ਇੱਕ ਸਿੱਕੇ ਨੇ ਬਦਲ ਦਿੱਤੀ ਸ਼ਖਸ ਦੀ ਕਿਸਮਤ, ਨੀਲਾਮੀ ''ਚ ਮਿਲਣਗੇ ਕਰੋੜਾਂ ਰੁਪਏ

08/03/2021 1:37:28 AM

ਲੰਡਨ - ਬ੍ਰਿਟੇਨ ਵਿੱਚ ਇੱਕ ਸ਼ਖਸ ਦੇ ਹੱਥ ਅਜਿਹਾ ਸੋਨੇ ਦਾ ਸਿੱਕਾ ਲੱਗਾ ਹੈ ਜਿਸ ਦੀ ਕੀਮਤ ਕਰੋੜਾਂ ਰੁਪਏ ਦੱਸੀ ਗਈ ਹੈ। ਇਹ ਸਿੱਕਾ ਹੁਣ ਉਸ ਵਿਅਕਤੀ ਦੀ ਕਿਸਮਤ ਬਦਲ ਸਕਦਾ ਹੈ। ਦਰਅਸਲ ਵਿਲਟਸ਼ਾਇਰ ਖੇਤਰ ਵਿੱਚ ਮੈਟਲ ਡਿਟੈਕਟਰ ਦੀ ਮਦਦ ਨਾਲ ਇੱਕ ਬੇਹੱਦ ਅਨੋਖਾ ਸੋਨੇ ਦਾ ਐਂਗਲੋ-ਸੈਕਸਨ ਸਿੱਕਾ ਲੱਭਿਆ ਗਿਆ ਹੈ।

ਮਾਹਰਾਂ ਮੁਤਾਬਕ, ਨੀਲਾਮੀ ਵਿੱਚ ਇਸ ਸਿੱਕੇ ਦੀ ਕੀਮਤ 200,000 ਯੂਰੋ ਯਾਨੀ 1,76,77,000 ਰੁਪਏ ਤੱਕ ਹੋ ਸਕਦੀ ਹੈ। 5 ਗ੍ਰਾਮ ਤੋਂ ਘੱਟ ਭਾਰ ਦਾ ਇਹ ਗੋਲਡ ਸਿੱਕਾ ਵੈਸਟ ਸੈਕਨਸਨ ਦੇ ਰਾਜਾ ਐਕਗਬਰਹਟ ਦੇ ਸਮੇਂ ਦਾ ਦੱਸਿਆ ਜਾ ਰਿਹਾ ਹੈ।

8 ਸਤੰਬਰ ਨੂੰ ਹੋਣ ਵਾਲੀ ਨੀਲਾਮੀ ਵਿੱਚ ਇੱਕਮਾਤਰ ਇਸ ਐਂਗਲੋ ਸੈਕਨਸਨ ਸੋਨੇ ਦੇ ਸਿੱਕੇ ਦੇ ਲੱਗਭੱਗ ਦੋ ਕਰੋੜ ਰੁਪਏ ਵਿੱਚ ਵਿਕਣ ਦੀ ਉਮੀਦ ਹੈ। ਰਿਪੋਰਟ ਮੁਤਾਬਕ ਜਿਸ ਸ਼ਖਸ ਨੂੰ ਇਹ ਸਿੱਕਾ ਮਿਲਿਆ ਹੈ ਉਹ ਬੀਤੇ ਕਈ ਸਾਲਾਂ ਤੋਂ ਕਿਸੇ ਖਜ਼ਾਨੇ ਦੀ ਖੋਜ ਵਿੱਚ ਸੀ।

ਇਹ ਵੀ ਪੜ੍ਹੋ- ਅਮਰੀਕਾ ’ਚ ਸਟੋਰ ’ਤੇ ਕੰਮ ਕਰਦੇ ਪੰਜਾਬੀ ਨੂੰ ਮਾਰੀ ਗੋਲੀ

ਨੀਲਾਮੀਕਰਤਾ ਡਿਕਸ ਨੂਨਨ ਵੇਬ ਦੇ ਸਿੱਕਾ ਵਿਭਾਗ ਦੇ ਪ੍ਰਮੁੱਖ ਪੀਟਰ ਪ੍ਰੇਸਟਨ-ਮਾਰਲੇ ਨੇ ਕਿਹਾ, ਇਸ ਸਿੱਕੇ ਨੂੰ ਵੇਖਣਾ ਬਹੁਤ ਰੋਮਾਂਚਕ ਹੈ, ਇਸ ਸਮਰਾਟ ਦੇ ਸ਼ਾਸਣਕਾਲ ਦੇ ਸੋਨੇ ਦੇ ਸਿੱਕਾ ਉਦੋਂ ਤੱਕ ਪੂਰੀ ਤਰ੍ਹਾਂ ਅਣਜਾਣ ਸਨ ਜਦੋਂ ਤੱਕ ਕਿ ਇਹ ਇੱਕਮਾਤਰ ਸਿੱਕਾ ਨਹੀਂ ਮਿਲਿਆ ਸੀ।

ਉਨ੍ਹਾਂ ਕਿਹਾ, ਸਿੱਕੇ ਵਿੱਚ ਉੱਚ ਸ਼ੁੱਧਤਾ ਵਾਲੇ ਸੋਨੇ ਦੇ ਨਾਲ-ਨਾਲ ਚਾਂਦੀ ਅਤੇ ਤਾਂਬੇ ਦਾ ਵੀ ਇਸਤੇਮਾਲ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਸਿੱਕੇ ਦੀ ਸੰਰਚਨਾ ਕੁਦਰਤੀ ਸੋਨੇ ਦੇ ਸਮਾਨ ਹੈ ਜਿਸ ਨੂੰ ਨਾ ਤਾਂ ਖ਼ਰਾਬ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਨਕਲੀ ਤੌਰ 'ਤੇ ਉਸ ਵਿੱਚ ਕੁੱਝ ਸ਼ਾਮਲ ਕੀਤਾ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।

Inder Prajapati

This news is Content Editor Inder Prajapati