ਮਹਾਰਾਣੀ ਐਲਿਜ਼ਾਬੇਥ ਨੇ ਲੋਕਾਂ ਨੂੰ ਦੋਸਤਾਂ ਤੇ ਪਰਿਵਾਰ ਨਾਲ ਕ੍ਰਿਸਮਸ ਦਾ ਜਸ਼ਨ ਮਨਾਉਣ ਲਈ ਕੀਤਾ ਉਤਸ਼ਾਹਿਤ

12/26/2021 1:30:31 AM

ਲੰਡਨ-ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II ਨੇ ਕ੍ਰਿਸਮਸ ਦਿਵਸ 'ਤੇ ਆਪਣੇ ਸੰਦੇਸ਼ 'ਚ ਆਪਣੇ ਪਤੀ ਦੀ ਮੌਤ ਤੋਂ ਬਾਅਦ ਮਹਿਸੂਸ ਕੀਤੇ ਗਏ ਦਰਦ ਨੂੰ ਸਾਂਝਾ ਕੀਤਾ ਅਤੇ ਮਹਾਮਾਰੀ ਦੇ ਦੂਜੇ ਸਾਲ ਵੀ ਜਾਰੀ ਰਹਿਣ ਦੇ ਚੱਲਦੇ ਲੋਕਾਂ ਨੂੰ ਦੋਸਤਾਂ ਅਤੇ ਪਰਿਵਾਰ ਨਾਲ ਜਸ਼ਨ ਮਨਾਉਣ ਲਈ ਉਤਸ਼ਾਹਿਤ ਕੀਤਾ। ਮਹਾਰਾਣੀ ਐਲਿਜ਼ਾਬੇਥ II ਨੇ ਪ੍ਰਿੰਸ ਫਿਲਿਪ ਨਾਲ ਆਪਣੀ ਤਸਵੀਰ ਕੋਲ ਖੜੇ ਹੋ ਕੇ ਕ੍ਰਿਸਮਸ 'ਤੇ ਆਪਣਾ ਸੰਬੋਧਨ ਦਿੱਤਾ।

ਇਹ ਵੀ ਪੜ੍ਹੋ : ਕ੍ਰਿਸਮਸ ਦੇ ਮੌਕੇ 'ਤੇ ਪੋਪ ਨੇ ਮਹਾਮਾਰੀ ਦੇ ਖਤਮ ਹੋਣ ਦੀ ਕੀਤੀ ਪ੍ਰਾਰਥਨਾ

ਪ੍ਰਿੰਸ ਫਿਲਿਪ ਦਾ ਪਿਛਲੀ ਅਪ੍ਰੈਲ 99 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ, ਇਹ ਕਈ ਲੋਕਾਂ ਲਈ ਬਹੁਤ ਖੁਸ਼ੀ ਦਾ ਸਮਾਂ ਹੈ, ਕ੍ਰਿਸਮਸ ਦਾ ਤਿਉਹਾਰ ਉਨ੍ਹਾਂ ਲੋਕਾਂ ਲਈ ਮੁਸ਼ਕਲ ਹੋ ਸਕਦਾ ਹੈ ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਗੁਆਇਆ ਹੈ। ਵਿਸ਼ੇਸ਼ ਰੂਪ ਨਾਲ ਇਸ ਸਾਲ, ਅਜਿਹਾ ਕਿਉਂਕਿ ਮੈਂ ਸਮਝਦੀ ਹਾਂ।'' ਮਹਾਰਾਣੀ ਦੇ ਪਹਿਲੇ ਤੋਂ ਰਿਕਾਰਡ ਕੀਤੇ ਗਏ ਸੰਦੇਸ਼ ਦਾ ਪ੍ਰਸਾਰਣ ਅਜਿਹੇ ਸਮੇਂ ਕੀਤਾ ਗਿਆ ਜਦ ਕਈ ਬ੍ਰਿਟਿਸ਼ ਪਰਿਵਾਰ ਆਪਣੇ ਰਵਾਇਤੀ ਕ੍ਰਿਸਮਸ ਡਿਨਰ ਦਾ ਅਨੰਦ ਲੈ ਰਹੇ ਸਨ।

ਇਹ ਵੀ ਪੜ੍ਹੋ : ਫਰਾਂਸ ਦੇ ਹਸਪਤਾਲਾਂ 'ਚ ਵਧੇ ਮਰੀਜ਼, ਕ੍ਰਿਸਮਸ ਦੀਆਂ ਖ਼ੁਸ਼ੀਆਂ 'ਤੇ ਕੋਵਿਡ-19 ਦਾ ਸਾਇਆ

ਮਹਾਰਾਣੀ ਐਲਿਜ਼ਾਬੇਥ II ਨੇ ਕਿਹਾ ਕਿ ਉਨ੍ਹਾਂ ਦੇ ਆਪਣੇ ਨੁਕਸਾਨ ਦੇ ਬਾਵਜੂਦ ਉਨ੍ਹਾਂ ਦਾ ਪਰਿਵਾਰ ਖੁਸ਼ੀ ਦਾ ਇਕ ਵੱਡਾ ਸਰੋਤ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਦੇ ਇਕ ਵਾਰ ਫਿਰ ਪੈਰ ਪਸਾਰਨ ਦਾ ਮਤਲਬ ਹੈ ਕਿ ਅਸੀਂ ਆਪਣੀ ਇੱਛਾ ਮੁਤਾਬਕ ਤਿਉਹਾਰ ਨਹੀਂ ਮੰਨਾ ਸਕਦੇ। ਹਾਲਾਂਕਿ, ਅਸੀਂ ਫਿਰ ਵੀ ਕਈ ਖੁਸ਼ੀਆਂ ਨਾਲ ਭਰਿਆ ਰਵਾਇਤੀ ਅਨੰਦ ਲੈ ਸਕਦੇ ਹਾਂ, ਚਾਹੇ ਉਹ ਕੈਰੋਲ ਗਾਉਣਾ ਹੋਵੇ, ਦਰੱਖਤ ਨੂੰ ਸਜਾਉਣਾ ਹੋਵੇ, ਤੋਹਫ਼ੇ ਦੇਣਾ ਅਤੇ ਲੈਣਾ ਹੋਵੇ ਜਾਂ ਕੋਈ ਪਸੰਦੀਦਾ ਫਿਲਮ ਦੇਖਣਾ ਹੋਵੇ। 

ਇਹ ਵੀ ਪੜ੍ਹੋ : ਰੂਸ 'ਚ ਰਾਜਨੀਤਿਕ ਗ੍ਰਿਫ਼ਤਾਰੀਆਂ 'ਤੇ ਨਜ਼ਰ ਰੱਖਣ ਵਾਲੇ ਮੀਡੀਆ ਸਮੂਹ ਨੂੰ ਕੀਤਾ ਗਿਆ ਬੰਦ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 

Karan Kumar

This news is Content Editor Karan Kumar