ਹੈ ਕਿ ਪਿਛਲੇ ਦੋ ਸਾਲਾਂ ਤੋਂ ਜੋਬਾਰ ''ਚ ਭਿਆਨਕ ਲੜਾਈ ਚਲ ਰਹੀ ਹੈ। ਜੋਬਾਰ ਵਿਚ ਇਕ ਪਾਸੇ ਤਾਂ ਬਾਗੀ ਧਿਰ ਅਤੇ ਕਟੜਪੰਥੀ ਲੜਾਕਿਆਂ ਦੇ ਗਠਜੋੜ ਦਾ ਕਬਜ਼ਾ ਹੈ ਅਤੇ ਦੂਜੇ ਹਿੱਸਾ ਸੀਰੀਆਈ ਫੌਜ ਦੇ ਕਬਜ਼ੇ ਵਿਚ ਹੈ।  

Tanu

This news is News Editor Tanu