ਕੁਈਨਜ਼ਲੈਂਡ ਸਰਕਾਰ ਭਾਰਤ 'ਚ ਰਾਹਤ ਕਾਰਜਾਂ ਲਈ ਰੈੱਡ ਕਰਾਸ ਆਸਟ੍ਰੇਲੀਆ ਨੂੰ ਦੇਵੇਗੀ ਸਹਾਇਤਾ ਰਾਸ਼ੀ

05/11/2021 2:33:41 PM

ਬ੍ਰਿਸਬੇਨ ਸਾਊਥ (ਸਤਵਿੰਦਰ ਟੀਨੂੰ) : ਭਾਰਤ ਵਿਚ ਕੋਰੋਨਾ ਵਾਇਰਸ ਕਹਿਰ ਢਾਹ ਰਿਹਾ ਹੈ। ਇਸ ਨਾਮੁਰਾਦ ਬੀਮਾਰੀ ਭਾਰਤ ਦੇ ਸਾਰੇ ਰਾਜਾਂ ਵਿਚ ਅਸਰ ਦੇਖਿਆ ਜਾ ਰਿਹਾ ਹੈ। ਆਕਸੀਜਨ ਅਤੇ ਹੋਰ ਮੈਡੀਕਲ ਸਾਧਨਾਂ ਦੀ ਭਾਰੀ ਕਮੀ ਕਾਰਨ ਹਾਲਾਤ ਬਦਤਰ ਹੋ ਰਹੇ ਹਨ।

 

ਵੈਕਸੀਨੇਸ਼ਨ ਦੀ ਵੀ ਭਾਰੀ ਕਿੱਲਤ ਹੋਣ ਕਾਰਨ ਮਾਣਯੋਗ ਸੁਪਰੀਮ ਕੋਰਟ ਨੂੰ ਦਖ਼ਲ ਦੇਣ ਲਈ ਮਜ਼ਬੂਰ ਹੋਣਾ ਪਿਆ। ਜਿੱਥੇ ਲੋਕ ਆਪ ਮੁਹਾਰੇ ਹੀ ਇਕ-ਦੂਜੇ ਦੀ ਮਦਦ ਕਰ ਰਹੇ ਹਨ, ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਵੀ ਆਪਣੇ-ਆਪ ਯੋਗਦਾਨ ਪਾ ਰਹੀਆਂ ਹਨ। ਇਸੇ ਤਰ੍ਹਾਂ ਆਸਟਰੇਲੀਆ ਦੇ ਕੂਈਨਜ਼ਲੈਂਡ ਸੂਬੇ ਦੇ ਪ੍ਰੀਮੀਅਰ ਐਨਾਸਟੇਸ਼ੀਆ ਪੈਲਾਸ਼ਾਈ ਨੇ ਬ੍ਰਿਸਬੇਨ ਵਿਖੇ ਅੱਜ 2 ਮਿਲੀਅਨ ਡਾਲਰ ਦੀ ਰਾਸ਼ੀ ਰੈੱਡ ਕਰਾਸ ਆਸਟ੍ਰੇਲੀਆ ਨੂੰ ਭਾਰਤ ਦੀ ਮਦਦ ਲਈ ਦਿੱਤੀ ਹੈ। ਉਨ੍ਹਾਂ ਕਿਹਾ ਭਾਰਤ ਦੁਨੀਆ ਵਿਚ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਜਿੱਥੇ ਹਰ ਰੋਜ਼ ਲਗਭਗ 4000 ਮੌਤਾਂ ਹੋ ਰਹੀਆਂ ਹਨ ਅਤੇ 3.5 ਮਿਲੀਅਨ ਲੋਕ ਇਸ ਨਾਲ ਪੀੜਤ ਹਨ। ਉਹਨਾਂ ਭਾਰਤ ਦੀ ਇਸ ਹਾਲਤ 'ਤੇ ਭਾਰੀ ਚਿੰਤਾ ਜਤਾਈ। 

cherry

This news is Content Editor cherry