ਪਾਕਿਸਤਾਨ ''ਚ ਮੀਂਹ ਨਾਲ ਸਬੰਧਿਤ ਘਟਨਾਵਾਂ ''ਚ 163 ਹਲਾਕ

08/31/2020 7:47:41 PM

ਇਸਲਾਮਾਬਾਦ: ਪਾਕਿਸਤਾਨ ਵਿਚ ਮਾਨਸੂਨ ਦੌਰਾਨ ਮੀਂਹ ਨਾਲ ਸਬੰਧਿਤ ਘਟਨਾਵਾਂ ਵਿਚ ਘੱਟ ਤੋਂ ਘੱਟ 163 ਲੋਕਾਂ ਦੀ ਮੌਤ ਹੋ ਗਈ ਤੇ 101 ਲੋਕ ਜ਼ਖਮੀ ਹੋ ਗਏ। ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਟੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। 

ਅਥਾਰਟੀ ਨੇ ਦੱਸਿਆ ਕਿ 29 ਲੋਕਾਂ ਦੀ ਮੌਤ ਬੀਤੇ 24 ਘੰਟਿਆਂ ਵਿਚ ਹੋਈ ਹੈ। ਅਥਾਰਟੀ ਦੇ ਡਾਟਾ ਮੁਤਾਬਕ 15 ਜੂਨ ਤੋਂ 61 ਲੋਕਾਂ ਦੀ ਮੌਤ ਸਿੰਧ ਵਿਚ ਹੋਈ, 48 ਲੋਕਾਂ ਦੀ ਮੌਤ ਖੈਬਰ ਪਖਤੂਨਖਵਾ ਵਿਚ, 17 ਦੀ ਬਲੋਚਿਸਤਾਨ ਵਿਚ, 16 ਦੀ ਪੰਜਾਬ ਵਿਚ, 11 ਦੀ ਗਿਲਗਿਤ ਬਾਲਟਿਸਤਾਨ ਵਿਚ ਤੇ 10 ਲੋਕਾਂ ਦੀ ਮੌਤ ਮਕਬੂਜਾ ਕਸ਼ਮੀਰ ਵਿਚ ਹੋਈ। ਇਸ ਵਿਚਾਲੇ ਕਰਾਚੀ ਵਿਚ ਕਈ ਲੋਕਾਂ ਨੇ ਪਾਣੀ ਭਰਨ ਤੇ ਬਿਜਲੀ ਕਟੌਤੀ ਦੇ ਖਿਲਾਫ ਪ੍ਰਦਰਸ਼ਨ ਕੀਤਾ।

Baljit Singh

This news is Content Editor Baljit Singh