ਬ੍ਰਿਟੇਨ ਦੀ ਮਹਾਰਾਣੀ ਨੂੰ ਪਈ ਸੋਸ਼ਲ ਮੀਡੀਆ ਮੈਨੇਜਰ ਦੀ ਲੋੜ, ਸੈਲਰੀ 26 ਲੱਖ ਰੁਪਏ

05/21/2019 6:21:09 PM

ਲੰਡਨ— ਸੋਸ਼ਲ ਮੀਡੀਆ ਦੇ ਸ਼ੌਕੀਨਾਂ ਲਈ ਇਕ ਸਪੈਸ਼ਲ ਜੌਬ ਨਿਕਲੀ ਹੈ। ਸੋਸ਼ਲ ਮੀਡੀਆ ਐਕਸਪਰਟ ਦੀ ਇਹ ਜੌਬ ਕੋਈ ਆਮ ਨੌਕਰੀ ਨਹੀਂ ਹੈ ਤੇ ਨਾ ਹੀ ਇਸ 'ਚ ਕਿਸੇ ਕੰਪਨੀ ਦਾ ਸੋਸ਼ਲ ਮੀਡੀਆ ਪੇਜ ਹੈਂਡਲ ਕਰਨਾ ਹੈ। ਇਸ ਜੌਬ 'ਚ ਜਿਸ ਦਾ ਸੋਸ਼ਲ ਮੀਡੀਆ ਪੇਜ ਹੈਂਡਲ ਕਰਨਾ ਹੈ ਉਸ ਦਾ ਨਾਂ ਹੈ ਐਲੀਜ਼ਾਬੈੱਥ-2। ਇੰਗਲੈਂਡ ਦੀ ਰਾਣੀ ਨੂੰ ਸੋਸ਼ਲ ਮੀਡਆ ਮੈਨੇਜਰ ਦੀ ਲੋੜ ਹੈ, ਜੋ ਉਨ੍ਹਾਂ ਦੀ ਥਾਂ ਸੋਸ਼ਲ ਮੀਡੀਆ 'ਤੇ ਐਕਟਿਵ ਰਹੇ ਤੇ ਉਨ੍ਹਾਂ ਦਾ ਅਕਾਊਂਟ ਹੈਂਡਲ ਕਰੇ। ਇਸ ਲਈ ਤੁਸੀਂ ਨਾ ਸਿਰਫ ਰਾਇਲ ਫੈਮਿਲੀ ਦੇ ਨਾਲ ਕੰਮ ਕਰੋਗੇ ਬਲਕਿ ਤੁਹਾਨੂੰ ਇਸ ਲਈ ਮੋਟੀ ਰਕਮ ਵੀ ਮਿਲੇਗੀ।

ਇੰਗਲੈਂਡ ਦੀ ਰਾਇਲ ਫੈਮਿਲੀ ਵਲੋਂ ਕੱਢੀ ਗਈ ਇਸ ਭਰਤੀ ਦੀ ਪੂਰੀ ਦੁਨੀਆ 'ਚ ਚਰਚਾ ਹੋ ਰਹੀ ਹੈ। ਰਾਇਲ ਫੈਮਿਲੀ ਦੀ ਇਸ ਜੌਬ ਦੀ ਜਾਣਕਾਰੀ theroyalhousehold.tal.net ਵੈੱਬਸਾਈਟ 'ਤੇ ਦਿੱਤੀ ਗਈ ਹੈ ਤੇ ਸਲੈਕਟ ਹੋਣ ਵਾਲੇ ਵਿਅਕਤੀ ਦੀ ਸੈਲਰੀ, ਉਸ ਦਾ ਕੰਮ, ਵਰਕਪਲੇਸ ਆਦਿ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਰਾਇਲ ਫੈਮਿਲੀ ਵਲੋਂ ਜਾਰੀ ਕੀਤੀ ਜਾਣਕਾਰੀ ਮੁਤਾਬਕ ਸਲੈਕਟ ਹੋਣ ਵਾਲੇ ਵਿਅਕਤੀ ਨੂੰ ਬਕਿੰਘਮ ਪੈਲੇਸ 'ਚ ਰਹਿ ਕੇ ਕੰਮ ਕਰਨਾ ਹੋਵੇਗਾ।

ਕਿੰਨੀ ਹੋਵੇਗੀ ਸੈਲਰੀ
ਇਸ ਅਹੁਦੇ 'ਤੇ ਸਲੈਕਟ ਹੋਣ ਵਾਲੇ ਉਮੀਦਵਾਰ ਦੀ ਸੈਲਰੀ 30 ਹਜ਼ਾਰ ਪੌਂਡ ਹੋਵੇਗੀ। ਮਤਲਬ ਉਨ੍ਹਾਂ ਨੂੰ ਭਾਰਤੀ ਰੁਪਏ ਮੁਤਾਬਕ 26 ਲੱਖ ਰੁਪਏ ਮਿਲਣਗੇ।

ਕੀ ਹੋਵੇਗਾ ਕੰਮ
ਰਾਇਲ ਫੈਮਿਲੀ ਨੇ ਇਸ ਜੌਬ ਨੂੰ 'ਡਿਜੀਟਲ ਕਮਿਊਨੀਕੇਸ਼ਨ ਅਫਸਰ' ਦਾ ਨਾਂ ਦਿੱਤਾ ਹੈ, ਜਿਨ੍ਹਾਂ ਨੂੰ ਹਰ ਹਫਤੇ 37.5 ਘੰਟੇ ਕੰਮ ਕਰਨਾ ਹੋਵੇਗਾ। ਇਸ ਦੇ ਮੁਤਾਬਕ ਜੇਕਰ ਤੁਸੀਂ ਹਫਤੇ 'ਚ ਪੰਜ ਦਿਨ ਕੰਮ ਕਰਦੇ ਹੋ ਤਾਂ ਤੁਹਾਨੂੰ ਰੁਜ਼ਾਨਾ ਸਾਢੇ 7 ਘੰਟੇ ਕੰਮ ਕਰਨਾ ਹੋਵੇਗਾ।

ਮਿਲਣਗੀਆਂ ਇਹ ਸੁਵਿਧਾਵਾਂ
ਜਿਸ ਉਮੀਦਵਾਰ ਨੂੰ ਨੌਕਰੀ 'ਤੇ ਰੱਖਿਆ ਜਾਵੇਗਾ, ਉਨ੍ਹਾਂ ਨੂੰ ਪੈਨਸ਼ਨ ਸਕੀਮ ਦੇ ਆਧਾਰ 'ਤੇ ਪੈਨਸ਼ਨ ਦਿੱਤੀ ਜਾਵੇਗੀ। ਹਰ ਸਾਲ 'ਚ 33 ਛੁੱਟੀਆਂ ਦਿੱਤੀਆਂ ਜਾਣਗੀਆਂ ਤੇ ਰੁਜ਼ਾਨਾ ਫਰੀ 'ਚ ਲੰਚ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਕਈ ਤਰ੍ਹਾਂ ਦੀਆਂ ਹੋਰ ਸੁਵਿਧਾਵਾਂ ਵੀ ਮਿਲਣਗੀਆਂ।

ਕੀ ਹੈ ਯੋਗਤਾ
ਐਡ 'ਚ ਦੱਸਿਆ ਗਿਆ ਹੈ ਕਿ ਉਸੇ ਵਿਅਕਤੀ ਨੂੰ ਚੁਣਿਆ ਜਾਵੇਗਾ, ਜਿਸ ਦੇ ਕੰਟੈਂਟ ਨੂੰ ਮਿਲੀਅਨ ਤੋਂ ਜ਼ਿਆਦਾ ਵਿਊਜ਼ ਮਿਲੇ ਹੋਣ।

Baljit Singh

This news is Content Editor Baljit Singh