ਸੁਲੇਮਾਨੀ ਦੇ ਜਨਾਜ਼ੇ ''ਚ ਇਕੱਠੀ ਹੋਈ ਭੀੜ ਨੇ ਲਾਏ ਅਮਰੀਕਾ ਖਿਲਾਫ ਨਾਅਰੇ

01/04/2020 3:15:10 PM

ਤਹਿਰਾਨ- ਇਰਾਕ ਵਿਚ ਸ਼ਨੀਵਾਰ ਨੂੰ ਈਰਾਨੀ ਕਮਾਂਡਰ ਕਾਸਿਮ ਸੁਲੇਮਾਨੀ ਤੇ ਇਰਾਕੀ ਅਰਧ-ਸੈਨਿਕ ਬਲ ਦੇ ਉਪ-ਮੁਖੀ ਅਬੂ ਮਹਦੀ ਅਲ ਮੁਹੰਦਿਸ ਦੇ ਅੰਤਿਮ ਸੰਸਕਾਰ ਦੇ ਲਈ ਕੱਢੇ ਗਏ ਜਲੂਸ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਏ, ਜੋ ਅਮਰੀਕਾ ਦੀ ਮੌਤ ਹੋ ਦੇ ਨਾਅਰੇ ਲਾਉਂਦੇ ਹੋਏ ਚੱਲ ਰਹੇ ਸਨ। ਦੋਵਾਂ ਦੀ ਸ਼ੁੱਕਰਵਾਰ ਨੂੰ ਅਮਰੀਕੀ ਹਵਾਈ ਹਮਲੇ ਵਿਚ ਮੌਤ ਹੋ ਗਈ ਸੀ।

ਗ੍ਰੀਨ ਜ਼ੋਨ ਸਰਕਾਰ ਤੇ ਡਿਪਲੋਮੈਟਿਕ ਭਵਨ ਵੱਲ ਜਾਣ ਤੋਂ ਪਹਿਲਾਂ ਬਗਦਾਦ ਦੇ ਕਾਜੀਮੀਆ ਵਿਚ ਜਲੂਸ ਕੱਢਿਆ ਗਿਆ, ਜਿਥੇ ਹੋਣ ਵਾਲੇ ਅੰਤਿਮ ਸੰਸਕਾਰ ਵਿਚ ਕਈ ਚੋਟੀ ਦੇ ਲੋਕ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਹਵਾਈ ਹਮਲੇ ਵਿਚ ਈਰਾਨ ਦੇ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਨੇ ਦੋਵਾਂ ਦੇਸ਼ਾਂ ਦੇ ਵਿਚਾਲੇ ਤਣਾਅ ਦਾ ਨਵਾਂ ਅਧਿਆਏ ਸ਼ੁਰੂ ਕੀਤਾ ਹੈ। ਮਜ਼ਬੂਤ ਅਮਰੀਕਾ ਦੇ ਖਿਲਾਫ ਈਰਾਨ ਦੀ ਬਦਲੇ ਦੀ ਗੱਲ ਇਹ ਦੱਸਦਾ ਹੈ ਕਿ ਜਨਰਲ ਸੁਲੇਮਾਨੀ ਉਸ ਦੇ ਲਈ ਕਿੰਨੇ ਅਹਿਮ ਸਨ। ਨਾਲ ਹੀ ਅਮਰੀਕਾ ਦਾ ਰੁਖ ਵੀ ਦੱਸ ਰਿਹਾ ਹੈ ਕਿ ਜਨਰਲ ਸੁਲੇਮਾਨੀ ਨੂੰ ਖਤਮ ਕਰਨਾ ਉਸ ਦੇ ਲਈ ਕਿਉਂ ਜ਼ਰੂਰੀ ਸੀ। 

Baljit Singh

This news is Content Editor Baljit Singh