ਕੈਨੇਡਾ ਜਾਣ ਲਈ ਪੰਜਾਬੀਆਂ ਦਾ ਰਾਹ ਹੋਵੇਗਾ ਆਸਾਨ..!

04/20/2017 6:29:34 PM

ਅਲਬਰਟਾ, ( ਰਾਜੀਵ ਸ਼ਰਮਾ)— ਕੈਨੇਡਾ ਦੀ ਸਰਕਾਰ ਵੱਲੋਂ ਪੰਜਾਬੀਆਂ ਦੀ ਸਹੂਲਤ ਲਈ ਚੰਡੀਗੜ੍ਹ ਦੇ ਇਡੰਸਟ੍ਰੀਅਲ ਏਰੀਏ ਵਿੱਚ ਸਥਿਤ ਐਲਾਟੇਂ ਮਾਲ ''ਚ ਮੁੱਖ ਦਫਤਰ ਖੋਲਿਆ ਜਾ ਰਿਹਾ ਹੈ, ਜਿਸਦਾ ਉਦਘਾਟਨ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੱਲੋਂ 21 ਅਪ੍ਰੈਲ ਨੂੰ ਕੀਤਾ ਜਾਵੇਗਾ। ਇਸ ਦੌਰਾਨ ਉਹ ਰਾਜਪਾਲ ਵੀ. ਪੀ. ਸਿੰਘ ਬਦਨੌਰ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਵੀ ਮੁਲਾਕਾਤ ਕਰ ਸਕਦੇ ਹਨ।
ਇਸ ਦੌਰਾਨ ਭਾਰਤ ਵਿੱਚ ਤਾਇਨਾਤ ਕੈਨੇਡਾ ਦੇ ਹਾਈ ਕਮਿਸ਼ਨਰ ਸ੍ਰੀ ਨਾਦਿਰ ਪਟੇਲ ਵੱਲੋਂ ਹਰਜੀਤ ਸਜੱਣ ਦੇ ਸਨਮਾਨ ''ਚ ਰਾਤ ਦੇ ਖਾਣੇ ਦਾ ਵੀ ਪ੍ਰੋਗਰਾਮ ਵੀ ਰੱਖਿਆ ਹੋਇਆ ਹੈ ਪਰ ਹਰਜੀਤ ਸਿੰਘ ਸੱਜਣ ਨੇ ਕੈਪਟਨ ਅਮਰਿੰਦਰ ਦੇ ਬਿਆਨ ਨੂੰ ਖਾਰਜ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦਾ ਮਕਸਦ ਸਿਰਫ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ''ਚ ਮਜ਼ਬੂਤੀ ਲਿਆਉਣਾ ਹੈ।।ਭਾਰਤ ਰਵਾਨਾ ਹੋਣ ਤੋਂ ਪਹਿਲਾਂ ਕੈਨੇਡਾ ਦੇ ਹਵਾਈ ਅੱਡੇ ਤੇ ਹਰਜੀਤ ਸੱਜਣ ਨੇ ਕਿਹਾ ਸੀ ਕਿ ਰੱਖਿਆ ਮੰਤਰੀ ਦੇ ਤੌਰ ''ਤੇ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੈ। ਇਸ ਭਾਰਤ ਦੌਰੇ ਦੌਰਾਨ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ''ਚ ਹੋਰ ਮਜ਼ਬੂਤੀ ਲਿਆਈ ਜਾਵੇ।