ਵੱਡਾ ਖੁਲਾਸਾ : 80 ਫੀਸਦੀ ਅਮਰੀਕੀ ਬਾਜ਼ਾਂ ਦੇ ਸਰੀਰ ''ਚੋਂ ਮਿਲਿਆ ਜ਼ਹਿਰ, ਜਾਣੋਂ ਕਿਉਂ

04/11/2021 12:42:39 AM

ਵਾਸ਼ਿੰਗਟਨ-ਅਮਰੀਕੀ ਬਾਜ਼ਾਂ ਦੇ ਅੰਦਾਜ਼ਨ 80 ਫੀਸਦੀ ਸਰੀਰ 'ਚ ਚੂਹਿਆਂ ਦਾ ਜ਼ਹਿਰ ਪਾਇਆ ਗਿਆ ਹੈ। ਜਾਰਜੀਆ ਯੂਨੀਵਰਸਿਟੀ ਦੇ ਇਕ ਨਵੇਂ ਅਧਿਐਨ 'ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਵਿਗਿਆਨੀਆਂ ਨੇ 2014 ਅਤੇ 2018 ਦੇ ਦਰਮਿਆਨ ਮਰੇ ਹੋਏ ਗੋਲਡਨ ਅਤੇ ਬਾਲਡ ਬਾਜ਼ਾਂ ਦੀਆਂ ਲਾਸ਼ਾਂ ਦੀ ਜਾਂਚ ਕੀਤੀ। ਉਨ੍ਹਾਂ ਨੇ ਪਾਇਆ ਕਿ ਇਨ੍ਹਾਂ ਬਾਜ਼ਾਂ 'ਚੋਂ ਜ਼ਿਆਦਾਤਰ ਦੇ ਸਰੀਰ 'ਚ ਚੂਹੇ ਮਾਰਨ ਵਾਲਾ ਜ਼ਹਿਰ ਮੌਜੂਦ ਸੀ। 116 ਬਾਲਡ ਈਗਲ 'ਚੋਂ 96 ਅਤੇ 17 ਗੋਲਡਨ ਈਗਲ 'ਚੋਂ 13 'ਚ ਚੂਹੇ ਮਾਰਨ ਵਾਲਾ ਜ਼ਹਿਰ ਪਾਇਆ ਗਿਆ।

ਇਹ ਵੀ ਪੜ੍ਹੋ-ਕੋਰੋਨਾ ਕਾਰਣ ਸ਼ਿਵ ਕੁਮਾਰ ਬਟਾਲਵੀ ਦੇ ਜੀਜੇ ਦਾ ਹੋਇਆ ਦੇਹਾਂਤ

ਬਾਜ਼ਾਂ ਦੇ ਸਰੀਰ 'ਚ ਮਿਲੇ ਜ਼ਹਿਰ ਦੀ ਪਛਾਣ 'ਐਂਟੀਕੋਗੁਲੇਂਟ ਰੋਡੋਂਟਿਸਾਈਡ' ਦੇ ਤੌਰ 'ਤੇ ਹੋਈ ਹੈ। ਅਮਰੀਕੀ ਬਾਜ਼ਾਂ ਦਾ ਮੁੱਖ ਭੋਜਨ ਚੂਹੇ ਹੁੰਦੇ ਹਨ। ਅਜਿਹੇ 'ਚ ਵਿਗਿਆਨੀਆਂ ਦਾ ਮੰਨਣਾ ਹੈ ਕਿ ਚੂਹਿਆਂ ਨੂੰ ਜ਼ਹਿਰ ਦਿੱਤਾ ਗਿਆ ਹੋਵੇਗਾ ਅਤੇ ਫਿਰ ਇਨ੍ਹਾਂ ਨੂੰ ਬਾਜ਼ਾਂ ਨੇ ਖਾ ਲਿਆ ਹੋਵੇਗਾ। ਇਸ ਤਰ੍ਹਾਂ ਚੂਹਿਆਂ ਰਾਹੀਂ ਜ਼ਹਿਰ ਬਾਜ਼ਾਂ ਦੇ ਸਰੀਰ 'ਚ ਪਹੁੰਚ ਗਿਆ ਹੋਵੇਗਾ। ਕਾਰਨੇਲ ਯੂਨੀਵਰਸਿਟੀ ਦੇ ਵਾਇਲਡਲਾਈਫ ਹੈਲਥ ਲੈਬ ਮੁਤਾਬਕ ਖੂਨ ਨੂੰ ਪਤਲਾ ਕਰਨ ਵਾਲਾ 'ਐਂਟੀਕੋਗੁਲੇਂਟ ਰੇਡੋਂਟਿਸਾਈਡ' ਵਿਟਾਮਿਨ ਨਾਲ ਮਿਲ ਕੇ ਕੰਮ ਕਰਦਾ ਹੈ। ਇਨ੍ਹਾਂ ਦੋਵਾਂ ਕਾਰਣ ਸਰੀਰ 'ਚ ਬਲੱਡ ਕਲਾਟਿੰਗ ਹੁੰਦੀ ਹੈ।

ਇਹ ਵੀ ਪੜ੍ਹੋ-ਮਹਾਮਾਰੀ ਦੀ ਚੌਥੀ ਲਹਿਰ ਦਰਮਿਆਨ ਈਰਾਨ 'ਚ ਲੱਗਾ ਲਾਕਡਾਊਨ

ਲੰਬੇ ਸਮੇਂ ਤੱਕ ਬਾਜ਼ਾਂ ਦੇ ਸਰੀਰ 'ਚ ਟਿਕਿਆ ਰਹਿ ਸਕਦਾ ਹੈ ਜ਼ਹਿਰ
ਵਿਗਿਆਨੀਆਂ ਨੇ ਦੱਸਿਆ ਕਿ ਜੇਕਰ ਇਸ ਦੀ ਵੱਡੀ ਮਾਤਰਾ 'ਚ ਵਰਤੋਂ ਕੀਤੀ ਜਾਂਦੀ ਹੈ ਤਾਂ ਇਸ ਨਾਲ ਅੰਦਰੂਨੀ ਜਾਂ ਬਾਹਰੀ ਤੌਰ 'ਤੇ ਖੂਨ ਵਗਣ ਲੱਗਦਾ ਹੈ। ਕੁਝ ਮਾਮਲਿਆਂ 'ਚ ਮੌਤ ਵੀ ਹੋ ਜਾਂਦੀ ਹੈ। ਪ੍ਰੋਫੈਸਰ ਮਾਰਕ ਰੂਡਰ ਨੇ ਦੱਸਿਆ ਕਿ ਚੂਹੇ ਦਾ ਜ਼ਹਿਰ ਪੰਛੀਆਂ ਦੇ ਸਰੀਰ 'ਚ ਸਾਲਾਂ ਤੱਕ ਟਿਕਿਆ ਰਹਿ ਸਕਦਾ ਹੈ। ਹਾਲਾਂਕਿ ਰੂਡਰ ਨੇ ਕਿਹਾ ਕਿ ਅਜੇ ਤੱਕ ਪੂਰੀ ਤਰ੍ਹਾਂ ਨਾਲ ਸਪੱਸ਼ਟ ਨਹੀਂ ਹੈ ਕਿ ਇਹ ਜ਼ਹਿਰ ਕਿਵੇਂ ਪਹੁੰਚਿਆ ਹੈ। ਬਾਜ਼ਾਂ ਦੇ ਸ਼ਿਕਾਰ ਕਰਨ ਦੇ ਤਰੀਕਿਆਂ ਦੇ ਚੱਲਦੇ ਉਨ੍ਹਾਂ ਦੇ ਜ਼ਹਿਰ ਦਾ ਸ਼ਿਕਾਰ ਬਣਨ ਦਾ ਖਦਸ਼ਾ ਵਧੇਰੇ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਚੂਹਿਆਂ ਨੂੰ ਜ਼ਹਿਰ ਦੇਣ ਤੋਂ ਪਹਿਲਾਂ ਇਨ੍ਹਾਂ ਬਾਜ਼ਾਂ ਦੇ ਬਾਰੇ 'ਚ ਵੀ ਸੋਚਣਾ ਚਾਹੀਦਾ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar