ਅਰਬਾਂ ਰੁਪਏ ਖਰਚ ਕਰਨ ਲਈ ਰਾਜਨੀਤੀ ਨੂੰ ਅਲਵਿਦਾ ਕਹਿਣਗੇ ਪੁਤਿਨ

11/20/2017 3:37:25 AM

ਮਾਸਕੋ — ਰੂਸ ਦੇ ਰਾਸ਼ਟਰਪਤੀ ਅਤੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਨੇਤਾਵਾਂ 'ਚੋਂ ਇਕ ਵਲਾਦਿਮੀਰ ਪੁਤਿਨ ਹੁਣ ਰਾਜਨੀਤੀ ਨੂੰ ਅਲਵਿਦਾ ਕਹਿਣ ਦੇ ਬਾਰੇ 'ਚ ਸੋਚ ਰਹੇ ਹਨ। 
ਰੂਸ 'ਚ ਅਗਲੇ ਸਾਲ ਚੋਣਾਂ ਹੋਣ ਵਾਲੀਆਂ ਹਨ ਅਤੇ ਜਾਣਕਾਰੀ ਮੁਤਾਬਕ ਲੱਗਦਾ ਹੈ ਕਿ ਉਹ ਅਗਲੀਆਂ ਚੋਣਾਂ ਨਹੀਂ ਲੱੜਣਗੇ। ਪੁਤਿਨ ਸਾਲ 2000 'ਚ ਸੱਤਾ 'ਚ ਆਏ ਸਨ ਅਤੇ ਉਦੋਂ ਤੋਂ ਹੁਣ ਤੱਕ ਉਨ੍ਹਾਂ 3 ਵਾਰ ਚੋਣਾਂ ਜਿੱਤੀਆਂ ਹਨ। ਖਬਰ ਇਹ ਵੀ ਹੈ ਕਿ ਪੁਤਿਨ ਹੁਣ ਆਪਣੀ 160 ਅਰਬ ਪੌਂਡ (13,731 ਅਰਬ ਰੁਪਏ) ਦੀ ਜਾਇਦਾਦ ਨੂੰ ਖਰਚ ਕਰਨਾ ਚਾਹੁੰਦੇ ਹਨ ਅਤੇ ਉਸ ਦੇ ਲਈ ਉਨ੍ਹਾਂ ਨੂੰ ਬਹੁਤ ਸਮਾਂ ਚਾਹੀਦਾ ਹੈ, ਜਿਸ ਕਾਰਨ ਉਨ੍ਹਾਂ ਚੋਣਾਂ ਨਾ ਲੱੜਣ ਬਾਰੇ ਸੋਚਿਆ ਹੈ।