ਮੀਂਹ ਦਾ ਮਜ਼ਾ ਲੈ ਰਹੀ ਕੁੜੀ ''ਤੇ ਅਚਾਨਕ ਹੀ ਡਿੱਗੀ ਬਿਜਲੀ, ਵੀਡੀਓ ਵਾਇਰਲ

10/24/2017 5:34:28 PM

ਅਰਜਨਟੀਨਾ(ਬਿਊਰੋ)— ਹਨੇਰੀ-ਤੂਫਾਨ ਅਤੇ ਮੀਂਹ ਦੌਰਾਨ ਆਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ਦੇ ਬਾਰੇ ਵਿਚ ਤੁਸੀਂ ਸੁਣਿਆ ਹੀ ਹੋਵੇਗਾ ਪਰ ਸੋਸ਼ਲ ਮੀਡੀਆ 'ਤੇ ਮੀਂਹ ਵਿਚ ਭਿੱਜ ਰਹੀ ਇਕ ਕੁੜੀ 'ਤੇ ਬਿਜਲੀ ਡਿੱਗਣ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਖਤਰਨਾਕ ਘਟਨਾਵਾਂ ਵਿਚੋਂ ਇਕ ਮੰਨਿਆ ਜਾ ਰਿਹਾ ਹੈ।
ਦਰਅਸਲ ਫੇਸਬੁੱਕ 'ਤੇ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਤੁਸੀਂ ਦੇਖ ਸਕਦੇ ਹੋ ਕਿ ਇਕ ਕੁੜੀ ਮੀਂਹ ਦਾ ਮਜ਼ਾ ਲੈਣ ਲਈ ਪਾਣੀ ਵਿਚ ਭਿੱਜ ਰਹੀ ਸੀ ਅਤੇ ਭਿੱਜਦੇ ਹੋਏ ਜਿਵੇਂ ਹੀ ਉਸ ਕੁੜੀ ਨੇ ਲੌਨ ਵਿਚ ਕਦਮ ਰੱਖਿਆ ਤਾਂ ਅਚਾਨਕ ਹੀ ਉਸ 'ਤੇ ਬਿਜਲੀ ਡਿੱਗ ਗਈ। ਖੁਸ਼ੀ ਦੀ ਗੱਲ ਇਹ ਰਹੀ ਕਿ ਕੁੜੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਇਹ ਵੀਡੀਓ ਅਰਜਨਟੀਨਾ ਦੀ ਦੱਸੀ ਜਾ ਰਹੀ ਹੈ।

 
Woman Nearly Struck By Lightning

Your odds of being struck by lightning this year are 1 in 960,000...⚡😱

Posted by LADbible on Monday, October 23, 2017