ਦੁਬਈ ''ਚ ਦੱਬ ਕੇ ਵਰ੍ਹਿਆ ਮੀਂਹ, ਮਾਲ ਵੀ ਹੋਇਆ ਪਾਣੀ-ਪਾਣੀ, ਦੇਖੋ ਵੀਡੀਓ

11/11/2019 9:35:22 PM

ਦੁਬਈ - ਦੁਬਈ 'ਚ ਪੂਰੀ ਦੁਨੀਆ ਤੋਂ ਸੈਰ-ਸਪਾਟੇ ਲਈ ਆਉਂਦੇ ਹਨ ਅਤੇ ਸ਼ਾਪਿੰਗ ਕਰਦੇ ਹਨ। ਉਥੇ 'ਦਿ ਦੁਬਈ ਮਾਲ' 12 ਮਿਲੀਅਨ ਸਕੁਆਇਰ ਫੁੱਟ 'ਚ ਫੈਲਿਆ ਹੈ ਅਤੇ ਇਹ ਦੁਨੀਆ ਦਾ ਸਭ ਤੋਂ ਵੱਡਾ ਮਾਲ ਹੈ ਭਾਵ ਲਗਭਗ 50 ਫੁੱਟਬਾਲ ਮੈਦਾਨਾਂ ਦੀ ਲੰਬਾਈ-ਚੌੜਾਈ ਨੂੰ ਮਿਲਾ ਦਈਏ ਤਾਂ ਉਸ ਤੋਂ ਵੀ ਵੱਡਾ ਮਾਲ ਹੈ। ਇਥੇ ਕਰੀਬ 13,000 ਆਓਟਲੈੱਟਸ ਹਨ ਪਰ ਐਤਵਾਰ ਨੂੰ ਇਥੇ ਤੇਜ਼ ਮੀਂਹ ਪੈਣ ਅਤੇ ਹਵਾਵਾਂ ਚੱਲਣ ਕਾਰਨ ਅਜੀਬੋ-ਗਰੀਬ ਨਜ਼ਾਰਾ ਦੇਖਣ ਨੂੰ ਮਿਲਿਆ। ਉਥੇ ਹੀ ਤੇਜ਼ ਮੀਂਹ ਦੇ ਚੱਲਦੇ ਮਾਲ 'ਚ ਚਾਰੋ ਪਾਸੇ ਪਾਣੀ ਭਰ ਗਿਆ।


 

ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਇਥੋਂ ਦੀਆਂ ਵੀਡੀਓ ਸਾਂਝੀਆਂ ਕੀਤੀਆਂ ਗਈਆਂ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵੱਡੇ-ਵੱਡੇ ਬ੍ਰੈਂਡ ਦੇ ਸਟੋਰਾਂ 'ਚ ਚਾਰੋ ਪਾਸੇ ਪਾਣੀ ਭਰਿਆ ਸੀ। ਕਈ ਥਾਂ ਮਾਲ ਦੀ ਛੱਤ ਤੋਂ ਪਾਣੀ ਚੋਅ ਰਿਹਾ ਸੀ। ਅਜਿਹਾ ਲੱਗ ਰਿਹਾ ਸੀ ਕਿ ਮਾਲ ਦੇ ਅੰਦਰ ਹੜ੍ਹ ਆ ਗਿਆ ਹੋਵੇ। ਪਾਰਕਿੰਗ 'ਚ ਹਰ ਪਾਸੇ ਪਾਣੀ ਹੀ ਪਾਣੀ ਦੇਖਿਆ ਗਿਆ। ਹਾਲਾਂਕਿ ਸਟੋਰਾਂ ਨੂੰ ਬੰਦ ਕਰਨ ਦੀ ਜ਼ਰੂਰਤ ਨਾ ਪਈ ਕਿਉਂਕਿ ਕੁਝ ਹੀ ਦੇਰ 'ਚ ਪਾਣੀ ਉਥੋਂ ਬਾਹਰ ਨਿਕਲ ਗਿਆ ਪਰ ਉਥੋਂ ਦਾ ਮੰਜ਼ਰ ਦੇਖ ਕੇ ਲੋਕ ਹੈਰਾਨ ਸੀ। ਦੁਬਈ 'ਚ ਆਮ ਤੌਰ 'ਤੇ ਬੇਹੱਦ ਘੱਟ ਮੀਂਹ ਹੁੰਦਾ ਹੈ ਪਰ ਅਚਾਨਕ ਜ਼ੋਰਦਾਰ ਮੀਂਹ ਨਾਲ ਮਾਲ ਅੰਦਰ ਘਮਾਸਾਨ ਮਚ ਗਿਆ।



ਦੱਸ ਦਈਏ ਕਿ ਤੇਜ਼ ਮੀਂਹ ਪੈਣ ਕਾਰਨ ਜਿਥੇ ਮਾਲ 'ਚ ਪਾਣੀ ਭਰ ਗਿਆ ਅਤੇ ਉਥੇ ਹੀ ਤੇਜ਼ ਹਵਾਵਾਂ ਚੱਲਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਈਆਂ ਨੇ ਮੌਸਮ ਵਧੀਆ ਹੋਣ ਦਾ ਨਜ਼ਾਰਾ ਵੀ ਲਿਆ। ਇਸ ਤੋਂ ਇਲਾਵਾ ਵਿਭਾਗ ਵੱਲੋਂ ਸਾਵਧਾਨੀ ਨਾਲ ਡਰਾਈਵਿੰਗ ਕਰਨ ਦੀ ਸਲਾਹ ਦਿੱਤੀ।

Khushdeep Jassi

This news is Content Editor Khushdeep Jassi